Punjab

ਕਿਸਾਨਾਂ ਨੇ ਜ਼ਿਲ੍ਹੇ ‘ਚ ਥਾਂ-ਥਾਂ ਫੂਕੇ ਕੇਂਦਰ ਸਰਕਾਰ ਦੇ ਪੁਤਲੇ

ਕੇਂਦਰ ਨੇ ਖੇਤੀ ਕਾਨੂੰਨ ਰੱਦ ਨਾ ਕਰਨ ਦੀ ਜ਼ਿੱਦ ਨਾ ਛੱਡੀ ਤਾਂ ਇਸ ਦੇ ਨਤੀਜੇ ਭਿਆਨਕ ਨਿਕਲਣਗੇ– ਮਸਿਆਣਾ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਸਰਹੱਦਾਂ ਉੱਤੇ ਪਿਛਲੇ 6 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਦੇਸ਼ ਭਰ ਦੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਸੰਘਰਸ਼ ਦੇ 6 ਮਹੀਨੇ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਅੜੀਅਲ ਵਤੀਰਾ ਅਪਣਾਈ ਰੱਖਣ ਦੇ ਵਿਰੋਧ ਵਿੱਚ ਜ਼ਿਲ੍ਹੇ ਅੰਦਰ ਕਿਸਾਨਾਂ ਆਪਣੇ ਘਰਾਂ ‘ਤੇ ਕਾਲੇ ਝੰਡੇ ਲਹਿਰਾੳੁਣ ਤੋਂ ਇਲਾਵਾ ਸੜਕਾਂ ਉੱਪਰ ਆ ਕੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ।
ਕਿਸਾਨਾਂ ਨੇ ਜਲੰਧਰ ਡੀਸੀ ਦਫਤਰ ਸਾਹਮਣੇ ਪੁੱਡਾ ਗਰਾਊਂਡ, ਜਲੰਧਰ ਕੈਂਟ ਦੁਸਹਿਰਾ ਗਰਾਊਂਡ, ਜੰਡੂਸਿੰਘਾ, ਜਮਸ਼ੇਰ ਖਾਸ, ਜੰਡਿਆਲਾ ਮੰਜਕੀ, ਤੇ ਸਮਰਾਏ, ਵਿਖੇ ਪੁਤਲੇ ਸਾੜੇ । ਇਸੇ ਤਰ੍ਹਾਂ ਸੰਵਿਧਾਨ ਚੌਕ ‘ਚ ਵੀ ਕਿਸਾਨ ਜਥੇਬੰਦੀਆਂ ਨੇ ਪੁਤਲਾ ਫੂਕਿਆ। ਜਦੋਂ ਕਿ ਵਕੀਲਾਂ ਨੇ ਕਚਹਿਰੀ ਚੌਕ ਵਿੱਚ ਐਡਵੋਕੇਟ ਰਜਿੰਦਰ ਮੰਡ ਦੀ ਅਗਵਾਈ ਹੇਠ ਪੁਤਲਾ ਸਾਡ਼ਿਆ ਵੱਖ-ਵੱਖ ਕਸਬਿਆਂ ਤੋਂ ਮਿਲੀ ਜਾਣਕਾਰੀ ਜੰਡੂਸਿੰਘਾ, ਆਦਮਪੁਰ, ਕਿਸ਼ਨਗੜ੍ਹ, ਭੋਗਪੁਰ, ਕਰਤਾਰਪੁਰ, ਮੱਲੀਆਂ ਕਲਾਂ, ਸ਼ਾਹਕੋਟ, ਮਲਸੀਆਂ, ਮਹਿਤਪੁਰ, ਸ਼ਾਹਕੋਟ, ਜਲੰਧਰ ਛਾਉਣੀ, ਆਦਿ ਕਿਸਾਨਾਂ ਨੇ ਖੇਤੀ ਕਾਨੂੰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ, ਅਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਸ਼ਹਿਰ ਦੇ ਸੰਵਿਧਾਨ ਚੌਂਕ ‘ਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਬੀਕੇਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰ ਸਿੰਘ ਮਸ਼ਿਆਣਾ ਦੀ ਅਗਵਾਈ ਚ ਪੁਤਲਾ ਫੂਕਿਆ। ਇਸ ਮੌਕੇ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਮਸ਼ਿਆਣਾ ਨੇ ਕਿਹਾ ਇਹ ਕੇਂਦਰ ਦੀ ਸਰਕਾਰ ਨੂੰ ਬੰਗਾਲ ਤੋਂ ਸਬਕ ਲੈਣਾ ਚਾਹੀਦਾ ਹੈ। ਜੇ ਹਾਲੇ ਵੀ ਕਿਸਾਨਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿਚ ਯੂਪੀ ਝਾਰਖੰਡ ਅਤੇ ਪੰਜਾਬ ‘ਚ ਵੀ ਇਹੋ ਜਿਹੇ ਨਤੀਜੇ ਭੁਗਤਣ ਲਈ ਤਿਆਰ ਰਹੇ।

ਉਨ੍ਹਾਂ ਕਿਹਾ ਕਿ ਕਿਸਾਨ ਨਾ ਖ਼ਿਲਾਫ਼ ਬਿੱਲਾਂ ਦੀ ਹੀ ਲੜਾਈ ਨਹੀਂ ਇਸ ਦੇਸ਼ ਦੇ ਲੋਕਤੰਤਰਿਕ ਢਾਂਚੇ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ ਇਸ ਵਿੱਚ ਹਰ ਵਰਗ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਰੋਸ ਮੁਜ਼ਾਹਰੇ ਨੂੰ ਸਰਪੰਚ ਮੱਖਣ ਪੱਲਣ ‘ਤੇ ਬੀ ਕੇ ਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਪਰਗਟ ਸਰਹਾਲੀ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਕੁਲਦੀਪ ਸਿੰਘ, ਸੁਰਜੀਤ ਸਿੰਘ ਸਮਰਾਏ, ਦਲਜੀਤ ਸਿੰਘ ਵੇੰਡਲ, ਪ੍ਰਧਾਨ ਨਕੋਦਰ ਬਲਾਕ, ਗੁਰਵਿੰਦਰ ਸਿੰਘ ਵਧੂਆ, ਵਾਈਸ ਪ੍ਰਧਾਨ ਨਕੋਦਰ ਸੁਖਦੇਵ ਦੱਤ ਬਾਂਕਾ ਧਾਰੀਵਾਲ, ਅਨਮੋਲਦੀਪ ਸਿੰਘ ਸਮਰਾ, ਨਵਿੰਦਰ ਸਿੰਘ ਸਮਰਾ, ਬਲਦੇਵ ਸਿੰਘ ਨੂਰਪੁਰੀ, ਮਾਸਟਰ ਸੁਖਜੀਤ ਸਿੰਘ ਜੰਡਿਆਲਾ, ਕਾਮਰੇਡ ਪੱਪੀ ਜੰਡਿਆਲਾ, ਰਾਣਾ ਬਾਬਲਕੇ, ਆਦਿ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!