
*ਅਕਾਲੀ ਦੱਲ ਛੱਡ “ਆਪ” ‘ਚ ਹੋਏ ਸ਼ਾਮਲ* ਜਲੰਧਰ 7 ਫਰਵਰੀ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ) ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੋਵਿਡ-19 ਦੀਆਂ ਸਰਕਾਰੀ ਹਿਦਾਇਤਾਂ ਨੂੰ ਧਿਆਨ ਵਿਚ ਰਖਦਿਆਂ ਜਲੰਧਰ ਕੈਂਟ ਹੱਲਕੇ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਆਪਣੀ 7 ਮੈਂਬਰੀ ਟੀਮ ਨਾਲ ਇਲਾਕੇ ਵਿਚ ਡੋਰ-ਟੂ-ਡੋਰ ਪ੍ਰਚਾਰ ਵਿੱਢਿਆ ਹੋਇਆ ਹੈ। ਜਿਸ ਮੋਕੇ ਓਲੰਪੀਅਨ ਸੋਢੀ ਵੱਲੋਂ ਪਾਰਟੀ ਦੇ ਜਨਹਿੱਤ ਲਈ ਉਲੀਕੇ ਪ੍ਰੈਗਰਾਮਾਂ, ਵਿਕਾਸ ਲਈ ਬਣਾਈ ਵਿਉਂਤਬੰਦੀ, ਆਮ ਸੁਖਾਲੇ ਜੀਵਨ ਬਤੀਤ ਕਰਨ ਲਈ ਮੁਹਈਆ ਕਰਵਾਈਆਂ ਜਾਣ ਵਾਲੀਆਂ ਸਹੁਲੱਤਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਜਿਸ ਮਗਰੋਂ ਲੋਕਾਂ ਵੱਲੋਂ ਓਲੰਪੀਅਨ ਸੋਢੀ ਨੂੰ ਜੇਤੂ ਬਣਾ ਵਿਧਾਨ ਸਭਾ ਭੇਜਣ ਦਾ ਤਹਈਆ ਕਰਦਿਆਂ ਅੱਜ ਸਵੇਰ ਸਾਰ ਓਸ ਵੇਲੇ ਕੈਂਟ ਖੇਤਰ ਵਿਚ ਓਲੰਪੀਅਨ ਸੋਢੀ ਵੱਲੋਂ ਵਿੱਢੀ ਡੋਰ-ਟੂ -ਡੋਰ ਮੁਹਿੰਮ ਲੋਕ ਲਹਿਰ ਬਣ ਗਈ ਜਦ ਇਲਾਕਾ ਵਾਸੀ ਇਕ ਦੁਸਰੇ ਤੋ ਮੁਹਰੇ ਹੋ ਆਂਢੀਆਂ-ਗਵਾਢੀਆਂ ਦੇ ਦਰਵਾਜੇ ਖੱੜਕਾ “ਆਪ” ਉਮੀਦਵਾਰ ਸੋਢੀ ਨੂੰ ਜੇਤੂ ਬਣਾਉਣ ਲਈ ਉਤਾਵੱਲੇ ਹੋ ਜਾਗਰੂਕਤਾ ਫੈਲਾਉਣ ਤੁੱਰ ਨਿੱਕਲੇ।
