
ਕਣਕ ਦੀ ਖਰੀਦ ਨੂੰ ਨਿਰਵਿਘਨ ਯਕੀਨੀ ਬਣਾਉਣ ਲਈ ਐਫਸੀਆਈ ਵੱਲੋਂ ਮੰਡੀਆਂ ਵਿੱਚ ਅਧਿਕਾਰੀਆਂ, ਕਰਮਚਾਰੀਆਂ ਦੀ ਨਿਯੁਕਤੀ
ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ ਵਾਸਤੇ 3200 ਲਿਟਰ ਸੋਡੀਅਮ ਹਾਈਪੋਕਲੋਰਾਈਟ ਕੀਟਾਣੂਨਾਸ਼ਕ ਦਾ ਪ੍ਰਬੰਧ, ਨਿਯਮਿਤ ਤੌਰ ‘ਤੇ ਕੀਤਾ ਜਾਂਦਾ ਹੈ ਛਿੜਕਾਅ–ਡੀਸੀ
ਅਮਰਜੀਤ ਸਿੰਘ ਲਵਲਾ ਜਲੰਧਰ
ਕਣਕ ਦੀ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਖਰੀਦ ਨੂੰ ਯਕੀਨੀ ਬਣਾਉਣ ਲਈ ਐਫਸੀਆਈ ਡਵੀਜ਼ਨਲ ਦਫ਼ਤਰ ਜਲੰਧਰ ਵੱਲੋਂ ਮੰਡੀਆਂ ‘ਤੇ ਖਰੀਦ ਕੇਂਦਰਾਂ ਵਿੱਚ ਆਪਣੇ ਅਧਿਕਾਰੀਆਂ, ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਆਪਣੇ ਸਬੰਧਤ ਮੁੱਖ ਦਫ਼ਤਰ ਵਿੱਚ ਪਹਿਲਾਂ ਸੌਂਪੀ ਡਿਊਟੀ ਦੇ ਨਾਲ-ਨਾਲ ਮੰਡੀਆਂ ਵਿੱਚ ਮੌਜੂਦ ਰਹਿਣਗੇ ਅਤੇ ਬਿਨਾਂ ਅਗਾਊਂ ਜਾਣਕਾਰੀ ਦੇ ਮੁੱਖ ਦਫ਼ਤਰ ਨਹੀਂ ਛੱਡਣਗੇ।
ਖੰਡਾਲਾ ਗੁਰੂ (ਭੋਗਪੁਰ) ਮੰਡੀ ਵਿਖੇ ਵਿਨੇ ਯਾਦਵ (9696942121) ਤੇ ਸੁਦੀਪ ਕੁਮਾਰ, ਆਦਮਪੁਰ ਵਿਖੇ ਮਨੋਜ ਪਟੇਲ (8699310169) ਤੇ ਵਰੁਣ ਅਰੋੜਾ, ਢੰਡਡੋਰ ਮੰਡੀ (ਆਦਮਪੁਰ) ਵਿਖੇ ਰਾਜੇਸ਼ ਕੁਮਾਰ (8847456019) ਤੇ ਕੁਸ਼ਲਪਾਲ ਸਿੰਘ, ਬਾਹੁਦੀਨਪੁਰ (ਜਲੰਧਰ-2) ਵਿਖੇ ਜਤਿੰਦਰ ਕੁਮਾਰ (9779014667) ਤੇ ਕੁਸ਼ਲਪਾਲ ਸਿੰਘ, ਗਿਦੜਪਿੰਡੀ (ਲੋਹੀਆਂ ਖਾਸ) ਦਲੀਪ ਕੁਮਾਰ (8699376834) ਤੇ ਵਿਸ਼ਵਾਜੀਤ, ਅੱਪਰਾ ਵਿਖੇ ਪ੍ਰਮੋਦ ਭਾਰਗਵ (8968320148) ਤੇ ਐਮਐਸ ਚੌਹਾਨ, ਫਿਲੌਰ ਵਿਖੇ ਅਜੇ ਕੁਮਾਰ (8699151470) ਤੇ ਅਨਿਲ ਕੁਮਾਰ, ਮਾਓ ਸਾਹਿਬ (ਫਿਲੌਰ) ਚਿਰਾਗ ਮਲਹੋਤਰਾ (7977030085) ਤੇ ਅਨਿਲ ਕੁਮਾਰ, ਗੁਰਾਇਆਂ (ਫਿਲੌਰ) ਕੌਸ਼ਿਕ ਕੁਮਾਰ (7009741911) ‘ਤੇ ਅਨਿਲ ਕੁਮਾਰ, ਨੂਰਮਹਿਲ ਵਿਖੇ ਰਾਕੇਸ਼ ਸ਼ਰਮਾ (7014272020) ‘ਤੇ ਨੀਰਜ ਕੁਮਾਰ ਅਤੇ ਤਲਵਨ (ਨੂਰਮਹਿਲ) ਵਿਖੇ ਰੂਪੇਸ਼ ਸਿੰਘ (869963929) ‘ਤੇ ਨੀਰਜ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਦੀਆਂ ਮੰਡੀਆਂ ਵਿੱਚ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਣਕ ਦੀ ਖਰੀਦ ਕਰਨ ਸਬੰਧੀ ਸਮੁੱਚੇ ਪ੍ਰਬੰਧ ਯਕੀਨੀ ਬਣਾਏ ਗਏ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਮੰਡੀਆਂ ਵਿੱਚ ਭੀੜ ਨੂੰ ਘੱਟ ਕਰਨ ਦੇ ਮਕਸਦ ਨਾਲ ਮੰਡੀਆਂ ਵਿੱਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਜਿਥੇ ਪਾਸ ਜਾਰੀ ਕੀਤੇ ਜਾ ਰਹੇ ਹਨ, ਉਥੇ ਫ਼ਸਲ ਢੇਰੀ ਕਰਨ ਲਈ ਮੰਡੀਆਂ ਵਿੱਚ ਖਾਨੇ ਬਣਾਏ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ ਵਿੱਚ ਛਿੜਕਾਅ ਕਰਨ ਵਾਸਤੇ 3200 ਲਿਟਰ ਸੋਡੀਅਮ ਹਾਈਪੋਕਲੋਰਾਈਟ ਕੀਟਾਣੂਨਾਸ਼ਕ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦਾ ਨਿਯਮਿਤ ਤੌਰ ‘ਤੇ ਛਿੜਕਾਅ ਕੀਤਾ ਜਾਂਦਾ ਹੈ। ਤਾਂ ਜੋ ਕੋਰੋਨਾ ਵਾਇਰਸ ਤੋਂ ਬਚਾਅ ਹੋ ਸਕੇ। ਇਸ ਦੇ ਨਾਲ ਹੀ ਮੰਡੀਆਂ ਵਿੱਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਰੌਸ਼ਨੀ, ਛਾਂ, ਪਖਾਨੇ, ਹੱਥ ਧੌਣ ਲਈ ਪਾਣੀ ਤੇ ਸਾਬਣ, ਸੈਨੇਟਾਈਜ਼ਰ ਸਮੇਤ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਦੀਆਂ ਅਨਾਜ ਮੰਡੀਆਂ ਵਿੱਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਖਰੀਦ ਪ੍ਰਕਿਰਿਆ ਦੌਰਾਨ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ‘ਤੇ ਫ਼ਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ।
ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਖਰੀਦ ਪ੍ਰਬੰਧਾਂ ਨਾਲ ਜੁੜੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ‘ਚ ਆਉਣ ਵਾਲੀ ਕਣਕ ਦੀ ਤੁਰੰਤ ਖਰੀਦ ਕਰਕੇ ਲਿਫਟਿੰਗ ਵੀ ਨਾਲੋ-ਨਾਲ ਕਰਵਾਈ ਜਾਵੇ, ‘ਤੇ ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਨੂੰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਪੂਰੀ ਇਹਤਿਆਤ ਨਾਲ ਨੇਪਰੇ ਚਾੜ੍ਹਿਆ ਜਾਵੇ। ਮੰਡੀਆਂ ਵਿੱਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਤੋਂ ਇਲਾਵਾ ਮਜ਼ਦੂਰਾਂ, ਆੜ੍ਹਤੀਆਂ ‘ਤੇ ਹੋਰਨਾਂ ਵੱਲੋਂ ਮਾਸਕ, ਸਮਾਜਿਕ ਦੂਰੀ ਸਮੇਤ ਹੋਰ ਕੋਵਿਡ ਸਬੰਧੀ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫ਼ਸਲ ਸੁਕਾ ਕੇ ਲੈ ਕੇ ਆਉਣ ‘ਤੇ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।



