
Punjab
ਕਮਲ ਵਿਹਾਰ ਦੀਆਂ ਸੜਕਾਂ ਦਾ ਕੰਮ ਹੋਇਆ ਸ਼ੁਰੂ
ਕਮਲ ਵਿਹਾਰ ਦੀਆਂ ਸੜਕਾਂ ਦਾ ਕੰਮ ਹੋਇਆ ਸ਼ੁਰੂ
ਜਲੰਧਰ (ਇੰਦਰਜੀਤ ਸਿੰਘ ਲਵਲਾ)
ਵਾਰਡ ਨੰਬਰ 17 ਦੇ ਅਧੀਨ ਮੁੱਹਲਾ ਕਮਲ ਵਿਹਾਰ ਦੀਆਂ ਸੜਕਾਂ ਦਾ ਜੋ ਫਰਵਰੀ ਵਿੱਚ ਐਮਐਲਏ ਰਜਿੰਦਰ ਬੇਰੀ ਤੇ ਮੇਅਰ ਜਗਦੀਸ਼ ਰਾਜਾ ਵੱਲੋਂ ਉਦਘਾਟਨ ਕੀਤਾ ਸੀ, ਉਸ ਦਾ ਅੱਜ ਕੰਮ ਸ਼ੁਰੂ ਹੋ ਗਿਆ ਹੈ। ਇਸ ਵੇਲੇ ਮੁਹੱਲੇ ਨਿਵਾਸੀਆਂ ਅਤੇ ਕਮਲ ਵਿਹਾਰ ਵੈਲਫੇਅਰ ਸੁਸਾਇਟੀ ਵੱਲੋਂ ਐਮਐਲਏ ਰਜਿੰਦਰ ਬੇਰੀ ‘ਤੇ ਮੇਅਰ ਜਗਦੀਸ਼ ਰਾਜਾ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਕਾਂਗਰਸ ਸੀਨੀਅਰ ਆਗੂ ਮਨਜੀਤ ਸਿੰਘ ਸਿਮਰਨ, ਜਰਨਲ ਸਕੱਤਰ ਪੁਸ਼ਪਿੰਦਰ ਲਾਲੀ, ਵਿਜੈ ਬਾਜਪਾਈ, ਪਵਨ ਦੱਤ, ਜਨਕ ਰਾਜ, ਔਸਕ ਹੱਸ, ਸਹੋਲ ,ਤੇ ਹੋਰ ਹਾਜਰ ਸਨ।



