AgricultureJalandharPunjab

ਕਿਸਾਨ ਬੀਬੀਆਂ ਦੀ ਕਿੱਤਾ ਮੁੱਖੀ ਸਿਖਲਾਈ ਰਾਂਹੀ ਪਿੰਡਾਂ ਦਾ ਸੁਰੱਵਪੱਖੀ ਵਿਕਾਸ ਸੰਭਵ—ਡਾ. ਜਸਵੰਤ ਰਾਏ

ਪਿੰਡ ਲੇਸੜੀਵਾਲ ਆਦਮਪੁਰ ਵਿਖੇ 22 ਕਿਸਾਨ ਬੀਬੀਆਂ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਦੇ ਸਹਿਯੋਗ ਨਾਲ 5 ਦਿਨਾਂ ਦਾ ਕਿੱਤਾ ਮੁੱਖੀ ਸਿਖਲਾਈ ਪ੍ਰੋਗਰਾਮ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਸਾਨ ਬੀਬੀਆਂ ਦੀ ਕਿੱਤਾ ਮੁੱਖੀ ਸਿਖਲਾਈ ਰਾਂਹੀ ਪਿੰਡਾਂ ਦਾ ਸੁਰੱਵਪੱਖੀ ਵਿਕਾਸ ਸੰਭਵ-ਡਾ. ਜਸਵੰਤ ਰਾਏ ਖੇਤੀਬਾੜੀ ‘ਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋਂ ਆਤਮਾ ਸਕੀਮ ਅਧੀਨ ਪਿੰਡ ਲੇਸੜੀਵਾਲ ਬਲਾਕ ਆਦਮਪੁਰ ਵਿਖੇ ਲਗਭਗ 22 ਕਿਸਾਨ ਬੀਬੀਆਂ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਦੇ ਸਹਿਯੋਗ ਨਾਲ 5 ਦਿਨਾਂ ਦਾ ਕਿੱਤਾ ਮੁੱਖੀ ਸਿਖਲਾਈ ਪ੍ਰੋਗਰਾਮ ਚਲਾਇਆ ਗਿਆ । ਇਸ ਸਿਖਲਾਈ ਪ੍ਰੋਗਰਾਮ ਵਿੱਚ ਪਿੰਡ ਦੀਆਂ ਕਿਸਾਨ ਬੀਬੀਆਂ ਨੂੰ ਸਬਜ਼ੀਆਂ ਅਤੇ ਫਲਾਂ ਤੋਂ ਪਦਾਰਥ ਬਣਾਉਣ ਸਬੰਧੀ ਟ੍ਰੇਨਿੰਗ ਦਿੱਤੀ ਗਈ ਅਤੇ ਨਾਲ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਵਿਖੇ ਐਕਸਪੋਯਰ ਟੂਰ ‘ਤੇ ਵੀ ਲਿਜਾਇਆ ਗਿਆ। ਪੈਂਡੂ ਔਰਤਾਂ ਲਈ ਲਗਾਏ ਇਸ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਜਸਵੰਤ ਰਾਏ ਨੇ ਕਿਹਾ ਕਿ ਆਤਮਾ ਸਕੀਮ ਅਧੀਨ ਲਗਾਏ ਇਸ ਸਿਖਲਾਈ ਪ੍ਰੋਗਰਾਮ ਦਾ ਮਕਸਦ ਪੇਂਡੂ ਔਰਤਾਂ ਨੂੰ ਖੁਦ ਮੁਖਤਿਆਰ ਬਣਾਉਣ ਦੇ ਨਾਲ ਨਾਲ ਉਹਨਾ ਨੂੰ ਘਰਾਂ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਸੰਭਾਲ ਕਰਨ ਹਿੱਤ ਜਾਗਰੂਕ ਵੀ ਕਰਨਾ ਹੈ। ਉਹਨਾ ਕਿਹਾ ਕਿ ਭਾਵੇਂ ਕਿ ਭਾਰਤ ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਬਜ਼ਿਆ ਅਤੇ ਫਲਾਂ ਦੀ ਪੈਦਾਵਾਰ ਕਰਨ ਵਾਲਾ ਦੇਸ਼ ਹੈ, ਪਰ ਸਾਡਾ ਦੇਸ਼ ਆਪਣੀ ਪੈਦਾਵਾਰ ਦਾ ਸਿਰਫ 1.5 ਤੋਂ 2 ਫੀਸਦੀ ਹੀ ਫਲਾਂ ਅਤੇ ਸਬਜ਼ਿਆ ਤੋਂ ਪਦਾਰਥ ਬਣਾ ਰਿਹਾ ਹੈ ਜਦਕਿ ਵਿਸ਼ਵ ਦੇ ਅਗਾਹ ਵਧੂ ਮੁਲਕਾਂ ਵਿੱਚ ਫਲ ਅਤੇ ਸਬਜ਼ਿਆਂ ਤੋਂ ਪਦਾਰਥ ਬਣਾਉਣ ਦੀ ਫੀਸਦ 60-83 % ਹੈ। ਉਹਨਾ ਅੱਗੇ ਕਿਹਾ ਕਿ ਸਬਜ਼ੀਆਂ ਅਤੇ ਫਲਾਂ ਤੋਂ ਪਦਾਰਥ ਬਣਾਉਣ ਸਬੰਧੀ ਇਸ ਸਿਖਲਾਈ ਨਾਲ ਕਿਸਾਨ ਔਰਤਾਂ ਸਿੱਖਿਆ ਪ੍ਰਾਪਤ ਕਰਕੇ ਜਿਥੇ ਆਪਣੇ ਹੁਨਰ ਵਿੱਚ ਵਾਧਾ ਕਰ ਸਕਦੀਆਂ ਹਨ ਉਥੇ ਇਹ ਔਰਤਾਂ ਇਸ ਕੰਮ ਨੂੰ ਵੱਡੇ ਪੱਧਰ ‘ਤੇ ਕਰ ਕੇ ਆਪਣੇ ਪਰੀਵਾਰ ਦੀ ਆਮਦਨ ਵੀ ਵਧਾ ਸਕਦੀਆਂ ਹਨ। ਇਸ ਮੌਕੇ ‘ਤੇ ਡਾ. ਕੰਚਨ ਸੰਧੂ ਮਾਹਿਰ ਹੋਮ ਸਾਇੰਸ ਕੇ ਵੀ ਕੇ ਨੂਰਮਹਿਲ ਨੇ ਸਮੁੱਚੀ ਸਿਖਲਾਈ ਦੌਰਾਨ ਕਿਸਾਨ ਬੀਬੀਆਂ ਨੂੰ ਫਲਾਂ ਅਤੇ ਸਬਜ਼ਿਆ ਤੋਂ ਪਦਾਰਥ ਬਣਾਉਣ ਦੇ ਗੁਰ ਸਿਖਾਏ ਅਤੇ ਕਿਸਾਨ ਬੀਬੀਆਂ ਨੂੰ ਕੇ ਵੀ ਕੇ ਵੱਲੋਂ ਲਗਾਇਆਂ ਜਾ ਰਹੀਆਂ ਸਿਖਲਾਈਆਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਸਿਖਲਾਈ ਉਪਰੰਤ ਇਹ ਕਿਸਾਨ ਬੀਬੀਆਂ ਸਵੈ ਸਹਾਇਤਾ ਸਮੂਹਾਂ ਅਤੇ ਫਾਰਮਰਜ਼ ਪ੍ਰੋਡਿਊਸਰ ਔਰਗੇਨਾਈਜ਼ੇਸ਼ਨ ਬਣਾ ਕੇ ਵੀ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਉਠਾ ਸਕਦੀਆਂ ਹਨ। ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ ਰਮਨਦੀਪ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਦੌਰਾਨ ਲਗਭਗ 22 ਔਰਤਾਂ ਨੂੰ ਆਚਾਰ, ਚੱਟਨੀਆਂ, ਸੁਕੈਸ਼, ਮੂਰਬਾ, ਕੈਚ ਅੱਪ ਆਦਿ ਬਣਾਉਣਾ ਸਿਖਾਈਆ ਗਿਆ ਹੈ। ਉਹਨਾ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਤੋਂ ਪਦਾਰਥ ਬਣਾਉਣ ਲਈ ਵੱਡੇ ਪੱਧਰ ਤੇ ਕੰਮ ਕਰਨ ਅਤੇ ਇਹਨਾਂ ਦੀ ਮੰਡੀਕਾਰੀ ਲਈ ਪੈਕਿੰਗ, ਲੇਬਲਿੰਗ ਆਦਿ ਕਰਨ ਲਈ ਜਾਣਕਾਰੀ ਵੀ ਦਿੱਤੀ ਗਈ ਹੈ। ਉਹਨਾ ਕਿਹਾ ਕਿ ਇਹਨਾ ਕਿਸਾਨ ਬੀਬੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਫਲਾਂ ਅਤੇ ਸਬਜ਼ਿਆਂ ਸਬੰਧੀ ਕਿਤਾਬ ਅਤੇ ਹਾੜੀ ਰੁੱਤ ਦੀਆਂ ਸਬਜ਼ੀਆਂ ਦੇ ਬੀਜ ਵੀ ਮੁਫਤ ਦਿੱਤੇ ਗਏ ਅਤੇ ਭਵਿਖ ਵਿੱਚ ਆਤਮਾ ਸਕੀਮ ਅਧੀਨ ਇਹਨਾ ਵਾਸਤੇ ਹੋਰ ਸਿਖਲਾਈ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਪਿੰਡ ਲੇਸੜੀਵਾਲ ਦੀਆਂ ਕਿਸਾਨ ਔਰਤਾ ਮੈਡਮ ਬਲਜਿੰਦਰ ਕੌਰ, ਸਰਬਜੀਤ ਕੌਰ, ਅਤੇ ਮਨਪ੍ਰੀਤ ਕੌਰ ਨੇ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਦਿੱਤੀ ਗਈ, ਇਸ ਸਿਖਲਾਈ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਿਸਾਨ ਬੀਬੀ ਮੈਡਮ ਅਮਨਦੀਪ ਕੌਰ ਨੇ ਕਿਹਾ ਕਿ ਉਹ ਇਸ ਸਿਖਲਾਈ ਤੋਂ ਬਾਅਦ ਪਿੰਡ ਵਿੱਚ ਵਪਾਰਕ ਪੱਧਰ ‘ਤੇ ਸਵੈ ਸਹਾਇਤਾ ਸਮੂਹ ਬਣਾ ਕੇ ਕੰਮ ਕਰਨਾ ਚਾਹੁੰਦੀਆਂ ਹਨ। ਉਹਨਾ ਨੇ ਪਿੰਡ ਵਿੱਚ ਕਿਸਾਨ ਬੀਬੀਆਂ ਲਈ ਲਗਾਈ ਇਸ ਸਿਖਲਾਈ ਤੋਂ ਬਾਅਦ ਹੋਰ ਵੱਖ ਵੱਖ ਵਿਸ਼ਿਆਂ ਤੇ ਸਿਖਲਾਈਆਂ ਲਗਾਉਣ ਲਈ ਬੇਨਤੀ ਵੀ ਕੀਤੀ। ਇਸ ਮੌਕੇ ‘ਤੇ ਡਾ. ਨਰੇਸ਼ ਕੁਮਾਰ ਗੁਲਾਟੀ ਖੇਤੀ ਬਾੜੀ ਅਫਸਰ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ‘ਤੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਇਸ ਸਕੀਮ ਅਧੀਨ ਹੋਰ ਕਿਸਾਨਾ ਅਤੇ ਕਿਸਾਨ ਔਰਤਾਂ ਲਈ ਵੱਖ-ਵੱਖ ਸਹਾਇਕ ਧੰਦਿਆਂ ਬਾਰੇ ਸਿਖਲਾਈ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।

 

 

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!