ਅਕਾਲੀ ਦੱਲ ਛੱਡ “ਆਪ” ‘ਚ ਹੋਏ ਸ਼ਾਮਲ ਅੱਜ ਓਸ ਸਮੇਂ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਨੂੰ ਮਿਲਿਆ ਭਾਰੀ ਬੱਲ ਜਦ ਫੂਲਪੁਰ ਤੋ ਪਿਛਲੇ ਲੰਬੇ ਅਰਸੇ ਤੋਂ ਅਕਾਲੀ ਦਲ ਨਾਲ ਜੁੱੜੇ ਕਈ ਪ੍ਰੀਵਾਰ “ਆਪ” ਪਾਰਟੀ ਦੇ ਵਿਚ ਸ਼ਾਮਲ ਹੋਏ। ਇਲਾਕੇ ਵਿਚ ਪਾਰਟੀ ਦੇ ਸਰਗਰਮ ਜੁਝਾਰੂ ਪਾਰਟੀ ਦੇ ਯੂਥ ਵਿੰਗ-ਸੂਬਾ ਮੀਤ ਪ੍ਰਧਾਨ ਗੁਰਿੰਦਰ ਸਿੰਘ ਗਿੰਦੀ ਦੀ ਰਹਿਨੁਮਾਈ ਵਿਚ ਆਪ ਪਾਰਟੀ ਵਿਚ ਸ਼ਾਮਲ ਹੋਏ ਪਰਿਵਾਰ ਮੁੱਖੀਆਂ ਵੱਲੋਂ ਆਪਦੇ ਪ੍ਰੀਵਾਰਕ ਮੈਬਰਾਂ ਨਾਲ ਮਿਲ ਪਾਰਟੀ ਦੀ ਜਿੱਤ ਇਲਾਕੇ ਵਿਚ ਪੂਰੀ ਸਰਗਰਮੀ ਨਾਲ ਕੰਮ ਕਰਨ ਦਾ ਵਿਸਵਾਸ਼ ਦਿਵਾਇਆ ਗਿਆ। ਵਾਰਡ ਪ੍ਰਧਾਨ ਸਦੀਕ ਘਾਰੂ ਵੱਲੋਂ ਮੰਤਰੀ ਪਰਗਟ ਦੇ ਕਿਲ੍ਹੇ ਦੁਆਲੇ ਕੀਤੀ “ਆਪ” ਦੀ ਅਵਾਜ਼ ਬੁਲੰਦ ਵਿਧਾਨ ਸਭਾ ਚੋਣ ਦਾ ਦਿਨ ਨਜਦੀਕ ਆਉਂਦਾ ਦੇਖ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਵਿਚ ਤੇਜੀ ਲਿਆਂਦੀ ਜਾ ਰਹੀ ਹੈ। ਇਸ ਸੰਦਰਭ ਵਿਚ ਆਮ ਆਦਮੀ ਪਾਰਟੀ ਦੇ ਵਾਰਡ ਨੰ. 28 ਪ੍ਰਧਾਨ ਸਾਦਿਕ ਘਾਰੂ ਵੱਲੋਂ ਆਪਣੇ ਨਾਲ ਸਰਗਰਮ ਵੰਲਟੀਅਰਾਂ ਦੀ ਟੀਮ ਬਣਾ ਸਾਬਕਾ ਕੈਬਿਨੇਟ ਮੰਤਰੀ ਪਰਗਟ ਸਿੰਘ ਦੇ ਸੁਰੱਖਿਆ ਦਸਤਿਆਂ ਨਾਲ ਕਿਲ੍ਹਾ ਬਣੇ ਘਰੇਲੂ ਇਲਾਕੇ ਦਸ਼ਮੇਸ਼ ਨਗਰ, ਕੈਂਟ ਰੋਡ ਦੇ ਲਾਗਲੇ ਖੇਤਰਾਂ ਵਿਚ ਪਾਰਟੀ ਦੇ ਮਨਸੂਬਿਆਂ ਤੇ ਪਹਿਰਾ ਦੇਣ।
ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿਚ ਬੁਲੰਦ ਅਵਾਜ਼ ਵਿਚ ਨਾਅਰਿਆਂ ਰੂਪੀ ਜਾਗਰੂਕਤਾ ਫੈਲਾ, ਰਸੂਖੀ ਦੀਵਾਰ ਵਿਚ ਸੰਨ੍ਹ ਲਗਾਉਣ ਲਈ ਪੈਦਲ ਮਾਰਚ ਕਢਿਆ ਗਿਆ। ਇਸ ਮੋਕੇ ਉਨ੍ਹਾ ਨਾਲ ਸੰਦੀਪ, ਸ਼ੈਲ, ਹਰਜੀਤ, ਸੰਦੀਪ ਕੁਮਾਰ, ਰਾਜ ਕੁਮਾਰ, ਸਾਗਰ, ਰਾਹੁਲ ਕੁਮਾਰ ਤੇ ਹੋਰ ਵੰਲਟੀਅਰ ਪੈਦਲ ਜਾਗਰੂਕਤਾ ਮਾਰਚ ਕੱਢਣ ਲਈ ਸਰਗਰਮ ਦਿਸੇ। ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਦੁਰਘਟਨਾ ਗ੍ਰਸਤ ਕਾਰਕੂੰਨ ਦੀ ਤੰਦਰੁਸਤੀ ਲਈ ਕਾਮਨਾ ਵਿਧਾਨ ਸਭਾਚੋਣ ਦੰਗਲ ਦੇ ਸੁਰੂਆਤੀ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਸਰਗਰਮ ਵਲੰਟੀਅਰ ਕੰਗਣੀਵਾਲ ਵਾਸੀ ਤਰਲੋਕ ਕੈਲੇ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਸਨ। ਉੱਕਤ ਗੱਲ ਦਾ ਜਿਕਰ ਕਰਦਿਆਂ ਪਾਰਟੀ ਆਗੂ ਅਮਰਜੀਤ ਕਾਹਲੋਂ ਨੇ ਦਸਿਆ ਕਿ ਪਿਛਲੇ ਦਿਨੀਂ ਪਾਰਟੀ ਦੇ ਜਲੰਧਰ ਛਾਉਣੀ ਤੋ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਦੇ ਮੁੱਖ ਦੱਫਤਰ ਤੋ ਰੋਜਾਨਾ ਦੀਆਂ ਜੁਮੇਵਾਰੀ ਨਿਭਾ ਆਪਦੇ ਘਰ ਨੂੰ ਜਾ ਰਹ ਤਰਲੋਕ ਕੈਲੇ ਨੂੰ ਧੀਣਾ ਪਿੰਡ ਲਾਗੇ ਕੋਈ ਅਣਪਛਾਤਾ ਵਾਹਨ ਫੇਟ ਮਾਰ ਗਿਆ ਸੀ। ਜਿਸ ਕਾਰਨ ਉਨ੍ਹਾਂ ਦੀ ਲੱਤ ਵਿਚ ਫਰੈਕਚਰ ਹੋ ਗਿਆ ਸੀ ਤੇ ਕੲਈ ਦਿਨਾਂ ਤੋ ਹਸਪਤਾਲ ਵਿਚ ਜੇਰੇ ਇਲਾਜ ਸਨ। ਅੱਜ ਛੁੱਟੀ ਮਿੱਲਣ ਮਗਰੋਂ ਘਰ ਪੁੱਜਣ ਬਾਰੇ ਹੱਲਕੇ ਦੇ ਉਮੀਦਵਾਰ ਓਲੰਪੀਅਨ ਸੋਢੀ ਵੱਲੋਂ ਵੰਲਟੀਅਰ ਕੈਲੇ ਦਾ ਘਰ ਜਾ ਹਾਲ-ਚਾਲ ਪੁੱਛ, ਜੱਲਦ ਤੰਦਰੁਸਤੀ ਦੀ ਕਾਮਨਾ ਕਰਦਿਆਂ, ਹਰ ਮਦਦ ਕਰਨ ਦਾ ਕਹਿ, ਪਾਰਟੀ ਦੀ ਜਿਤ ਲਈ ਸਰਗਰਮੀ ਨਾਲ ਜੁੜੇ ਰਹਿਣ ਦੀ ਤਾਕੀਦ ਕਰ ਉਤਸਾਹਿਤ ਵੀ ਕੀਤਾ ਗਿਆ।



