CrimeJalandharPolice actionPunjab

ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ 2 ਕਿੱਲੋ 650 ਗ੍ਰਾਮ ਅਫੀਮ ਸਮੇਤ 1 ਨਸ਼ਾ ਤਸਕਰ ਕਾਬੂ

ਐਂਟੀ ਨਾਰਕੋਟਿਕ ਪੁਲਿਸ ਜਲੰਧਰ ਵਲੋਂ 2 ਕਿੱਲੋ 650 ਗ੍ਰਾਮ ਅਫੀਮ ਸਮੇਤ 1 ਨਸ਼ਾ ਤਸਕਰ ਕਾਬੂ
ਜਲੰਧਰ (ਗਲੋਬਲ ਆਜਤੱਕ ਅਮਰਜੀਤ ਸਿੰਘ ਲਵਲਾ)
ਗੁਰਸ਼ਰਨ ਸਿੰਘ ਸੰਧੂ ਆਈਪੀਐੱਸ, ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜਸਕਿਰਨਜੀਤ ਸਿੰਘ ਤੇਜਾ, ਪੀਪੀਐੱਸ, ਡੀਸੀਪੀ-ਇਨਵੈਸਟੀਗੇਸ਼ਨ, ਦੀ ਅਗਵਾਈ ਹੇਠ ਕੰਵਲਪ੍ਰੀਤ ਸਿੰਘ ਚਾਹਲ, ਪੀਪੀਐਸ, ਏਡੀਸੀਪੀ- ਇਨਵੈਸਟੀਗੇਸ਼ਨ, ਪਰਮਜੀਤ ਸਿੰਘ, ਪੀਪੀਐਸ, ਏਸੀਪੀ-ਡਿਟੈਕਟਿਵ ਅਤੇ ਅਸ਼ਵਨੀ ਕੁਮਾਰ, ਪੀਪੀਐਸ ਏਸੀਪੀ-ਕੇਂਦਰੀ ਜਲੰਧਰ ਦੀ ਨਿਗਰਾਨੀ ਹੇਠ ਇੰਸਪੈਕਟਰ ਇੰਦਰਜੀਤ ਸਿੰਘ, ਇੰਚਾਰਜ ਐਂਟੀ ਨਾਰਕੋਟਿਕਸ ਸੈਲ ਦੀ ਪੁਲਿਸ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਰਾਹੁਲ ਪੁੱਤਰ ਰਮੇਸ਼ ਵਾਸੀ ਪਿੰਡ ਤਿਸੰਗਾ ਥਾਣਾ ਬਨਾਵਰ, ਜਿਲਾ ਬਣਾਈਊ, ਉੱਤਰ ਪ੍ਰਦੇਸ਼ ਨੂੰ 2 ਕਿੱਲੋ 650 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 19-9-2022 ਨੂੰ ਐਂਟੀ ਨਾਰਕੋਟਿਕ ਸੈੱਲ ਦੇ ਸਬ ਇੰਸਪੈਕਟਰ ਰਾਜ ਕੁਮਾਰ ਸਮੇਤ ਪੁਲਿਸ ਟੀਮ ਥਾਏ ਗਸ਼ਤ-ਬਾ-ਚੈਕਿੰਗ ਤੋੜੇ ਪੁਰਸ਼ਾਂ ਨੇੜੇ ਅਦਰਸ਼ ਨਗਰ ਪਾਰਕ, ਮੇਨ ਰੋਡ ਮੌਜੂਦ ਸੀ ਕਿ ਚੈਕ ਜ਼ਿਕ ਸ਼ੋਂਕ ਸਾਈਡ ਵੱਲੋਂ ਇੱਕ ਮੋਨਾ ਨੋਜਵਾਨ ਆਪਣੇ ਮੋਢਿਆਂ ਤੇ ਨੀਲੇ ਰੰਗ ਦਾ ਕਿੱਟ ਬੈਗ ਲੈ ਕੇ, ਪੈਦਲ ਆਉਂਦਾ ਦਿਖਾਈ ਦਿਤਾ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਵੱਲ ਨੂੰ ਮੁੜ ਪਿਆ, ਜਿਸ ਨੂੰ ਪੁਲਿਸ ਟੀਮ ਨੇ ਸ਼ੱਕ ਦੇ ਅਧਾਰ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਾਹੁਲ ਪੁੱਤਰ ਰਮੇਸ਼ ਵਾਸੀ ਪਿੰਡ ਤਿਸੰਗਾ ਥਾਣਾ ਬਨਾਵਰ ਜ਼ਿਲ੍ਹਾਂ ਬਦਾਈਉਂ ਉੱਤਰ ਪ੍ਰਦੇਸ਼ ਦੱਸਿਆ।
ਜਿਸ ਦੀ ਤਲਾਸ਼ੀ ਗਜਟਡ ਅਫਸਰ ਅਸ਼ਵਨੀ ਕੁਮਾਰ, ਪੀਪੀਐਸ, ਏਸੀਪੀ-ਕੇਂਦਰੀ ਜਲੰਧਰ ਦੀ ਹਾਜਰੀ ਵਿੱਚ ਕੀਤੀ ਗਈ, ਜਿਸ ਕੋਲੋਂ 2 ਕਿਲੋ 650 ਗ੍ਰਾਮ ਵਜ਼ਨੀ ਅਫੀਮ ਬ੍ਰਾਮਦ ਹੋਈ। ਜਿਸ ਵਿਰੁੱਧ ਮੁੱਕਦਮਾ ਨੰ. 137 ਮਿਤੀ 19-9-22 ਅ/ਧ 18/61/85-ਐੱਨਡੀਪੀਐੱਸ ਐਕਟ ਤਹਿਤ ਥਾਣਾ ਡਵੀਜ਼ਨ ਨੰ-2 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।
ਦੋਸ਼ੀ ਉਤਰ ਪ੍ਰਦੇਸ਼ ਤੋਂ ਜਲੰਧਰ ਵਿਚ ਅਫੀਮ ਦੀ ਸਪਲਾਈ ਦੇਣ ਆਇਆ ਸੀ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਨੂੰ ਤੋੜਿਆ ਜਾਵੇਗਾ।

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!