
ਕਮਿਸ਼ਨਰੇਟ ਪੁਲਿਸ ਇਕ ਹੋਰ ਨਸ਼ਾ ਸਮੱਗਲਰ ’ਤੇ ਸਖ਼ਤ ਕਾਰਵਾਈ ਮਾਲਕ ਗ੍ਰਿਫ਼ਤਾਰ–ਗੁਰਪ੍ਰੀਤ ਸਿੰਘ ਭੁੱਲਰ
ਮੈਡੀਕਲ ਸਟੋਰ ਤੋਂ 5840 ਟ੍ਰਾਮਾਡੋਲ ਦੀਆਂ ਗੋਲੀਆਂ ਬਰਾਮਦ
ਮੁੱਖ ਮੰਤਵ ਜ਼ਿਲ੍ਹੇ ’ਚ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨਾ, ਮਾਲਕ ਗ੍ਰਿਫ਼ਤਾਰ–ਗੁਰਪ੍ਰੀਤ ਸਿੰਘ ਭੁੱਲਰ
ਜਲੰਧਰ (ਗਲੋਬਲ ਆਜਤੱਕ ਅਮਰਜੀਤ ਸਿੰਘ ਲਵਲਾ)
ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਵਿੱਚ ਇਕ ਹੋਰ ਸਫ਼ਲਤਾ ਹਾਸਿਲ ਕਰਦਿਆ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ 5840 (ਕਮਰਸ਼ੀਅਲ ਕੁਆਂਟਿਟੀ) ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਵਰੁਣ ਮਲਿਕ ਵਾਸੀ ਲਾਡੋਵਾਲੀ ਰੋਡ ਜੋ ਕਿ ਦਿਲਖੁਸ਼ਾ ਮਾਰਕਿਟ ਵਿਖੇ ਮਲਿਕ ਮੈਡੀਕਲ ਸਟੋਰ ਚਲਾਉਂਦਾ ਹੈ ਵਲੋਂ ਵੱਡੀ ਮਾਤਰਾ ਵਿੱਚ ਨਸ਼ੇ ਨੂੰ ਸਟੋਰ ਕੀਤਾ ਗਿਆ ਹੈ।
ਪੁਲੀਸ ਕਮਿਸ਼ਨਰ ਭੁੱਲਰ ਨੇ ਕਿਹਾ ਕਿ ਪੁਲਿਸ ਟੀਮ ਜਿਸ ਵਿੱਚ ਡਰੱਗ ਇੰਸਪੈਕਟਰ ਅਨੁਪਮ ਕਾਲੀਆ ਸ਼ਾਮਿਲ ਸਨ ਵਲੋਂ ਦੁਕਾਨ ’ਤੇ ਛਾਪਿਆ ਮਾਰਿਆ ਗਿਆ ਅਤੇ ਬਾਰੀਕੀ ਨਾਲ ਇਸ ਦੀ ਜਾਂਚ ਕੀਤੀ ਗਈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਪਾਰਟੀ ਵਲੋਂ 5840 ਟ੍ਰਾਮਾਡੋਲ ਦੀਆਂ ਗੋਲੀਆਂ ਦੁਕਾਨ ਵਿੱਚੋਂ ਬਰਾਮਦ ਕੀਤੀਆਂ ਗਈ, ‘ਤੇ ਇਸ ਉਪਰੰਤ ਵਰੁਣ ਮਲਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਅ ਕਿ ਪੁਛਗਿੱਛ ਦੌਰਾਨ ਮਲਿਕ ਨੇ ਖੁਲਾਸਾ ਕੀਤਾ ਹੈ ਕਿ ਉਸ ਵਲੋਂ ਜਲਦੀ ਪੈਸੇ ਕਮਾਉਣ ਦੀ ਲਾਲਸਾ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅਪਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਵੀ ਫਗਵਾੜਾ ਵਿਖੇ ਦਵਾਈਆਂ ਦਾ ਕਾਰੋਬਾਰ ਕਰਦੇ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਕੇਸ ਵਿੱਚ ਹੋਰਨਾਂ ਨਾਲ ਸਬੰਧਿਤ ਜੁੜੇ ਦੀ ਸਬੰਧੀ ਅਗਲੇਰੀ ਪੁੱਛਗਿਛ ਕੀਤੀ ਜਾ ਰਹੀ ਹੈ।



