
*ਕਰਾਪ ਰੈਜ਼ਿਡਿਊ ਮੈਨੇਜ਼ਮੈਨਟ ਸਕੀਮ ਅਧੀਨ ਕਿਸਾਨਾ ਵੱਲੋਂ ਖ੍ਰੀਦੀ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਅੱਜ ਤੇ ਕਲ੍ਹ ਕੀਤੀ ਜਾਵੇਗੀ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਕਰਾਪ ਰੈਜ਼ਿਡਿਊ ਮੈਨੇਜ਼ਮੈਨਟ ਸਕੀਮ ਅਧੀਨ ਕਿਸਾਨਾ ਵੱਲੋਂ ਖ੍ਰੀਦੀ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਅੱਜ ‘ਤੇ ਕਲ੍ਹ ਕੀਤੀ ਜਾਵੇਗੀ। ਖੇਤੀ ਵਿਚ ਰਹਿੰਦ ਖੂਹੰਦ ਦੀ ਸੰਭਾਲ ਵਾਸਤੇ ਸਾਲ 2021-22 ਦੌਰਾਨ ਵਿਭਾਗ ਵੱਲੋਂ ਜਾਰੀ ਸੈਕਸ਼ਨ ਉਪਰੰਤ ਕਿਸਾਨਾਂ ਵਲੋਂ ਖ੍ਰੀਦ ਕੀਤੀਆਂ ਗਈਆਂ ਮਸ਼ੀਨਾਂ ਦੀ ਵੈਰੀਫਿਕੇਸ਼ਨ ਅੱਜ ਅਤੇ ਕਲ੍ਹ ਕੀਤੀ ਜਾਵੇਗੀ। ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ 18 ਨਵੰਬਰ 2021 ਤੋਂ ਬਾਅਦ ਵਿਭਾਗ ਵੱਲੋਂ ਜਾਰੀ ਕੀਤੀਆਂ ਸੈਂਕਸ਼ਨਾ ਅਤੇ ਉਸ ਦੇ ਸਨਮੁੱਖ ਅਪਲੋਡ ਕੀਤੇ ਗਏ ਬਿੱਲਾਂ ਅਧੀਨ ਖ੍ਰੀਦ ਕੀਤੀਆਂ ਗਈਆਂ ਮਸ਼ੀਨਾਂ ਦੀ ਹੀ ਵਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ। ਡਾ. ਸਿੰਘ ਨੇ ਕਿਹਾ ਹੈ ਕਿ ਇਹ ਵੈਰੀਫਿਕੇਸ਼ਨ ਦੀ ਪ੍ਰਕ੍ਰਿਆ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਡਾ. ਸਿੰਘ ਨੇ ਕਿਸਾਨਾ ਨੂੰ ਅਪੀਲ ਕੀਤੀ ਹੈ ਕਿ ਉਹ ਵਿਭਾਗ ਵੱਲੋਂ ਇਹਨਾ ਦੋ ਦਿਨਾਂ ਦੌਰਾਨ ਕੀਤੀ ਜਾ ਰਹੀ ਖੇਤੀ ਮਸ਼ੀਨਾ ਦੀ ਵੈਰੀਫਿਕੇਸ਼ਨ ਵਿੱਚ ਸ਼ਾਮਿਲ ਹੋਣ ਤਾਂ ਜੋ ਕਿ ਇਸ ਵੈਰੀਫਿਕੇਸ਼ਨ ਤੋਂ ਬਾਅਦ ਸਬਸਿਡੀ ਦੀ ਬਣਦੀ ਰਾਸ਼ੀ ਕਿਸਾਨ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜਣ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਸਹਾਇਕ ਖੇਤੀਬਾੜੀ ਇੰਜ ਜਲੰਧਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ। ਜ਼ਿਲ੍ਹਾ ਜਲੰਧਰ ਅਧੀਨ ਇਹ ਵੈਰੀਫਿਕੇਸ਼ਨ ਵੱਖ-ਵੱਖ ਬਲਕਾਂ ਵਿਖੇ ਕੀਤੀ ਜਾਵੇਗੀ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਲਕੇ ਦੇ ਬਲਾਕ ਖੇਤੀਬਾੜੀ ਦਫਤਰ ਨਾਲ ਰਾਬਤਾ ਕਾਇਮ ਕਰਨ ਉਹਨਾ ਕਿਹਾ ਹੈ ਕਿ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 24 ਮਾਰਚ ਨੂੰ ਸੁਪਰਸੀਡਰ ਮਸ਼ੀਨਾਂ ਦੀ ਵੈਰੀਫਿਕੇਸ਼ਨ ਅਤੇ ਕਲ੍ਹ ਮਿਤੀ 25 ਮਾਰਚ ਨੂੰ ਬਾਕੀ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ। ਇਸ ਦੇ ਸਬੰਧ ਵਿੱਚ ਸਬੰਧਤ ਕਿਸਾਨ ਵਿਭਾਗੀ ਕਰਮਚਾਰੀਆਂ ਨਾਲ ਰਾਬਤਾ ਜਰੂਰ ਕਾਇਮ ਕਰਨ।



