Punjab

ਕਵਿਡ 19 ਕਾਰਨ ਨਾਇਟ ਲੋਕਡਾਊਨ ਕਰਫਿਊ ਦੌਰਾਨ ਨਸ਼ਾ ਕਰਦੇ 2 ਕਾਬੂ

ਨਾਇਟ ਲੋਕਡਾਊਨ ਕਰਫਿਊ ਦੌਰਾਨ ਨਸ਼ਾ ਕਰਦੇ 2 ਕਾਬੂ
ਜਲੰਧਰ (ਗਲੋਬਲ ਆਜਤੱਕ, ਸੁਰੇਸ਼)
ਆਈਪੀਐਸ, ਕਮਿਸ਼ਨਰ ਪੁਲਿਸ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ, ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅੰਸਰਾਂ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਗੁਰਮੀਤ ਸਿੰਘ, ਪੀਪੀਐਸ, ਡੀਸੀਪੀ ਇਨਵੈਸਟੀਗੇਸ਼ਨ, ਅਸ਼ਵਨੀ ਕੁਮਾਰ, ਪੀਪੀਐਸ, ਏਡੀਸੀਪੀ- 2 ਜਲੰਧਰ, ਮੇਜਰ ਸਿੰਘ, ਪੀਪੀਐਸ, ਏਸੀਪੀ, ਸਬ- ਡਵੀਜ਼ਨ ਕੈਂਟ ਜਲੰਧਰ ਅਤੇ ਇੰਸਪੈਕਟਰ ਅਜਾਇਬ ਸਿੰਘ, ਮੁੱਖ ਅਫਸਰ ਥਾਣਾ ਕੈਂਟ ਜਲੰਧਰ ਦੀ ਨਿਗਰਾਨੀ ਹੇਠ ਏਐਸਆਈ ਕਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਮੁਲਜ਼ਮ ਸਾਹਿਲ ਭਾਰਦਵਾਜ, ਪੁੱਤਰ ਰਾਮ ਤੀਰਥ ਵਾਸੀ ਬੜੀ ਪਤੀ ਪਿੰਡ ਤੇ ਡਾਕ ਖਾਨਾ ਜੰਡਿਆਲਾ ਥਾਣਾ ਸਦਰ, ਕਮਿਸ਼ਨਰੇਟ ਜਲੰਧਰ ਅਤੇ ਕੁਲਦੀਪ ਕੁਮਾਰ ਪੁੱਤਰ ਵਰਿੰਦਰ ਕੁਮਾਰ ਲਾਲ ਵਾਸੀ ਬੜੀ ਪਤੀ ਪਿੰਡ ਤੇ ਡਾਕ ਖਾਨਾ ਜੰਡਿਆਲਾ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਨੂੰ ਨਾਇਟ ਕਰਫਿਊ ਦੌਰਾਨ ਨਸ਼ਾ ਪੀਂਦਿਆ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 54 ਮਿਤੀ 19.5.2021 ਅ/ਧ 27-61-85 ਐਨਡੀਪੀਸੀ ਐਕਟ, 188 ਆਈਪੀਸੀ, ਥਾਣਾ ਕੈਂਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਜਿਹਨਾ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।
ਦੋਸ਼ੀ
1. ਸਾਹਿਲ ਭਾਰਦਵਾਜ, ਪੁੱਤਰ ਰਾਮ ਤੀਰਥ ਵਾਸੀ ਬੜੀ ਪਤੀ ਪਿੰਡ ਤੇ ਡਾਕ ਖਾਨਾ ਜੰਡਿਆਲਾ ਥਾਣਾ ਸਦਰ ਕਮਿਸ਼ਨਰੇਟ ਜਲੰਧਰ,
2. ਕੁਲਦੀਪ ਕੁਮਾਰ, ਪੁੱਤਰ ਵਰਿੰਦਰ ਕੁਮਾਰ, ਵਾਸੀ ਬੜੀ ਪਤੀ ਪਿੰਡ ਤੇ ਡਾਕ ਖਾਨਾ ਜੰਡਿਆਲਾ ਥਾਣਾ ਸਦਰ ਕਮਿਸ਼ਨਰੇਟ ਜਲੰਧਰ ਬਾਮਦਗੀ–ਸਿਲਵਰ ਪੇਪਰ (ਪੰਨੀ) ਲਾਇਟਰ, ਤੇ 10/- ਰੁਪਏ ਭਾਰਤੀ ਕਰੰਸੀ। ਮੁਜਰਮਾਂ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!