Punjab

ਕਾਂਗਰਸ ਦੇ ਕੌਂਸਲਰਾਂ ਵੱਲੋਂ ਲੋਕਡੌਨ ‘ਚ ਸੜਕ ਨਿਰਮਾਣ ਦਾ ਕੀਤਾ ਉਦਘਾਟਨ

ਜਲੰਧਰ ‘ਚ ਕਾਂਗਰਸ ਦੇ ਕੌਂਸਲਰਾਂ ਨੇ ਮੁੱਖ ਮੰਤਰੀ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਸਰਕਾਰ ਵੱਲੋਂ ਕੋਰੋਨਾ ਪ੍ਰਕੋਪ ਦੇ ਚਲਦੇ ਸ਼ਨੀਵਾਰ ਤੇ ਐਤਵਾਰ ਦਾ ਲੋਕਡੌਨ ਤੇ ਕਰਫਿਊ ਲੱਗੇ ਹੋਣ ਦੇ ਬਾਵਜੂਦ ਵੀ ਕੌਂਸਲਰਾਂ ਤੇ ਹੋਰ ਨੁਮਾਇੰਦਿਆਂ ਵੱਲੋਂ ਉਲੰਘਣ ਕੀਤਾ ਗਿਆ।

ਜਿਸ ਦੇ ਚਲਦੇ ਆਮ ਜਨਤਾ ਤੇ ਕਾਨੂੰਨ ਤੋੜਨ ਤੇ ਸਖਤ ਐਕਸ਼ਨ ਲੈ ਕੇ ਕਾਰਵਾਈ ਕੀਤੀ ਜਾਂਦੀ ਹੈ। ਲੇਕਿਨ ਅੱਜ ਕਾਂਗਰਸ ਦੇ ਨੁਮਾਇੰਦਿਆਂ ਨੇਤਾਵਾਂ ਵੱਲੋਂ ਹੀ ਪੰਜਾਬ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਇਆ, ਪ੍ਰਸ਼ਾਸਨ ਨੂੰ ਠੇਂਗਾ ਦਿਖਾਉਂਦੇ ਹੋਏ, ਲੋਕਡੌਨ ਵਿਚ ਦੋਆਬਾ ਚੌਕ ਤੇ ਸੋਢਲ ਚੌਂਕ ਤੱਕ ਦੀ ਸੜਕ ਨਿਰਮਾਣ ਦਾ ਉਦਘਾਟਨ ਕੀਤਾ ਗਿਆ, ਕੌਂਸਲਰ ਅਵਤਾਰ ਸਿੰਘ, ਕੌਂਸਲਰ ਦੀਪਕ ਸ਼ਾਰਦਾ, ਕੌਂਸਲਰ ਦੀਪਕ ਕਾਲੀਆ, ਕੌਂਸਲਰ ਪਤੀ ਮਾਈਕ ਖੋਸਲਾ, ਤੇ ਵਿਧਾਇਕ ਬਾਵਾ ਅਵਤਾਰ ਹੈਨਰੀ ਦੇ ਪੀਏ ਰਮਨੀਤ ਨੇ ਉਦਘਾਟਨ ਕੀਤਾ,

ਇਸ ਦੌਰਾਨ ਜਦ ਲੋਕਡਾਊਨ ਦੇ ਨਿਯਮ ਦਾ ਉਲੰਘਣ ਕਰ ਕੇ ਉਦਘਾਟਨ ਕਰਨ ਸਬੰਧੀ ਪੁੱਛਿਆ ਤਾਂ ਸਫ਼ਾਈ ਪੇਸ਼ ਕਰਦੇ ਹੋਏ ਕਹਿਣ ਲੱਗੇ ਜਨਤਾ ਦੇ ਹਿੱਤ ਲਈ ਉਨ੍ਹਾਂ ਨੂੰ ਆ ਰਹੀ ਦਿੱਕਤਾਂ ਨੂੰ ਦੂਰ ਕਰਨ ਲਈ ਸਿਰਫ ਕੰਮ ਸ਼ੁਰੂ ਕਰਵਾ ਰਹੇ ਹਾਂ, ਅਸੀਂ ਕੋਈ ਕਾਨੂੰਨ ਨਹੀਂ ਤੋੜਿਆ, ਸੜਕ ਦਾ ਉਦਘਾਟਨ ਨਾਮਧਾਰੀ ਸੰਤ ਨੇ ਕੀਤਾ। ਇਸ ਮੌਕੇ ਤੇ ਲਗਪਗ 30 ਦੇ ਉੱਪਰ ਲੋਕ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!