Punjab

ਕਮਿਸ਼ਨਰੇਟ ਪੁਲਿਸ ਵਲੋਂ ਸੋਢਲ ਰੋਡ ਫਾਈਨਾਂਸ ਕਤਲ ਕੇਸ ਦੀ ਗੁੱਥੀ ਸੁਲਝਾਈ

ਪੁਰਾਣੀ ਰੰਜ਼ਿਸ ਕਰਕੇ ਜ਼ੁਰਮ ’ਚ ਟਿੰਕੂ ਦੀ ਗਈ ਜਾਨ

ਦੋ ਮੁਲਜ਼ਮ ਗ੍ਰਿਫ਼ਤਾਰ, ਜੁਰਮ ’ਚ ਵਰਤੇ ਹਥਿਆਰ ਵੀ ਬਰਾਮਦ–ਗੁਰਪ੍ਰੀਤ ਸਿੰਘ ਭੁੱਲਰ
ਜਲੰਧਰ (ਅਮਰਜੀਤ ਸਿੰਘ ਲਵਲਾ /ਇੰਦਰਜੀਤ ਲਵਲਾ)
ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਅੱਜ ਸੋਢਲ ਰੋਡ ਦੇ ਫਾਈਨਾਂਸਰ ਗੁਰਮੀਤ ਸਿੰਘ ਟਿੰਕੂ ਦੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਅਪਰਾਧ ’ਚ ਸ਼ਾਮਿਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਮੱਲ ਈਸੇਵਾਲ ਪਿੰਡ ‘ਤੇ ਸੁਰਿੰਦਰ ਸਿੰਘ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਪੁਲਿਸ ਕਰਮੀਆਂ ਵਲੋਂ .32 ਬੋਰ ਪਿਸਤੌਲ ‘ਤੇ ਤਿੰਨ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕੀ ਗੁਰਮੀਤ ਸਿੰਘ ਟਿੰਕੂ ਵਲੋਂ ਪ੍ਰੀਤ ਨਗਰ ਸੋਢਲ ਰੋਡ ਵਿਖੇ ਪੀਵੀਸੀ ਫਾਈਨਾਂਸ ਦੇ ਨਾਮ’ਤੇ ਆਪਣਾ ਕਾਰੋਬਾਰ ਚਲਾਇਆ ਜਾ ਰਿਹਾ ਸੀ।’ਤੇ 6 ਮਾਰਚ ਨੂੰ ਅਮਨ ਨਗਰ ਦੇ ਪੁਨੀਤ ਸ਼ਰਮਾ ਅਤੇ ਨਿਊ ਗੋਬਿੰਦ ਨਗਰ ਜ਼ਿਲ੍ਹਾ ਜਲੰਧਰ ਦੇ ਨਰਿੰਦਰ ਸ਼ਾਰਦਾ ਵਲੋਂ ਕੁਝ ਅਣਪਛਾਤੇ ਲੋਕਾਂ ਨਾਲ ਮਿਲ ਕੇ ਟਿੰਕੂ ’ਤੇ ਹਮਲਾ ਕਰਦਿਆਂ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਤਕਨੀਕੀ ਜਾਂਚ, ਸੀਸੀਟੀਵੀ ਫੁਟੇਜ ‘ਤੇ ਖੁਫੀਆਂ ਢੰਗ ਨਾਲ ਸੀਆਈਏ ‘ਤੇ ਪੁਲਿਸ ਥਾਣਾ-8 ਦੀ ਟੀਮ ਵਲੋਂ ਇਸ ਕੇਸ ਵਿੱਚ ਸ਼ਾਮਿਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲੀਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਮੁੱਢਲੀ ਪੁਛਗਿੱਛ ਵਿੱਚ ਮੁਲ਼ਜਮਾਂ ਨੇ ਦੱਸਿਆ ਕਿ ਗੁਰਮੀਤ ਨੇ ਘਰ ’ਤੇ ਹਮਲਾ ਕਰਕੇ ਪੁਨੀਤ ਸ਼ਰਮਾ ਦੀ ਕਾਰ ਨੂੰ ਤੋੜ ਦਿੱਤਾ ਸੀ, ਜਿਸ ’ਤੇ ਗੁਰਮੀਤ ਅਤੇ ਹੋਰਨਾਂ ’ਤੇ ਕੇਸ ਦਰਜ਼ ਕੀਤਾ ਗਿਆ ਸੀ।
ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਇਸੇ ਪੁਰਾਣੀ ਰੰਜ਼ਿਸ ਦੇ ਚਲਦਿਆਂ ਪੁਨੀਤ ਸ਼ਰਮਾ’ਤੇ ਨਰਿੰਦਰ ਸ਼ਾਰਦਾ ਵਲੋਂ ਗੁਰਮੀਤ ਨੂੰ ਖ਼ਤਮ ਕਰਨ ਦੀ ਸਾਜਿਸ਼ ਰਚੀ ਗਈ ਅਤੇ ਇਸ ਵਿੱਚ ਉਨਾ ਨੇ ਹੈਪੀ ਮੱਲ ਜੋ ਪਟਿਆਲਾ ਜੇਲ੍ਹ ਵਿੱਚ ਬੰਦ ਸੀ, ਦੀ ਸਹਾਇਤਾ ਲਈ ਗਈ। ਦੋਵੇਂ ਪੁਨੀਤ ਅਤੇ ਮੱਲ ਇਕ ਦੂਜੇ ਨੂੰ ਜਾਣਦੇ ਸਨ। ਕਿਉਂਕਿ ਉਹ ਜੇਲ੍ਹ ਵਿੱਚ ਮਿਲ ਚੁੱਕੇ ਸਨ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੱਲ ਵਲੋਂ ਪੁਨੀਤ ਅਤੇ ਸ਼ਾਰਦਾ ਦੀ ਹੈਪੀ ਭੁੱਲਰ(ਖਰੜ ਕਤਲ ਕੇਸ ਵਿੱਚ ਪੀਓ ਹੈ)
ਜੀਤਾ ਖਿਲਚੀ’ਤੇ ਸੁਰਿੰਦਰ ਸਿੰਘ ਮਮਦੋਟ ਨਾਲ ਕਤਲ ਨੂੰ ਅੰਜ਼ਾਮ ਦੇਣ ਲਈ ਮੀਟਿੰਗ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਯੋਜਨਾ ਅਨੁਸਾਰ ਸਾਰੇ ਮੁਲਜ਼ਮ 6 ਮਾਰਚ ਨੂੰ ਟਿੰਕੂ ਦੇ ਕਤਲ ਤੋਂ ਦੋ ਦਿਨ ਪਹਿਲਾਂ ਇਥੇ ਆਏ।
ਪੁਲੀਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਹਰਪ੍ਰੀਤ ਅਤੇ ਸੁਰਿੰਦਰ ਨੂੰ ਪਟਿਆਲਾ ‘ਤੇ ਫਿਰੋਜ਼ਪੁਰ ਜੇਲ੍ਹ ਤੋਂ ਲਿਆਉਣ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਪ੍ਰੀਤ ਪੰਜਾਬ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ 5 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ,’ਤੇ ਸੁਰਿੰਦਰ ਸਿੰਘ ਦੇ ਖਿਲਾਫ਼ 7 ਕੇਸ ਦਰਜ ਹਨ।
ਪੁਲੀਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਰਿਮਾਂਡ ਦੌਰਾਨ ਦੋਵਾਂ ਮੁਲਜ਼ਮਾਂ ਪਾਸੋਂ ਪੁਨੀਤ, ਨਰਿੰਦਰ, ਜੀਤਾ ‘ਤੇ ਹਰਪ੍ਰੀਤ ਕਿਥੇ ਹਨ। ਬਾਰੇ ਬਾਰੀਕੀ ਨਾਲ ਪੁਛਗਿਛ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ,’ਤੇ ਜਲਦੀ ਹੀ ਸਾਰੇ ਜੇਲ੍ਹ ਦੀਆਂ ਸਲਾਖਾਂ ਪਿਛੇ ਹੋਣਗੇ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!