AgricultureJalandharPunjab

ਕਣਕ ਦਾ ਨਾੜ ਨਾ ਸਾੜਨ ਦੀ ਅਪੀਲ ਕਣਕ ਦੀ ਨਾੜ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਪਲੀਤ ਹੁੰਦਾ—ਡਾ. ਸੁਰਿੰਦਰ ਸਿੰਘ

*ਨਾੜ ਨੂੰ ਅੱਗ ਲਾਉਣ ਕਾਰਨ ਬੜੇ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਹਨ*

ਕਣਕ ਦੇ ਨਾੜ ਨੂੰ ਨਾ ਸਾੜਨ ਦੀ ਅਪੀਲ ਕਣਕ ਦੀ ਨਾੜ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪਲੀਤ ਹੁੰਦਾ ਹੈ, ਉੱਥੇ ਕਈ ਵਾਰੀ ਅੱਗ ਕਰਕੇ ਬੜੇ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਹਨ। ਮੁੱਖ ਖੇਤੀਬਾੜੀ ਅਫਸਰ ਡਾ.ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਣਕ ਦੀ ਵਾਢੀ ਹੋਣ ਬਾਅਦ 75 ਤੋਂ 80 % ਨਾੜ ਦੀ ਭਾਵੇ ਕਿ ਤੂੜੀ ਬਣਾ ਲਈ ਜਾਂਦੀ ਹੈ, ਪਰ ਬਾਕੀ ਦੇ ਤੂੜੀ ਬਣਾਉਣ ਉਪਰੰਤ ਬਚੇ ਮੁੱਢਾਂ ਨੂੰ ਕਿਸਾਨ ਵੀਰ ਅੱਗ ਦੇ ਹਵਾਲੇ ਕਰ ਦਿੰਦੇ ਹਨ। ਕਿਸਾਨਾਂ ਦਾ ਆਖਣਾ ਹੈ ਕਿ ਝੋਨੇ ਲਈ ਕੱਦੂ ਕਰਨ ਤੋਂ ਬਆਦ ਅਤੇ ਝੋਨੇ ਦੀ ਲਵਾਈ ਤੋਂ ਬਾਅਦ ਇਹ ਕਣਕ ਦਾ ਨਾੜ ਪਾਣੀ ਦੀ ਸਤਿਹ ਤੇ ਤਰਦਾ ਹੈ ਅਤੇ ਤੇਜ਼ ਹਵਾ ਦੇ ਕਾਰਨ ਕਈ ਵਾਰੀ ਝੋਨੇ ਦੇ ਬੂਟਿਆ ਨੂੰ ਡਿੱਗਾ ਦਿੰਦਾ ਹੈ ਤੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਉਹਨਾ ਕਿਸਾਨਾ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਨਾੜ ਨੂੰ ਜਮੀਨ ਵਿੱਚ ਦਬਾਅ ਦਿੱਤਾ ਜਾਂਦਾ ਹੈ ਤਾਂ ਕੁੱਦੂ ਕਰਨ ਉਪਰੰਤ 5-6 ਘੰਟਿਆਂ ਲਈ ਖੇਤ ਨੂੰ ਖਾਲੀ ਛੱਡਣ ਨਾਲ ਪਾਣੀ ਦੀ ਸਤਿਹ ‘ਤੇ ਖੇਤ ਦੇ ਇੱਕ ਪਾਸੇ ਕਣਕ ਦਾ ਨਾੜ ਇੱਕਠਾਂ ਹੋ ਜਾਵੇਗਾ ਜਿਸ ਨੂੰ ਤਰੰਗਲੀ ਨਾਲ ਇੱਕਠਾ ਕਰਦੇ ਹੋਏ ਸੰਭਾਵਿਤ ਨੁਕਸਾਨ ਤੋਂ ਝੋਨੇ ਦੇ ਪੌਦਿਆਂ ਨੂੰ ਬਚਾਇਆ ਸਕਦਾ ਹੈ। ਕਿਸਾਨਾ ਦੇ ਤਜ਼ਰਬੇ ਅਨੁਸਾਰ ਇਹ ਵੀ ਵੇਖਿਆ ਗਿਆ ਹੈ ਕਿ ਕੁੱਦੂ ਘੱਟ ਪਾਣੀ ਵਿੱਚ ਕਰਕੇ ਕਣਕ ਦੇ ਨਾੜ ਨੂੰ ਕੁੱਦੂ ਦੇ ਗਾਰੇ ਵਿੱਚ ਹੀ ਰਲਾਅ ਕੇ ਨਾੜ ਦੇ ਤਰਨ ਵਾਲੀ ਸਮੱਸਿਆ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ। ਡਾ. ਸਿੰਘ ਨੇ ਕਿਹਾ ਕਿ ਕਿਸਾਨ ਵੀਰਾਂ ਕੋਲ ਕਣਕ ਦੀ ਵਾਡੀ ਤੋਂ ਬਾਅਦ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਕਾਫੀ ਸਮਾਂ ਹੁੰਦਾ ਹੈ। ਜਿਸ ਦਾ ਸਹੀ ਇਸਤੇਮਾਲ ਕਰਦੇ ਹੋਏ ਕਿਸਾਨ ਵੀਰ ਕਣਕ ਦੇ ਮੁੱਢਾਂ ਵਿੱਚ ਸਿੱਧੇ ਤੋਰ ਤੇ 20 ਕਿਲੋ ਪ੍ਰਤੀ ਏਕੜ ਅਨੁਸਾਰ ਢਾਂਚੇ ਦੀ ਬੀਜਾਈ ਵੀ ਕਰ ਸਕਦੇ ਹਨ ਇਸ ਤਰ੍ਹਾਂ ਨਾਲ ਬੀਜੇ ਢਾਂਚੇ ਦੀ 6-8 ਹਫਤੇ ਦੀ ਫਸਲ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਝੋਨੇ ਦੀ ਲਵਾਈ ਸਮੇਂ-ਸਿਰ ਕੀਤੀ ਜਾ ਸਕਦੀ ਹੈ। ਇਸ ਨਾਲ ਜਿੱਥੇ ਕਣਕ ਦੇ ਮੁੱਢਾ ਨੂੰ ਅੱਗ ਲਗਾਉਣ ਤੋਂ ਬਚਾਇਆ ਜਾ ਸਕਦਾ ਹੈ ਉੱਥੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਸੁਧਾਰ ਹੁੰਦਾ ਹੈ। ਡਾ. ਸਿੰਘ ਨੇ ਕਿਹਾ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਹਰੀ ਖਾਦ ਵੱਜੋਂ ਢਾਂਚਾ ਬੀਜਣ ਨਾਲ 25 ਕਿਲੋ ਨਾਈਟਰੋਜਨ ਦੀ ਪ੍ਰਤੀ ਏਕੜ ਬਢ਼ਤ ਕੀਤੀ ਜਾ ਸਕਦੀ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!