AgricultureJalandharPunjab

ਕਿਸਾਨਾ ਨੂੰ ਖੇਤੀ ਤਕਨੀਕਾਂ ਅਤੇ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇ—ਡਾ. ਸੁਰਿੰਦਰ ਸਿੰਘ

ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਖੇਤੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਜਲੰਧਰ ‘ਚ ਖੇਤੀ ਹੇਠ ਕੁੱਲ 2.42 ਲੱਖ ਹੈਕਟੈਅਰ ਰਕਬੇ ਵਿੱਚੋਂ ਇਸ ਸਾਲ ਤਕਰੀਬਨ 1.73 ਲੱਖ ਹੈਕਟੇਅਰ ਰਕਬਾ ਕਣਕ ਦੀ ਫਸਲ ਹੇਠ ਇਸ ਸਾਲ ਬੀਜਿਆ ਗਿਆ ਹੈ।ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਸੁਰਿੰਦਰ ਸਿੰਘ ਨੇ ਜ਼ਿਲੇ ਅਧੀਨ ਸਮੂਹ ਖੇਤੀਬਾੜੀ ਅਧਿਕਾਰੀਆਂ ਨੂੰ ਮੀਟਿੰਗ ਦੌਰਾਨ ਹਦਾਇਤਾਂ ਕਰਦੇ ਹੋਏ ਕਿਹਾ ਕਿ ਕਿਸਾਨਾ ਨੂੰ ਮਿਆਰੀ ਖਾਦਾਂ ਅਤੇ ਦਵਾਈਆਂ ਪਹੁੰਚਾਉਣ ਲਈ ਕਾਨੂੰਨ ਅਨੁਸਾਰ ਉਪਰਾਲੇ ਕਰਨੇ ਯਕੀਨੀ ਬਣਾਏ ਜਾਣ ਅਤੇ ਕਿਸਾਨਾਂ ਨੂੰ ਯੂਰੀਆ ਖਾਦ ਵਾਜਿਬ ਰੇਟ ਤੇ ਮੁੱਹਇਆ ਕਰਵਾਉਣ ਦੇ ਨਾਲ ਨਾਲ ਖਾਦ ਡੀਲਰਾਂ ਵੱਲੋਂ ਕਿਸੇ ਹੋਰ ਖਾਦ ਜਾਂ ਦਵਾਈ ਆਦਿ ਦੀ ਯੂਰੀਆ ਖਾਦ ਦੇ ਨਾਲ ਜਬਰੀ ਵਿਕਰੀ ਨਾ ਹੋਣ ਦਿੱਤੀ ਜਾਵੇ। ਉਹਨਾ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾ ਅਨੁਸਾਰ ਕਿਸਾਨਾ ਨੂੰ ਖਾਦਾਂ ਦੀ ਸੁੱਚਜੀ ਕਰਨ ਲਈ ਅਤੇ ਫਸਲ ਦੀ ਬਿਜਾਈ ਦੇ 55 ਦਿਨਾਂ ਤੋਂ ਪਹਿਲਾਂ-ਪਹਿਲਾਂ ਕਣਕ ਨੂੰ ਯੂਰੀਆ ਖਾਦ ਦੀ ਪੂਰੀ ਸਿਫਾਰਿਸ਼ ਕੀਤੀ ਮਿਕਦਾਰ ਪਾ ਦੇਣੀ ਚਾਹੀਦੀ ਹੈ। ਇਸ ਤੋਂ ਬਾਅਦ ਕਣਕ ਦੀ ਫਸਲ ‘ਤੇ ਯੂਰੀਆਂ ਖਾਦ ਪਾਉਣ ਦੀ ਲੋੜ ਨਹੀ ਹੈ। ਉਹਨਾ ਮੀਟਿੰਗ ਵਿੱਚ ਖੇਤੀ ਅਧਿਕਾਰੀਆਂ ਨੂੰ ਜੋਰ ਦੇ ਕਿ ਕਿਹਾ ਕਿ ਕੈਂਪਾਂ ਦੌਰਾਨ ਕਿਸਾਨਾ ਨੂੰ ਜਾਗਰੂਕ ਕੀਤਾ ਜਾਵੇ ਕਿ 55 ਦਿਨਾਂ ਤੋਂ ਬਾਅਦ ਵਰਤੋਂ ਕੀਤੀ ਜਾਂਦੀ ਯੂਰੀਆਂ ਖਾਦ ਫਸਲ ਲਈ ਬੇਲੋੜੀ ਹੈ ਅਤੇ ਇਸ ਤਰਾਂ ਨਾਲ ਜਿਥੇ ਖੇਤੀ ਖਰਚੇ ਵੱਧ ਸਕਦੇ ਹਨ ਉਥੇ ਫਸਲ ਤੇ ਕੀੜੇ ਅਤੇ ਬੀਮਾਰੀਆਂ ਦਾ ਹਮਲਾ ਵੀ ਵੱਧ ਜਾਂਦਾ ਹੈ। ਡਾ. ਸੁਰਿੰਦਰ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਸ ਗੱਲ ਤੇ ਜੋਰ ਦਿੱਤਾ ਕਿ ਮੌਜੂਦਾ ਕਣਕ ਦੀ ਫਸਲ ਤੇ ਨਦੀਨਾਸ਼ਕਾਂ ਵੰਫੂਦੀਨਾਸ਼ਕਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਇਸਤੇਮਾਲ ਕਿਸਾਨਾਂ ਵੱਲੋਂ ਕੀਤਾ ਜਾਣਾ ਹੈ। ਇਸ ਸੰਦਰਭ ਵਿੱਚ ਸਮੁੱਚੇ ਜਿਲ੍ਹੇ ਵਿੱਚ ਪੂਰੀ ਚੌਕਸੀ ਰੱਖਦੇ ਹੋਏ ਜਿੱਥੇ ਐਕਟ ਅਨੁਸਾਰ ਢੁੱਕਵੀਂ ਕਾਰਵਾਈ ਕੀਤੀ ਜਾਵੇ ਉੱਥੇ ਕਿਸਾਨਾਂ ਨੂੰ ਇਹਨਾਂ ਵਸਤਾਂ ਦੀ ਸ਼ਿਫਾਰਿਸ਼ਾਂ ਅਨੁਸਾਰ ਵਰਤੋਂ ਕਰਨ ਦੇ ਨਾਲ ਇਹਨਾਂ ਦੀ ਖਰੀਦ ਬਕਾਇਦਾ ਬਿੱਲ ਰਾਂਹੀ ਕਰਨ ਲਈ ਕਿਹਾ ਜਾਵੇ।ਡਾ. ਸਿੰਘ ਨੇ ਕਰਾਪ ਡਾਇਵਰਸੀਫਿਕੇਸ਼ਨ ਪ੍ਰੋਗਰਾਮ, ਕਰਾਪ ਰੈਜੀਡਿਊ ਮੈਨਜਮੈਂਟ ਸਕੀਮ ਦਾ ਜਾਇਜਾ ਲੈਂਦੇ ਹੋਏ ਹਦਾਇਤ ਕੀਤੀ ਕਿ ਇਹਨਾ ਸਕੀਮਾਂ ਅਧੀਨ ਮਿਥੇ ਟੀਚੇ ਪੂਰੇ ਕੀਤੇ ਜਾਣ। ਮੀਟਿੰਗ ਵਿੱਚ ਇਹ ਸਪੱਸ਼ਟ ਤੌਰ ਤੇ ਹਦਾਇਤ ਕੀਤੀ ਗਈ ਕਿ ਕਣਕ ਦਾ ਬੀਜ ਅਤੇ ਬੀਜ਼ ਸਬਸਿਡੀ ਲਈ ਸੈਕਸ਼ਨ ਪ੍ਰਾਪਤ ਕਰ ਚੁੱਕੇ ਕਿਸਾਨਾਂ ਨੂੰ ਸਬਸਿਡੀ ਰੀਲੀਜ਼ ਕਰਨ ਵਾਸਤੇ ਬਿੱਲ ਸਮੇਤ ਟੈਗ ਨਿਰਧਾਰਿਤ ਵੈਬਸਾਇਟ ਤੇ ਅਪਲੋਡ ਕਰਵਾਏ ਜਾਣ ਅਤੇ ਖੇਤੀ ਮਸ਼ੀਨਰੀ ਦੀ ਕੀਤੀ ਗਈ ਵੈਰੀਫਿਕੇਸ਼ਨ ਅਨੁਸਾਰ ਖ੍ਰੀਦ ਬਿਲਾਂ ਦੀ ਅਪਲੋਡਿੰਗ ਯਕੀਨੀ ਬਣਾਈ ਜਾਵੇ ਤਾਂ ਜੋ ਕਿ ਕਿਸਾਨਾ ਨੂੰ ਸਬਸਿਡੀ ਦੀ ਰਾਸ਼ੀ ਸਰਕਾਰੀ ਨਿਯਮਾਂ ਅਨੁਸਾਰ ਰੀਲੀਜ਼ ਹੋ ਸਕੇ। ਮੀਟਿੰਗ ਵਿੱਚ ਜ਼ਿਲਾ ਕਿਸਾਨ ਸਿਖਲਾਈ ਅਫਸਰ ਡਾ. ਸਤਨਾਮ ਸਿੰਘ ਨੇ ਜ਼ਿਲੇ ਵਿੱਚ ਟ੍ਰੇਨਿੰਗ ਵਿੰਗ ਅਧੀਨ ਲਗਾਏ ਜਾ ਰਹੇ ਕੈਂਪਾਂ ਦਾ ਵੇਰਵਾ ਦਿੱਤਾ ਅਤੇ ਭਵਿੱਖ ਵਿੱਚ ਲਗਾਏ ਜਾਣ ਵਾਲੇ ਕੈਂਪਾਂ ਦੀ ਰੂਪ ਰੇਖਾ ਵੀ ਬਣਾਈ। ਵੱਖ ਵੱਖ ਖੇਤੀਬਾੜੀ ਅਫਸਰ ਡਾ. ਅਰੁਣ ਕੋਹਲੀ ਏੳ ਜਲੰਧਰ ਪੱਛਮੀ, ਡਾ. ਜਸਵਿੰਦਰ ਸਿੰਘ ਏ ਤੇ ਹੈਡ ਕੁ ਡਾ. ਗੁਰਪ੍ਰੀਤ ਸਿੰਘ ਏਐਮੳ, ਡਾ. ਰਮਨ ਕੁਮਾਰ ਏੳ ਸ਼ਾਹਕੋਟ, ਡਾ. ਭੁਪਿੰਦਰ ਸਿੰਘ ਏ ਤੇ ਨਕੋਦਰ, ਡਾ. ਪ੍ਰਵੀਨ ਕੁਮਾਰੀ ਏੳ ਭੋਗਪੁਰ, ਡਾ. ਬਲਕਾਰ ਚੰਦ ਏੳ ਜਲੰਧਰ ਪੂਰਬੀ, ਡਾ. ਹਰਪ੍ਰੀਤ ਸਿੰਘ ਏ ਤੇ ਲੋਹੀਆਂ ਖਾਸ, ਡਾ. ਗੁਰਮੀਤ ਸਿੰਘ ਰਿਆੜ ਏੳ ਫਿਲੌਰ ਵੱਲੋਂ ਆਪਣੇ-ਆਪਣੇ ਬਲਾਕਾਂ ਦੀ ਪ੍ਰਗਤੀ ਪੇਸ਼ ਕੀਤੀ ਗਈ। ਡਾ. ਗੁਰਿੰਦਰਜੀਤ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਜਲੰਧਰ ਨੇ ਜਾਣਕਾਰੀ ਦਿੱਤੀ ਕਿ ਜ਼ਿਲੇ ਅਧੀਨ ਚੱਲ ਰਹੇ ਗੁੜ ਬਣਾਉਣ ਵਾਲੇ ਯੂਨਿਟਾਂ ਨੂੰ ਸਫਾਈ ਦੇ ਮਾਪਦੰਡਾਂ ਨੂੰ ਅਪਣਾਉਂਦੇ ਹੋਏ ਗੁੜ ਤਿਆਰ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੰਜ ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ ਜਲੰਧਰ, ਡਾ. ਮਿਨਾਕਸ਼ੀ ਕੌਸ਼ਲ, ਡਾ. ਮਨਦੀਪ ਸਿੰਘ, ਡਾ. ਅਮਰੀਕ ਸਿੰਘ, ਡਾ. ਕੰਚਨ ਯਾਦਵ ਖੇਤੀਬਾੜੀ ਵਿਕਾਸ ਅਫਸਰਾਂ ਵੱਲੋਂ ਜਿੱਥੇ ਵੱਖ-ਵੱਖ ਸਕੀਮਾਂ ਦੀ ਪ੍ਰਗਤੀ ਰਿਪੋਰਟ ਬਾਰੇ ਦੱਸਿਆ ਗਿਆ, ਉੱਥੇ ਪਰਾਲੀ ਲਈ ਡੀ- ਕੰਮਪੋਜਰ ਦੇ ਪ੍ਰਦਰਸ਼ਨੀ ਪਲਾਟ ਅਤੇ ਸੁਪਰਸੀਡਰ, ਹੈਪੀਸੀਡਰ ਰਾਂਹੀ ਕਣਕ ਦੀ ਬਿਜਾਈ ਦੀ ਪ੍ਰਗਤੀ ਬਾਰੇ ਵੀ ਮੀਟਿੰਗ ਵਿੱਚ ਜਾਣਕਾਰੀ ਦਿੱਤੀ।ਮੀਟਿੰਗ ਵਿੱਚ ਅੰਕੜਾਂ ਸ਼ੈਕਸਨ ਤੋਂ ਮੈਡਮ ਅੰਜੂ ਬਾਲਾ ਅਤੇ ਆਤਮਾ ਸਕੀਮ ਦੇ ਡਿਪਟੀ. ਪੀਡੀ (ਆਤਮਾ) ਮੈਡਮ ਰਮਨਦੀਪ ਕੌਰ ਨੇ ਆਪਣੀ ਸਕੀਮ ਦੀ ਪ੍ਰਗਤੀ ਰਿਪੋਰਟ ਮੀਟਿੰਗ ਵਿੱਚ ਪੇਸ਼ ਕੀਤੀ। ਵੱਖ-ਵੱਖ ਬਲਾਕਾਂ ਤੋਂ ਆਏ ਖੇਤੀ ਮਾਹਿਰ ਡਾ. ਲਖਬੀਰ ਸਿੰਘ, ਡਾ. ਜਸਬੀਰ ਸਿੰਘ, ਡਾ. ਰਮਨਦੀਪ, ਗੁਰਭਗਤ ਸਿੰਘ, ਸੁਖਜਿੰਦਰ ਸਿੰਘ ਅਤੇ ਮਹਿੰਦਰ ਸਿੰਘ, ਤੋਂ ਇਲਾਵਾ ਹੋਰ ਖੇਤੀ ਅਧਿਕਾਰੀ ਵੀ ਮੀਟਿੰਗ ਵਿੱਚ ਹਾਜ਼ਿਰ ਸਨ।

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!