
ਹਰ ਵੋਟ ਦਾ ਮੁੱਲ ਵਿਕਾਸ ਕਰ ਮੋੜਾਗਾ—ਓਲੰਪੀਅਨ ਸੋਢੀ* ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਕੈਂਟ ਹੱਲਕੇ ਤੋ ਆਮ ਆਦਮੀ ਪਾਰਟੀ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਪ੍ਰੀਵਾਰਕ ਮੈਬਰਾਂ, ਹਿਮਾਇਤੀਆਂ ਵੱਲੋਂ ਰੋਜਾਨਾ ਚੋਣ ਪ੍ਰਚਾਰ ਵਿਚ ਲਿਆਦੀ ਜਾ ਰਹੀ ਤੇਜੀ ਨੇ ਵਿਰੋਧੀਆ ਦੇ ਮਨਾਂ ਅੰਦਰ ਖੱਲਬੱਲੀ ਮਚਾਈ। ਹੱਲਕੇ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦੇ ਦਿਨੋ-ਦਿਨ ਵੱਧ ਰਹੇ ਪਿਆਰੀ-ਸਹਿਯੋਗ ਨਾਲ ਮਿਲ ਪ੍ਰਚਾਰ ਕਰਨ ਲਈ ਸਾਥ ਦੇਣਾ, ਲੱਡੂਆਂ ਨਾਲ ਤੋਲਣਾ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਜਿੱਤ ਦੀਆਂ ਬਰੂਹਾਂ ਵੱਲ ਲਿਜਾਂਦਾ ਜਾਪਦਾ ਹੈ।
ਵੱਖ-ਵੱਖ ਖੇਤਰਾਂ ਵਿਚ ਚੋਣ ਪ੍ਰਚਾਰੀ ਮੁਹਿੰਮ ਤਹਿਤ ਧੀਣਾ, ਕਾਦੀਆਂ ਵਾਲੀ ਰਹਿਮਾਨਪੁਰ, ਕੈਂਟ ਬਜਾਰ, ਸ਼ਿਵ ਇਨਕਲੇਵ, ਰਣਜੀਤ ਇਨਕਲੇਵ, ਗੋਲ ਮਾਰਕੀਟ, ਜਲੰਧਰ ਹਾਈਟਜ, ਵਿਖੇ ਲੋਕਾਂ ਵੱਲੋ ਦਿੱਤੇ ਪਿਆਰ-ਸਤਿਕਾਰ ‘ਤੇ ਲੱੱਡੂਆਂ ਨਾਲ ਤੋਲੇ ਜਾਣ ਮਗਰੋਂ ਭਾਵੁੱਕ ਹੋ ਇਕੱਠ ਨੂੰ ਸੰਬੋਧਨ ਕਰਦਿਆਂ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਮੈ ਅੱਜ ਤੱਕ ਪਾਰਟੀਆਂ ਬੱਦਲ-ਬੱਦਲ ਤੁਹਾਨੂੰ ਵਿਕਾਸ ਦੇ ਨਾਮ ਤੇ ਵਾਅਦੇ ਕਰਨ ਵਾਲਿਆਂ ਵਾਂਗ ਵਾਅਦਾ ਨਹੀਂ ਬਲਕਿ ਗਾਰੰਟੀ ਦਿੰਦਾ ਹਾਂ ਕਿ ਮੇਰੀ ਜਿੱਤ ਲਈ ਸੱਬਬ ਬਣਨ ਵਾਲੀ ਹਰ ਸਤਿਕਾਰਤ ਵੋਟ ਦਾ ਵਾਜਬ ਮੁੱਲ ਇਲਾਕੇ ਦਾ ਸਰਵ-ਪੱਖੀ ਨਿਰਪੱਖਤਾ ਨਾਲ ਵਿਕਾਸ ਕਰਕੇ ਚੁਕਾਵਾਂਗਾ।
