Punjab

ਕਮਿਸ਼ਨਰੇਟ ਪੁਲਿਸ ਵਲੋਂ ਅੰਤਰ ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, 1 ਕਿਲੋ 500 ਗਰਾਮ ਹੈਰੋਇਨ ਸਣੇ 2 ਅਫ਼ਰੀਕਨ ਗ੍ਰਿਫ਼ਤਾਰ

ਪੰਜਾਬ ਅਤੇ ਹਰਿਆਣਾ ’ਚ ਕਰੇ ਰਹੇ ਸਨ, ਨਸ਼ੇ ਦੀ ਸਮਗਲਿੰਗ
ਜਲੰਧਰ ( ਅਮਰਜੀਤ ਸਿੰਘ ਲਵਲਾ )
ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਅੰਤਰ ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 1 ਕਿਲੋ 500 ਗਰਾਮ ਹੈਰੋਇਨ ਸਣੇ 2 ਅਫ਼ਰੀਕਨ ਸਮਗਲਰਾਂ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀਆਂ ਦੀ ਪਹਿਚਾਣ ਓਕਫੌਰ ਪਾਲ ਚੁਕਵੂਨਵੇਕਿਨ ਪੁੱਤਰ ਓਭਾਅ ਵਾਸੀ 12 ਨਵਾਫੀਆ ਸਟਰੀਟ ਓਮੈਗਬਾ ਫੇਸ 2 ਓਨੀਸਥਾ ਅਨੈਨਬਰਾ ਸਟੇਟ ਨਾਈਜ਼ੀਰੀਆ ਹਾਲ ਪਤਾ ਉਤੱਮ ਸਿੰਘ ਨਗਰ ਈਸਟ, ਨਿਊ ਦਿੱਲੀ ‘ਤੇ ਮੈਰੀ ਨਿਆਮਬੁਰਾ ਪੁੱਤਰੀ ਵਾਨਜੂ ਵਾਸੀ ਨੈਵਾਸ਼ਾ ਕੀਨੀਆ ਹਾਲ ਵਾਸੀ ਐਮ ਬਲਾਕ ਮੋਹਨ ਗਾਰਡਨ ਨਿਊ ਦਿੱਲੀ ਵਜੋਂ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤ ਸੂਚਨਾ ’ਤੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ 1 ਵਲੋਂ ਜੀਂਟੀ ਰੋਡ ਨੇੜੇ ਪਰਾਗਪੁਰ ਵਿਖੇ ਵਿਸ਼ੇਸ਼ ਨਾਕਾ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ 1 ਦੀ ਟੀਮ ਵਲੋਂ ਅਫ਼ਰੀਕਨ ਮੂਲ ਵਾਸੀ ਇਕ ਪੁਰਸ਼ ‘ਤੇ ਮਹਿਲਾ ਨੂੰ ਬੈਗ ਸਮੇਤ ਆਉਂਦੇ ਦੇਖਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ੱਕ ਦੇ ਅਧਾਰ ’ਤੇ ਪੁਲਿਸ ਪਾਰਟੀ ਵਲੋਂ ਉਹਨਾਂ ਤੋਂ ਪੁਛਗਿੱਛ ਕੀਤੀ ਗਈ ‘ਤੇ ਜਾਂਚ ਦੌਰਾਨ ਅਫਰੀਕਨ ਵਾਸੀ ਸਮੱਗਲਰ ਓਕਫੌਰ ਪਾਲ ਚੁਕਵੂਨਵੇਕਿਨ ਪਾਸੋਂ 1 ਕਿਲੋ 200 ਗਰਾਮ ‘ਤੇ ਮੈਰੀ ਨਿਆਮਬੁਰਾ ਪਾਸੋਂ 300 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਪੁਲਿਸ ਸਟੇਸ਼ਨ ਜਲੰਧਰ ਕੈਂਟ ਵਿਖੇ ਧਾਰਾ 21/61/85 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ।
ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਪੁਛਗਿੱਛ ਦੌਰਾਨ ਓਕਫੌਰ ਪਾਲ ਚੁਕਵੂਨਵੇਕਿਨ ਨੇ ਕਬੂਲ ਕੀਤਾ, ਕਿ ਅਫਰੀਕਨ ਵਾਸੀ ਸਾਥਣ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਨਸ਼ਿਆਂ ਦੀ ਸਮਗਲਿੰਗ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਮੈਰੀ ਨਿਆਮਬੁਰਾ ਨੇ ਵੀ ਖੁਲਾਸਾ ਕੀਤਾ, ਕਿ ਪੈਸੇ ਕਮਾਉਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਓਕਫੌਰ ਨਾਲ ਮਿਲ ਕੇ ਨਸ਼ਿਆਂ ਦੇ ਕਾਰੋਬਾਰ ਵਿੱਚ ਲਿਪਤ ਸੀ, ਉਨ੍ਹਾਂ ਦੱਸਿਆ ਕਿ ਇਸ ਰੈਕੇਟ ‘ਚ ਹੋਰਨਾਂ ਨਾਲ ਜੁੜੇ ਹੋਣ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਪੜਤਾਲ ਜਾਰੀ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!