AgricultureJalandharPunjab

ਕਣਕ ਦੀ ਫਸਲ ‘ਤੇ ਗੁਲਾਬੀ ਸੁੰਡੀ ਅਤੇ ਹੋਰ ਕੀੜੇ ਮਕੌੜੀਆਂ ਦੇ ਹਮਲੇ ਦੀ ਮੌਜੂਦਾ ਸਥਿਤੀ ਬਾਰੇ ਕੀਤੀ ਚਰਚਾ—ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ

ਬਲਾਕ ਪੱਧਰ ‘ਤੇ ਜ਼ਿਲ੍ਹਾ ਪੱਧਰ ‘ਤੇ ਪੋਸਟ ਸਰਵੈਲੇਂਸ ਟੀਮਾਂ ਦਾ ਕੀਤਾ ਗਿਆ ਗਠਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਪੱਧਰੀ ਪੋਸਟ ਸਰਵੇਲੈਂਸ ਦੀ ਮੀਟਿੰਗ ਵਿੱਚ ਕਣਕ ਦੀ ਫਸਲ ਤੇ ਗੁਲਾਬੀ ਸੁੰਡੀ ਅਤੇ ਹੋਰ ਕੀੜੇ ਮਕੌੜੀਆਂ ਦੇ ਹਮਲੇ ਦੀ ਮੌਜੂਦਾ ਸਥਿਤੀ ਬਾਰੇ ਚਰਚਾ ਕੀਤੀ। ਜਿਲ੍ਹਾ ਜਲੰਧਰ ਦੀ ਪੇਸਟ ਸਰਵੈਲੇਂਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੀਆਂ ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਪੋਸਟ ਸਰਵੈਲੇਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਹਨਾ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਕਣਕ ਦੇ ਖੇਤਾਂ ਦਾ ਨਿਰੀਖਣ ਅਤੇ ਸਰਵੇਖਣ ਕਰਨ। ਉਹਨਾ ਕਿਹਾ ਕਿ ਰਾਤ ਵੇਲੇ 7 ਤੋਂ 13 ਡਿਗਰੀ ਅਤੇ ਦਿਨ ਨੂੰ 15 ਤੋਂ 24 ਡਿਗਰੀ ਸੈਂਟੀਗਰੇਡ ਤੱਕ ਦਾ ਤਾਪਮਾਨ ਕਣਕ ਦੀ ਫਸਲ ਤੇ ਪੀਲੀ ਕੁੰਗੀ ਦੇ ਹਮਲੇ ਲਈ ਅਨੁਕੂਲ ਤਾਪਮਾਨ ਹੈ ਅਤੇ ਬਲਾਕ ਭੋਗਪੁਰ, ਆਦਮਪੁਰ, ਫਿਲੌਰ, ਜਲੰਧਰ ਪੱਛਮੀ, ਅਤੇ ਜਲੰਧਰ ਪੂਰਬੀ ਦੇ ਕਿਸਾਨਾਂ ਨੂੰ ਹੋਰ ਜਿਆਦਾ ਧਿਆਨ ਦੇਣ ਦੀ ਲੋੜ ਹੈ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ, ਕਣਕ ਦੇ ਬੂਟਿਆਂ ਤੇ ਪੀਲਾ ਹਲਦੀ ਰੰਗਾਂ ਪਾਊਡਰ ਨਜ਼ਰ ਆਵੇ ਤਾਂ ਕਿਸਾਨਾ ਨੂੰ ਚਾਹੀਦਾ ਹੈ ਕਿ ਮਹਿਕਮਾ ਖੇਤੀਬਾੜੀ ਦੇ ਧਿਆਨ ਵਿੱਚ ਲਿਆਉਂਦੇ ਹੋਏ ਅਤੇ ਖੇਤੀ ਮਾਹਿਰ ਦੀ ਸਲਾਹ ਨਾਲ ਹੀ ਸਪਰੇਅ ਕਰਨ।ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਰਕਾਰ ਦੀ ਸਬਸਿਡੀ ਸਕੀਮ ਤਹਿਤ ਜਿਪਸਮ ਦੀ ਸਪਲਾਈ ਵੱਖ-ਵੱਖ ਬਲਾਕਾਂ ਨੂੰ ਕੀਤੀ ਜਾ ਰਹੀ ਹੈ। ਕਿਸਾਨ ਵੀਰ ਇਸ ਸਕੀਮ ਦਾ ਲਾਭ ਉਠਾਉਂਦੇ ਹੋਏ ਜਿਪਸਮ ਸਬਸਿਡੀ ਦੇ ਪ੍ਰਾਪਤ ਕਰ ਸਕਦੇ ਹਨ।