
ਕਲਾਊਡ ਸਪਾ ਸੈਂਟਰ ‘ਚ ਗੈਂਗਰੇਪ ‘ਚ ਸ਼ਾਮਲ ਅਰਸ਼ਦ ਨੂੰ ਅਦਾਲਤ ਨੇ ਭੇਜਿਆ 2 ਦਿਨ ਪੁਲੀਸ ਰਿਮਾਂਡ’ਤੇ
ਅਰਸ਼ਦ ਨੂੰ ਭੇਜਿਆ 2 ਦਿਨ ਪੁਲੀਸ ਰਿਮਾਂਡ ‘ਤੇ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਮਾਡਲ ਟਾਊਨ ਸਪਾ ਸੈਂਟਰ ‘ਚ ਲੁਧਿਆਣਾ ਦੀ ਨਾਬਾਲਗ ਲੜਕੀ ਨਾਲ 4 ਨੌਜਵਾਨਾਂ ਵੱਲੋਂ ਉਸ ਨੂੰ ਨਸ਼ਾ ਕਰਵਾ ਕੇ ਜਬਰ ਜਨਾਹ ਕੀਤਾ ਸੀ। ਉਸ ਨਾਬਾਲਗ ਨੂੰ ਲੁਧਿਆਣਾ ਤੋਂ ਹੀ ਉਸ ਦੀ ਇੱਕ ਜਾਣਕਾਰ ਜੋਤੀ ਨਾਂ ਦੀ ਲੜਕੀ ਲੈ ਕੇ ਆਈ ਸੀ। ਪੁਲੀਸ ਨੇ ਪੀੜਤ ਲੜਕੀ ਦੇ ਬਿਆਨਾਂ ‘ਤੇ ਜਬਰ ਜਨਾਹ ਕਰਨ ਵਾਲੇ ਚਾਰੋਂ ਨੌਜਵਾਨਾਂ ‘ਤੇ ਜੋਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਵਿੱਚੋਂ ਸ਼ਿਵ ਸੈਨਾ ਨੇਤਾ ਸੋਹਿਤ ਸ਼ਰਮਾ, ਜੋਤੀ, ਮੁੱਖ ਮੁਲਜ਼ਮ ਅਸ਼ੀਸ਼ ਬੈਲ, ਅਤੇ ਉਸ ਦੇ ਇਕ ਦੂਜੇ ਸਾਥੀ ਬਿੰਦਰ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਉਸ ਤੋਂ ਬਾਅਦ ਪੁਲੀਸ ਵੱਲੋਂ ਫਰਾਰ ਚੱਲ ਰਹੇ ਅਰਸ਼ਦ ਖ਼ਾਨ ਨੂੰ ਵੀ ਨਕੋਦਰ ਚੌਕ ਲਾਗਿਓਂ ਗ੍ਰਿਫਤਾਰ ਕਰ ਲਿਆ ਗਿਆ ਸੀ। ਸ਼ਨਿੱਚਰਵਾਰ ਨੂੰ ਥਾਣਾ 6 ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਅਰਸ਼ਦ ਖ਼ਾਨ ਨੂੰ ਅਦਾਲਤ ‘ਚ ਪੇਸ਼ ਕੀਤਾ। ਸਰਕਾਰੀ ਵਕੀਲ ਵੱਲੋਂ ਅਦਾਲਤ ਕੋਲੋਂ ਮੰਗ ਕੀਤੀ ਗਈ ਸੀ, ਕਿ ਫਡ਼ੇ ਗਏ ਮੁਲਜ਼ਮ ਕੋਲੋਂ ਬਹੁਤ ਪੁੱਛ ਪੜਤਾਲ ਕੀਤੀ ਜਾਣੀ ਹੈ, ਇਸ ਲਈ ਅਦਾਲਤ ਉਨ੍ਹਾਂ ਨੂੰ ਘੱਟ ਤੋਂ ਘੱਟ 10 ਦਿਨ ਦਾ ਰਿਮਾਂਡ ਦੇਵੇ। ਅਦਾਲਤ ਵੱਲੋਂ ਅਰਸ਼ਦ ਨੂੰ 2 ਦਿਨ ਦੇ ਰਿਮਾਂਡ ‘ਤੇ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ 6 ਮਈ ਨੂੰ ਲੁਧਿਆਣਾ ਵਾਸੀ ਜੋਤੀ ਜੋ ਕਿ ਮਾਡਲ ਟਾਊਨ ‘ਚ ਪੈਂਦੇ ਕਲਾਉੂਡ ਸਪਾ ਦੇ ਮਾਲਕ ਨਾਲ ਮਿਲੀਭੁਗਤ ਕਰ ਕੇ ਲੁਧਿਆਣਾ ਤੋਂ ਇੱਕ ਨਾਬਾਲਿਗ ਨੂੰ ਜਲੰਧਰ ਲਿਆਈ ਸੀ, ਅਤੇ ਉਸ ਨੂੰ ਨਸ਼ੇ ਦੀ ਲੱਤ ਲਾ ਕੇ ਸਪਾ ‘ਚ ਲਿਜਾ ਕੇ 4 ਜਣਿਆਂ ਕੋਲੋਂ ਜਬਰ ਜ਼ਨਾਹ ਕਰਵਾਇਆ ਸੀ। ਪੁਲਿਸ ਵੱਲੋਂ ਉਕਤ ਨਾਬਾਲਿਗ ਦੇ ਬਿਆਨਾਂ ‘ਤੇ ਸੋਹਿਤ ਸ਼ਰਮਾ, ਅਸ਼ੀਸ਼ ਬਹਿਲ, ਅਰਸ਼ਦ ਖ਼ਾਨ, ਇੰਦਰ, ‘ਤੇ ਜੋਤੀ ਖਿਲਾਫ ਮਾਮਲਾ ਦਰਜ ਕੀਤਾ ਸੀ। ਅਤੇ ਸੋਹਿਤ ਸ਼ਰਮਾ ਨੂੰ ਸ਼ਿਵ ਸੈਨਾ ਨੇਤਾ ਹੈ, ਨੂੰ ਪਰਚਾ ਦਰਜ ਕਰਨ ਤੋਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਸੀ।



