ElectionJalandharPunjab

ਓਲੰਪੀਅਨ ਸੋਢੀ-ਚੌਣ ਮੁਹਿੰਮ ‘ਚ ਲੰਬੀਆਂ ਪੈੜ੍ਹਾਂ ਪੱਟ ਜਿੱਤ ਵੱਲ ਵਧਦੇ ਹੋਏ

ਸਲੇਮਪੁਰ ਮਸੰਦਾਂ 'ਚ ਮਿਲਿਆ ਭਰਵਾਂ ਹੁੰਗਾਰਾ

*ਜੰਡਿਆਲਾ ਵਿਖੇ ਠਾਠਾਂ ਮਾਰਦੇ ਇਕੱਠ ਦੀ ਮੋਜੂਦਗੀ ‘ਚ ਖੋਲ੍ਹੇ ਚੋਣ ਦੱਫਤਰ ਨੇ ਵਿਰੋਧੀਆਂ ਦੀ ਧੜਕਣ ਵਧਾਈ*
ਜਲੰਧਰ (ਅਮਰਜੀਤ ਸਿੰਘ ਲਵਲਾ/ਅਮਰਿੰਦਰ ਸਿੱਧੂ)
ਜਲੰਧਰ ਕੈਂਟ ਵਿਧਾਨ ਸਭਾ ਹੱਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜੁਨਾ ਅਵਾਰਡੀ ਸਾਬਕਾ ਆਈਜੀ ਸੁਰਿੰਦਰ ਸਿੰਘ ਸੋਢੀ ਦੀ ਚੌਣ ਮੁਹਿੰਮ ਪੱੜ੍ਹਾ ਦਰ ਪੱੜ੍ਹਾ ਅੱਗੇ ਵੱਲ ਵੱਧਦਿਆਂ ਸਵੇਰੇ ਕੈਂਟ ਦੇ 11-12 ਮੁਹੱਲੇ ਤੋ ਚੱਲ ਦੀਪ ਨਗਰ, ਧੀਣਾ, ਸਲੇਮਪੁਰ ਮਸੰਦਾਂ, ਹੁੰਦੀ ਪੇਂਡੂ ਸ਼ਾਮਾ, ਨੂੰ ਜੰਡਿਆਲਾ ਜਾ ਅਪੜੀ। ਜਿਕਰਯੋਗ ਹੈ ਕਿ ਉਮੀਦਵਾਰ ਓਲੰਪੀਅਨ ਸੋਢੀ ਵੱਲੋਂ ਪ੍ਰਮਿੰਦਰ ਬਰਾੜ, ਜਸਪਾਲ ਸਿੰਘ, ਕਮਲਜੀਤ ਸਿੰਘ, ਅਮਰਜੀਤ ਕਾਹਲੋ, ਗੁਰਕੀਰਤ ਸਿੰਘ, ਸਤਵੰਤ ਸਿੰਘ,  ਨਾਲ ਲੋਕਾਂ ਨਾਲ ਨਿਜੀ ਰਾਬਤਾ ਬਣਾ ਵੋਟ ਵਾਲੇ ਦਿਨ ਅੱਜ ਤਕ ਦਲ-ਬਦਲ ਕੇ ਇਲਾਕੇ ਦੀ ਕੀਤੀ ਲੁੱਟ ਖਸੁਟ ਤੋ ਬੱਚਣ ਤੇ ਭ੍ਰਿਸ਼ਟਾਚਾਰ ਮੁੱਕਤ ਵਾਤਾਵਰਨ ਸਿਰਜਨ ਲਈ ਝਾੜੂ ਦੇ ਬਟਨ ਨੂੰ ਦਬਾਉਣ ਲਈ ਪ੍ਰੇਰਿਤ ਕੀਤਾ। ਜਿਸ ਮਗਰੋਂ ਪਾਰਟੀ ਦੇ ਮੈਨਫੈਸਟੋ ਤੇ ਪਹਿਰਾ ਦੇਣ ਲਈ ਅਵਤਾਰ ਸਿੰਘ ਜੋਹਲ, ਸੁੱਚਾ ਸਿੰਘ ਜੋਹਲ, ਜਸਕਰਨ ਸਿੰਘ ਜੋਹਲ, ਵਲੋਂ ਬੁਲਾਈ ਜਾਗਰੂਕਤਾ ਨੁੱਕੜ ਮੀਟਿੰਗ ਮੋਕੇ ਇੱਕਠ ਨੂੰ ਸੰਬੋਧਨ ਕਰਦਿਆਂ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਪਾਰਟੀ ਵਲੋਂ ਸੂਬੇ ਦੇ ਵਿਕਾਸ ਤੇ ਕਰਜਾਮੁੱਕਤ ਕਰਨ ਲਈ ਬਣਾਈ ਵਿਉਂਤਬੰਦੀ ਬਾਰੇ ਵੱਡਮੁੱਲੇ ਵਿਚਾਰ ਵਿਅਕੱਤ ਕੀਤੇ।