ਡਾ. ਮਨਿੰਦਰ ਸਿੰਘ ਜ਼ਿਲ੍ਹਾ ਪਸਾਰ ਮਾਹਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮੀਟਿੰਗ ਵਿੱਚ ਸਲਾਹ ਦਿੱਤੀ ਕਿ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਸਪਰੇ ਤਰੇਲ ਉਤਰਨ ਤੋਂ ਬਾਅਦ ਧੁੱਪ ਵਾਲੇ ਦਿਨ ਵਿੱਚ ਹੀ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਉਹਨਾ ਕਿਹਾ ਕਿ ਖੇਤ ਵਿੱਚ ਸਹੀ ਵਤਰ ਦੇ ਹਾਲਾਤ ਅਤੇ 100-120 ਲੀਟਰ ਪਾਣੀ ਪ੍ਰਤੀ ਏਕੜ ਵਰਤਦੇ ਹੋਏ ਸਿਰਫ ਕੱਟ ਵਾਲੀ ਨੋਜ਼ਲ ਨਾਲ ਹੀ ਸਪਰੇ ਕਰਨਾ ਚਾਹੀਦਾ ਹੈ। ਡਾ. ਮਨਿੰਦਰ ਨੇ ਦੱਸਿਆ ਕਿ ਸੁਪਰੇ ਇੱਕ ਟੱਕ ਵਿੱਚ ਸਿੱਧਾ ਕਰਨਾ ਚਾਹੀਦਾ ਹੈ ਤਾਂ ਜੋ ਨਦੀਨਾ ਦਾ ਪੂਰੀ ਤਰਾਂ ਨਾਲ ਖਾਤਮਾ ਹੋ ਸਕੇ। ਉਹਨਾਂ ਅੱਗੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਕਾਫੀ ਤਰਾਂ ਦੀਆਂ ਨਦੀਨਨਾਸ਼ਕਾਂ ਦੀ ਸਿਫਾਰਿਸ਼ ਕੀਤੀ ਗਈ ਹੈ ਪਰ ਸਾਨੂੰ ਹਰ ਸਾਲ ਇੱਕੋ ਹੀ ਸਾਲਟ ਵਾਲੀ ਨਦੀਨਨਾਸ਼ਕ ਦਵਾਈ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਸੰਜੀਵ ਕਟਾਰੀਆ ਨੇ ਕਿਹਾ ਕਿ ਕਣਕ ਦੀ ਫਸਲ ਤੇ ਕੁੱਝ ਕੁ ਥਾਵਾ ਤੇ ਥੋੜੀਆਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਰਿਪੋਰਟ ਹੋਇਆ ਹੈ। ਜਿਸ ਬਾਰੇ ਬਹੁਤਾ ਘਬਰਾਉਣ ਦੀ ਲੋੜ ਨਹੀ ਹੈ ਕਿਉਂਕਿ ਵਧੇਰੇ ਠੰਡ ਕਰਕੇ ਇਸ ਕੀੜੇ ਦਾ ਹਮਲਾ ਆਪਣੇ ਆਪ ਹੀ ਰੁੱਕ ਜਾਂਦਾ ਹੈ। ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਜਲੰਧਰ ਡਾ. ਸੁਖਦੀਪ ਸਿੰਘ ਹੁੰਦਲ ਨੇ ਕਿਹਾ ਕਿ ਵਧੇਰੇ ਠੰਡ ਕਰਕੇ ਬਾਗਬਾਨ ਵੀਰਾਂ ਨੂੰ ਸਬਜ਼ਿਆਂ ਅਤੇ ਸਦਾਬਾਹਾਰ ਫਲਦਾਰ ਬੂਟੇ ਜਿਵੇਂ ਕਿ ਆਵਲਾਂ, ਅੰਬ, ਅਮਰੂਦ, ਪਪੀਤਾ ਤੇ ਕੇਲੇ ਨੂੰ ਠੰਡ ਤੋਂ ਬਚਾਉਣ ਲਈ ਕੁੱਲਿਆਂ ਬਣਾ ਕੇ ਜਾਂ ਪਲਾਸਟਿਕ ਨਾਲ ਬੂਟਿਆਂ ਨੂੰ ਢੱਕ ਦੇਣਾ ਚਾਹੀਦਾ ਹੈ। ਫੁੱਲ ਗੋਭੀ ਦੀ ਤਕਰੀਬਨ 70 ਏਕੜ ਫਸਲ ਤੇ ਤੁੰਬਾਕੂ ਦੀ ਸੁੰਡੀ ਦਾ ਹਮਲਾ ਰਿਪੋਰਟ ਹੋਇਆ ਹੈ। ਜਿਸ ਬਾਰੇ ਵਿਭਾਗ ਵੱਲੋਂ ਕਿਸਾਨਾ ਨੂੰ 100 ਮੀਲੀਲਿਟਰ ਫੇਨਵਲਰੇਟ 20 ਈਸੀ ਪ੍ਰਤੀ ਏਕੜ ਦਵਾਈ ਦਾ ਸਪ੍ਰੇ ਕਰਨ ਦੀ ਸਿਫਾਰਿਸ਼ ਕੀਤੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!