BusinessJalandharPunjab

ਕਮਿਸ਼ਨਰ ਜਲੰਧਰ ਮੰਡਲ ਦੇ ਦਫ਼ਤਰ ਦੇ ਅਹਾਤੇ ’ਚ ਬਣੀ ਕੰਟੀਨ ਦੀ ਬੋਲੀ 7 ਅਪ੍ਰੈਲ ਨੂੰ

ਕਮਿਸ਼ਨਰ ਜਲੰਧਰ ਮੰਡਲ ਦੇ ਦਫ਼ਤਰ ਦੇ ਅਹਾਤੇ ’ਚ ਬਣੀ ਕੰਟੀਨ ਦੀ ਬੋਲੀ 7 ਅਪ੍ਰੈਲ ਨੂੰ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਕਮਿਸ਼ਨਰ ਜਲੰਧਰ ਮੰਡਲ, ਜਲੰਧਰ ਦੇ ਦਫ਼ਤਰ ਦੇ ਅਹਾਤੇ ਵਿੱਚ ਬਣੀ ਕੰਟੀਨ (ਕੇਵਲ ਇਕ ਕਮਰਾ) ਦੀ ਨਿਲਾਮੀ 7 ਅਪ੍ਰੈਲ 2022 ਨੂੰ ਕਮਿਸ਼ਨਰ ਜਲੰਧਰ ਮੰਡਲ ਦੀ ਅਦਾਲਤ ਦੇ ਕਮਰੇ ਦੇ ਬਾਹਰ ਬਾਅਦ ਦੁਪਹਿਰ 3 ਵਜੇ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰ ਬੋਲੀ ਦੇਣ ਵਾਲੇ ਨੂੰ 1000 ਰੁਪਏ ਪੇਸ਼ਗੀ ਦਫ਼ਤਰ ਦੇ ਨਾਜ਼ਰ ਪਾਸ ਜਮ੍ਹਾ ਕਰਵਾਉਣੇ ਪੈਣਗੇ, ਜੋ ਬੋਲੀ ਦੇਣ ਉਪਰੰਤ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਿਲਾਮੀ ਦੀਆਂ ਸ਼ਰਤਾਂ ਮੌਕੇ ’ਤੇ ਸੁਣਾਈਆਂ ਜਾਣਗੀਆਂ।
ਬੁਲਾਰੇ ਨੇ ਅੱਗੇ ਦੱਸਿਆ ਕਿ ਜਿਸ ਵਿਅਕਤੀ ਦੇ ਨਾਮ ਆਖ਼ਰੀ ਬੋਲੀ ਹੋਵੇਗੀ, ਉਸ ਨੂੰ ਠੇਕੇ ਦੇ ਕੁੱਲ ਬੋਲੀ ਦਾ 1/4 ਹਿੱਸਾ ਮੌਕੇ ’ਤੇ ਜਮ੍ਹਾ ਕਰਵਾਉਣਾ ਪਵੇਗਾ ਅਤੇ ਬਾਕੀ ਰਕਮ ਇਕ ਮਹੀਨੇ ਦੇ ਅੰਦਰ-ਅੰਦਰ ਜਮ੍ਹਾ ਕਰਵਾਉਣੀ ਪਵੇਗੀ। ਉਨ੍ਹਾਂ ਦੱਸਿਆ ਕਿ ਨਿਲਾਮੀ ਪੱਕੀ ਕਰਨ ਦਾ ਅਧਿਕਾਰ ਕੇਵਲ ਕਮਿਸ਼ਨਰ ਜਲੰਧਰ ਮੰਡਲ ਪਾਸ ਹੈ। ਉਨ੍ਹਾਂ ਦਾ ਇਸ ਬਾਰੇ ਜੋ ਫੈਸਲਾ ਹੋਵੇਗਾ, ਉਹ ਅੰਤਿਮ ਹੋਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!