ਉਨ੍ਹਾਂ ਦੇ ਬੋਲਾਂ ਨੂੰ ਸੁਣ ਇਲਾਕੇ ਦੇ ਲਾਗਲੇ ਵਾਸੀਆਂ ਦੇ ਜਨ ਸੈਲਾਬ ਬਣ ਉਮੜਨ ਨੇ ਨੁੱਕੜ ਮੀਟਿੰਗ ਨੂੰ ਜਲਸੇ ਦਾ ਰੂਪ ਅਖਤਿਆਰ ਕਰਵਾ, ਵਿਰੋਧੀਆਂ ਨੂੰ ਸੋਚਣ ਲਾਇਆ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਕੰਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਤੇ ਇਲਾਕੇ ਨੂੰ ਹੋਰ ਤਵਜੋ ਦੇਣ ਲਈ ਜੰਡਿਆਲਾ ਵਿਖੇ ਆਮ ਆਦਮੀ ਪਾਰਟੀ ਦਾ ਚੋਣ ਦੱਫਤਰ ਵੀ ਅੱਜ ਖੋਲ੍ਹਿਆ ਗਿਆ। ਜਿਕਰਯੋਗ ਹੈ ਕਿ ਹੱਲਕੇ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਪ੍ਰਚਾਰ ਲਈ ਖੋਲ੍ਹੇ ਉਕੱਤ ਦਫਤਰ ਦਾ ਉਦਘਾਟਨ ਵੀ ਪਾਰਟੀ ਦੇ ਖੈਰ-ਖਾਹ ਇਲਾਕੇ ਵਿਚ ਸਿਲਾਈ ਦਾ ਕੰਮ ਕਰਦੇ ਟੇਲਰ ਮਾਸਟਰ ਨਿੱਕੂ ਵੱਲੋਂ ਰਿਬਨ ਕੱਟ ਕੀਤਾ ਗਿਆ। ਇਸ ਦੱਫਤਰ ਦੇ ਉਦਘਾਟਨ ਮੋਕੇ ਠਾਠਾਂ ਮਾਰਦੇ ਜਨ ਸੈਲਾਬ ਬਣ ਉਮੜੇ ਲੋਕਾਂ ਨੇ ਜਿਥੇ ਲੋਕਾਂ ਅੰਦਰ ਪਾਰਟੀ ਲਈ ਮੋਹ ਤੇ ਬੱਦਲਾਵ ਦੀ ਚਾਹਨਾ ਨੂੰ ਉਜਾਗਰ ਕਰਦਾ ਜਾਪਿਆ, ਉਥੇ ਵਿਰੋਧੀਆਂ ਦੇ ਨੁਮਾਇੰਦਿਆਂ ਦੀ ਧੜਕਣ ਵੀ ਵਧਾਉਂਦਾ ਜਾਪਿਆ।

ਜਦ ਛਾਉਣੀ ਇਲਾਕੇ ਦੇ ਨਵੇਂ ਉਮੀਦਵਾਰ ਸਾਬਕਾ ਆਈਪੀਐਸ ਅਧਿਕਾਰੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਪਤਨੀ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਖੁਸ਼ਪਾਲ ਕੌਰ ਮੀਨੂ, ਬਲਬੀਰ ਕੌਰ, ਸੰਤੋਖ ਸਿੰਘ ਰਿਆੜ, ਕਰਜਵਿੰਦਰ ਸਿੰਘ, ਨਾਲ ਮਿਲ ਕੋਟ-ਕੋਟ ਕੱਲਾਂ, ਕੋਟ ਖੁਰੱਦ, ਕੁੱਕੜਪਿੰਡ, ਆਦਿ ਪੇਂਡੂ   ਖੇਤਰੀ ਇਲਾਕਾ ਨਿਵਾਸੀਆਂ ਨਾਲ ਨਿੱਜੀ ਰਾਵਤਾ ਕਾਇਮ ਕਰਦਿਆਂ ਵਿਕਸਤ ਇਲਾਕੇ ਹੀ ਸੜਕਾਂ-ਨਾਲੀਆਂ, ਸਿਹਤ ਸੇਵਾਵਾਂ ਤੇ ਹੋਰ ਮੁੱਢਲੀਆਂ ਲੌੜਾਂ ਤੋ ਵਾਝੇਂ ਹਨ ਤਾਂ ਫਿਰ ਅਵਿਕਸਿਤ ਇਲਾਕੇ ਦੇ ਵਾਸੀਆਂ ਦਾ ਕੀ ਹਾਲ ਹੋਵੇਗਾ ਬਾਰੇ ਵਿਚਾਰ ਚਰਚਾ ਕਰ ਪਾਰਟੀ ਦੇ ਹੱਕ ਵਿਚ ਹਵਾ ਵੱਗਣ ਲਾਈ ਗਈ। ਪਾਰਟੀ ਦੀ ਬਲਾਕ ਪ੍ਰਧਾਨ ਸੁਖ ਸੰਧੂ, ਵੱਲੋਂ ਖੇੜਾ, ਛੋਟਾ ਹਮੀਰੀ ਖੇੜਾ, ਵੱਡਾ ਹਮੀਰੀ ਖੇੜਾ, ਖੁਨਖੂਨ ਪਿੰਡ ਤੇ ਲਾਗਲੇ ਇਲਾਕਿਆਂ ਵਿਚ ਨਵਜਿੰਦਰ ਸੰਧੂ, ਜਸਵੀਰ ਸਿੰਘ ਸੰਧੂ, ਸੁਮਨ ਚੋਧਰੀ, ਨਾਲ ਮਿਲ ਪਾਰਟੀ ਦੇ ਹੱਕ ਵਿਚ ਚੋਣ ਮੁਹਿੰਮ ਚਲਾਈ। ਇਸ ਮੋਕੇ ਤਰਲੋਚਨ ਸਿੰਘ, ਪਰਮਜੀਤ ਸਿੰਘ, ਕਸ਼ਮੀਰ ਸਿੰਘ ਨੰਬਰਦਾਰ, ਕੁੰਦਨ ਸਿੰਘ, ਪ੍ਰਧਾਨ ਸਿੰਘ ਸਭਾ ਗੁਰਦੁਆਰਾ, ਗੁਰਦੇਵ ਸਿੰਘ ਪ੍ਰਧਾਨ ਰਵਿਦਾਸ ਮਹਾਰਾਜ ਗੁਰਦੁਆਰਾ, ਗੁਰਵਿੰਦਰ ਸਿੰਘ,  ਪੱਤਵੰਤਿਆਂ ਵੱਲੋਂ ਓਲੰਪੀਅਨ ਸੋਢੀ ਸਾਹਿਬ ਨੂੰ ਪਾਰਟੀ ਦੀ ਸੋਚ ਤੇ ਪਹਿਰਾ ਦੇ ਜਿਤਾਉਣ ਦਾ ਵਿਸਵਾਸ਼ ਦਿਵਾਇਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!