
ਕਰੋਨਾ ਮਹਾਂਮਾਰੀ ਦੇ ਚੱਲਦੇ ਫੋਟੋਗ੍ਰਾਫਰ ਦੀਆਂ ਬੰਦ ਪਈਆਂ ਦੁਕਾਨਾਂ ਖੋਲ੍ਹਣ ਦੀ ਕੀਤੀ ਮੰਗ–ਸੁਖਿੰਦਰ ਨੰਦਰਾ
ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੁਕਾਨਾਂ ਖੋਲ੍ਹਣ ਦੀ ਦਿੱਤੀ ਜਾਵੇ ਆਗਿਆ
ਲੋਕਡੌਨ ਦੇ ਚਲਦੇ ਫੋਟੋਗ੍ਰਾਫੀ ਦਾ ਕਾਰੋਬਾਰ ਬਿਲਕੁਲ ਬੰਦ ਰਿਹਾ
ਏਡੀਸੀ ਜਸਬੀਰ ਸਿੰਘ ਨੂੰ ਦਿੱਤਾ ਮੈਮੋਰੰਡਮ ਦੇ ਕੇ ਮੰਗ ਕੀਤੀ ਫੋਟੋਗ੍ਰਾਫੀ ਦੀਆਂ ਦੁਕਾਨਾਂ ਖੋਲ੍ਹੀਆਂ ਜਾਣ
ਜਲੰਧਰ (ਅਮਰਜੀਤ ਸਿੰਘ ਲਵਲਾ)
ਫੋਟੋਗ੍ਰਾਫ਼ਰਜ਼ ਕਲੱਬ (ਰਜਿਸਟਰਡ) ਪੁਰਾਣੀ ਸੰਸਥਾ ਹੈ, ਇਸ ਸੰਸਥਾ ਨਾਲ ਲਗਭਗ 950 ਮੈਂਬਰ ਜੁੜੇ ਹੋਏ ਹਨ। ਫੋਟੋਗ੍ਰਾਫਿ ਵਿਚੋਂ ਬਹੁਤ ਸਾਰੇ ਮੈਂਬਰ ਪ੍ਰੈਸ ਫੋਟੋਗ੍ਰਾਫੀ ਨਾਲ ਜੁੜੇ ਹੋਏ ਨੇ। ‘ਤੇ ਬਾਕੀ ਵਿਆਹ, ਜਨਮਦਿਨ ਅਤੇ ਸਥਾਨਕ ਲੋਕਾਂ ਦੇ ਹੋਰ ਖੁਸ਼ੀ ਦੇ ਜਸ਼ਨਾਂ ਵਿੱਚ ਫੋਟੋਗ੍ਰਾਫੀ ਦਾ ਕੰਮ ਕਰਦੇ ਹਨ, ‘ਤੇ ਲੋਕਾਂ ਦਾ ਇੰਟਰਟੇਨਮੈਂਟ ਕਰਦੇ ਹਨ। ਜੇਪੀਸੀ ਮੈਂਬਰਾਂ ਨੇ ਪ੍ਰੈਸ ਫੋਟੋਗ੍ਰਾਫ਼ਰਾਂ ਜਾਂ ਵਿਆਹ ਦੇ ਸਮਾਗਮਾਂ ਵਿਚ ਫਰੰਟ ਲਾਈਨਜ਼ ਵਰਕਰਾਂ ਵਾਂਗ ਕੰਮ ਕੀਤਾ,
ਏਡੀਸੀ ਜਸਬੀਰ ਸਿੰਘ ਨੂੰ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਮੰਗ ਪੱਤਰ ਦਿੰਦੇ ਹੋਏ ਕਿਹਾ, ਕਿ ਫੋਟੋਗ੍ਰਾਫੀ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ, ਪੰਜਾਬ ਵਿੱਚ ਲਾੱਕਡਾਉਨ ਨੂੰ 02 ਮਈ ਤੋਂ 15 ਮਈ ਤੱਕ ਲਾਗੂ ਕੀਤਾ ਗਿਆ ਹੈ, ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਰਫ ਜ਼ਰੂਰੀ ਉਤਪਾਦਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੈ। ਜਿਸ ਵਿੱਚ ਦਵਾਈ, ਫਲ ਅਤੇ ਸਬਜ਼ੀਆਂ ਅਤੇ ਡੇਅਰੀ ਉਤਪਾਦ ਹੁੰਦੇ ਹਨ। ਬੇਨਤੀ ਕਰਦੇ ਹਾਂ ਕਿ ਫੋਟੋਗ੍ਰਾਫੀ ਵੀ ਜ਼ਰੂਰੀ ਕੰਮਾਂ ਵਿਚ ਆਉਂਦੀ ਹੈ, ਬਹੁਤ ਸਾਰੇ ਲੋਕਾਂ ਨੂੰ ਕੋਰਟ, ਬੈਂਕਾਂ ਅਤੇ ਹੋਰ ਸਰਕਾਰੀ ਕੱਮਾਂ ਲਈ ਉਨ੍ਹਾਂ ਦੇ ਪਾਸਪੋਰਟ ਅਕਾਰ ਦੀਆਂ ਫੋਟੋਆਂ ਦੀ ਜ਼ਰੂਰਤ ਹੁੰਦੀ ਹੈ, ਇੱਥੋਂ ਤਕ ਕਿ ਫੋਟੋਗ੍ਰਾਫਰ ਵੀ ਵਿਆਹ ਅਤੇ ਹੋਰ ਪਰਿਵਾਰਕ ਕਾਰਜਾਂ ਲਈ ਜ਼ਰੂਰੀ ਹਨ।
ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਲੋਕਡੌਨ ਦੇ ਚਲਦੇ ਪਿਛਲੇ ਕਾਫੀ ਦਿਨਾਂ ਤੋਂ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਬੰਦ ਪਿਆ ਹੈ। ਵਿਆਹ ਦੇ ਪ੍ਰੋਗਰਾਮ ਦੇ ਵਿਚ 10 ਤੋਂ 20 ਆਦਮੀ ਦੀ ਬਹੁਤ ਘੱਟ ਗਿਣਤੀ ਦਾ ਹੋਣ ਨਾਲ ਫੋਟੋਗ੍ਰਾਫਰ ਦਾ ਕੰਮਕਾਜ ਪ੍ਰਭਾਵਿਤ ਹੋਇਆ। ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਵੀ ਖਰਚਾ ਪੂਰਾ ਨਹੀਂ ਹੁੰਦਾ, ‘ਤੇ ਸਟਾਫ ਮੈਂਬਰਾਂ ਨੂੰ ਤਨਖਾਹ ਦੇਣੀ ਕਿਰਾਇਆ ਦੇਣਾ ਤੇ ਬੈਂਕ ਦੀ ਈਐੱਮਆਈ ਆਦਿ ਦਾ ਭੁਗਤਾਨ ਵਿਚ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਥੋਂ ਤਕ ਕਿ ਫੋਟੋਗ੍ਰਾਫਰ ਵੀ ਵਿਆਹ ਅਤੇ ਹੋਰ ਪਰਿਵਾਰਕ ਕਾਰਜਾਂ ਲਈ ਜ਼ਰੂਰੀ ਹਨ। ਅਸੀਂ ਤੁਹਾਡੇ ਧੰਨਵਾਦੀ ਹਾਂ।
ਇਸ ਮੋਕੇ ਤੇ ਜਲੰਧਰ ਫੋਟੋਗ੍ਰਾਫਰਜ਼ ਕਲੱਬ ਦੇ ਸੈਕਟਰੀ ਪ੍ਰੈਜੀਡੈਂਟ (ਸੁਖਵਿੰਦਰ ਸਿੰਘ ਨੰਦਰਾ) (ਅਸ਼ੋਕ ਨਾਗਪਾਲ, ਬ੍ਰਿਜ ਅਰੋਡ਼ਾ, ਬਲਬੀਰ ਸਿੰਘ, ਅਰਵਿੰਦਰਪਾਲ ਸਿੰਘ ਚਾਵਲਾ, ਸੰਦੀਪ ਤਨੇਜਾ, ਸੁਰਜੀਤ ਸਿੰਘ, ਪਵਨ ਕੁਮਾਰ, ਜਗਦੀਸ਼, ਰਾਜੀਵ ਲੁਥਰਾ, ਗੁਰਮਤਿ ਸਿੰਘ ਤੇ ਹੋਰ ਹਾਜ਼ਰ ਸਨ।



