JalandharPunjabSports

ਓਲੰਪੀਅਨ ਸੁਰਿੰਦਰ ਸਿੰਘ ਸੋਢੀ ‘ਤੇ ਕੀਤੀ ਪੀਐੱਚਡੀ

ਓਲੰਪੀਅਨ ਸੁਰਿੰਦਰ ਸਿੰਘ ਸੋਢੀ ‘ਤੇ ਕੀਤੀ ਪੀਐੱਚਡੀ
ਜਲੰਧਰ (ਅਮਰਜੀਤ ਸਿੰਘ ਲਵਲਾ)
1980 ਦੇ ਦਹਾਕੇ ਵਿੱਚ ਓਲੰਪਿਕ ਖੇਡ ਚੁੱਕੇ ਸਾਬਕਾ ਆਈਜੀ ਸੁਰਿੰਦਰ ਸਿੰਘ ਸੋਢੀ ਤੇ ਹਰਿਆਣਾ ਦੇ ਨੌਜਵਾਨ ਸੰਦੀਪ ਨੇ ਪੰਜਾਬ ਯੂਨੀਵਰਸਿਟੀ ਤੋਂ ਅਪਰੂਵਲ ਲੈ ਕੇ ਰਿਸਰਚ ਕੀਤੀ, ਜੋ ਕਿ ਕਿਸੇ ਖੇਡ ਖਿਡਾਰੀ ‘ਤੇ ਪਹਿਲੀ ਵਾਰ ਹੋਇਆ ਹੈ। ਸੰਦੀਪ ਨੇ ਆਪਣੀ ਸਟੇਟਮੈਂਟ ਵਿੱਚ ਕਈ ਨਾਮੀ ਲੋਕਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਸਪੋਰਟਸ ਮਨਿਸਟਰ ਹਰਿਆਣਾ ਸੰਦੀਪ ਸਿੰਘ, ਹਾਕੀ ਓਲੰਪੀਅਨ ਬੀ ਬਾਸਕਰਨ, ਜ਼ਫਰ ਇਕਬਾਲ, ਬਲਜੀਤ ਢਿੱਲੋਂ, ਕੁਲਦੀਪ ਸਿੰਘ, ਆਈਪੀਐੱਸ ਸ਼ਾਮਲ ਹਨ। ਉਨ੍ਹਾਂ ਨੇ ਲੋਕਾਂ ਨੂੰ ਆਈਜੀ ਸੁਰਿੰਦਰ ਸਿੰਘ ਸੋਢੀ ਬਾਰੇ ਦੱਸਿਆ ਕਿ ਬਹੁਤ ਵਧੀਆ ਖਿਡਾਰੀ ਸਾਫ਼ ਦਿਲ ਲੋਕਾਂ ‘ਚ ਵਿਚਰਨ ਵਾਲੇ ਇਨਸਾਨ ‘ਤੇ ਵਧੀਆ ਕੋਚ ਰਹੇ ਹਨ। ਉਨ੍ਹਾਂ ਦੇ ਹਾਕੀ ਕੋਚ ਰਹੇ ਕਰਨਲ ਬਲਬੀਰ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਸੋਢੀ ਇਕ ਉਮਦਾ ਆਲਰਾਊਂਡਰ ਹਾਕੀ ਖਿਡਾਰੀ ਹਨ, ‘ਤੇ ਉਨ੍ਹਾਂ ਨੇ ਓਲੰਪਿਅਨ ਸੁਰਿੰਦਰ ਸਿੰਘ ਸੋਢੀ ਦੀ ਹਾਕੀ ਓਲੰਪੀਅਨ ਊਧਮ ਸਿੰਘ ਨਾਲ ਤੁਲਨਾ ਕੀਤੀ। ਓਲੰਪੀਅਨ ਸੋਢੀ ਆਈਜੀ ਦੇ ਅਹੁਦੇ ‘ਤੇ ਰਹਿੰਦਿਆਂ ਇਕ ਚੰਗੇ ਪ੍ਰਸ਼ਾਸਨਿਕ ਅਧਿਕਾਰੀ ਵੀ ਰਹੇ ਹਨ, ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਇਸ ਮੌਕੇ ਪੰਜਾਬ ਮਹਿਲਾ ਪ੍ਰਧਾਨ ਰਜਵਿੰਦਰ ਕੌਰ ਸੀਨੀਅਰ, ਨੇਤਾ ਦਰਸ਼ਨ ਲਾਲ ਭਗਤ, ਆਤਮ ਪ੍ਰਕਾਸ਼, ਬਬਲੂ, ਸੰਜੀਵ ਭਗਤ, ਤੇ ਹੋਰ ਮੌਜੂਦ ਸਨ।

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!