ਸੱਤਾ ਵਿਚ ਆਉਣ ‘ਤੇ ਪਾਰਟੀ ਸੁਪਰੀਮੋ ਕੇਜਰੀਵਾਲ ਵੱਲੋਂ ਆਮ ਵਿਅਕਤੀ ਦੇ ਵਿਕਾਸ ਲਈ ਦਿਤੀਆਂ ਗਾਰੰਟੀਆਂ ਉਪਰ ਭਗਵੰਤ ਮਾਨ ਦੇ ਮੁੱਖ ਮੰਤਰੀ ਬਣ ਮਗਰੋਂ ਅਮਲੀ ਜਾਮਾ ਵੀ ਪਹਿਨਾਇਆ ਜਾਵੇਗਾ। ਇਸ ਲਈ ਆਪ ਸਭ ਨੂੰ ਸੂਬੇ ਨੂੰ ਕਰਜਾਮੁੱਕਤ, ਮਾਫੀਆ ਮੁੱਕਤ, ਕਰਾਉਣ ਲਈ ਆਪ ਸਭ ਨੂੰ ਲੋਟੂਆਂ ਨੂੰ ਮੁੰਹ ਨਾ ਲੱਗਾ, ਲੋੜੀਂਦੀ ਸਿਆਸੀ ਸਫਾਈ ਲਈ, ਸਿਰਫ ਤੇ ਸਿਰਫ ਵੋਟ ਵਾਲੇ ਦਿਨ ਝਾੜੂ ਦੇ ਬਟਨ ਨੂੰ ਦਬਾਉਣ ਲਈ ਸੁਦ੍ਰਿੜਤਾ ਸਹਿਯੋਗ ਦੇਣ ਦੀ ਅਪੀਲ ਕਰਦਾ ਹਾਂ। ਜਿਸ ਤੇ ਲੋਕਾਂ ਵੱਲੋਂ ਭਰਪੂਰ ਸਹਿਯੋਗ ਦੇਣ ਦਾ ਵਿਸਵਾਸ਼ ਦਿਵਾਇਆ ਗਿਆ। ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਸਾਬਕਾ ਆਈਪੀਐਸ ਅਧਿਕਾਰੀ ਨੂੰ ਜਲੰਧਰ ਕੈੰਟ ਤੋਂ ਜੇਤੂ ਬਣਾ ਵਿਧਾਨ ਸਭਾ ਭੇਜਣ ਲਈ ਪ੍ਰੋ. ਰਾਜਵਰਿੰਦਰ ਕੌਰ ਸੋਢੀ, ਖੁਸ਼ਦੀਪ ਕੌਰ, ਪ੍ਰਿੰ. ਨੇਨੀ ਬਾਲਾ, ਸੁਨੀਤਾ ਭਗਤ, ਰਿਧਮਾ ਢਿੱਲੋਂ, ਫਤਹਿ ਢਿੱਲੋਂ, ਸੁਭਾਸ਼ ਭਗਤ, ਨਵਜਿੰਦਰ ਸੰਧੂ, ਮਲਕੀਤ ਸਿੰਘ, ਸੁਰਜੀਤ ਸਿੰਘ ਸੁਪਰਡੰਟ, ਜਸਪਾਲ ਸਿੰਘ, ਕਮਲਜੀਤ ਸਿੰਘ, ਦਲਜੀਤ ਸਿੰਘ, ਗੁਰਕੀਰਤ ਸਿੰਘ, ਇੰਦਰਜੀਤ ਸਿੰਘ, ਦਵਿੰਦਰ ਸਿੰਘ, ਅਮਰਜੀਤ ਕਾਹਲੋਂ, ਪ੍ਰਧਾਨ ਢਿੱਲੋਂ, ਪ੍ਰਧਾਨ ਸਾਦਿਕ ਘਾਰੂ, ‘ਤੇ ਹੋਰ ਸਰਗਰਮ ਵਲੰਟੀਅਰਾਂ ਦੀਆ ਟੀਮਾਂ ਵੱਲੋਂ ਵਿੱਢੀ ਡੋਰ-ਟੂ-ਡੋਰ ਮੁਹਿੰਮ ਤਹਿਤ ਪਾਰਟੀ ਵੱਲੋਂ ਕਰਜਾ ਮੁਕੱਤ ਤੇ ਖੁਸ਼ਹਾਲ ਸੂਬੇ ਲਈ ਬਣਾਈ ਵਿਉਂਤਬੰਦੀ ਤੋ ਇਲਾਕਾ ਨਿਵਾਸੀ ਕਾਫੀ ਪ੍ਰਭਾਵਿਤ ਹੋਏ। ਸਮੂਹ ਟੀਮਾਂ ਵੱਲੋਂ ਵਿਧਾਨ ਸਭਾ ਖੇਤਰ ਦੇ ਗੜ੍ਹਾ, ਲੇਬਰ ਕਲੋਨੀ, ਗਾਰਡਨ ਕਲੋਨੀ, ਕਨਿਆਵਾਲੀ, ਅਰਬਨ ਅਸਟੇਟ ਫੇਜ-1 ਵਾਰਡ ਨੰਬਰ-30 ਦੇ ਇਲਾਕਿਆਂ ਵਿਚ ਪਾਰਟੀ ਲਈ ਕੀਤੇ ਪ੍ਰਚਾਰ ਸੱਦਕਾ ਲੋਕ ਇਲਾਕੇ ਦੇ ਨਿਰਪੱਖ ਵਿਕਾਸ ਲਈ ਉਮੀਦਵਾਰ ਓਲੰਪੀਅਨ ਸੋਢੀ ਨੂੰ ਵੱਧ ਤੋਂ ਵਧ ਵੋਟਾਂ ਨਾਲ ਜਿਤਾਉਣ ਲਈ ਪੱਬਾਂ ਭਾਰ ਹੋਏ।



