JalandharPunjab

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ 13 ਤਰੀਕ ਨੂੰ ਦਿੱਲੀ ਤੋਂ ਕਰੇਗੀ ਫ਼ਤਿਹ ਮਾਰਚ ਦਾ ਆਰੰਭ

13 ਤਰੀਕ ਨੂੰ ਦਿੱਲੀ ਤੋਂ ਫ਼ਤਿਹ ਮਾਰਚ ਦਾ ਆਰੰਭ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ, ਰਣ ਸਿੰਘ, ਨੇ ਪ੍ਰੇਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਜਿਵੇਂ ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਲੇ ਕਨੂੰਨ ਵਾਪਸ ਲੇ ਲਏ ਹਨ ਅਤੇ ਇਹ ਕਿਸਾਨਾਂ ਮਜ਼ਦੂਰਾਂ ਦੀ ਬਹੁਤ ਵੱਡੀ ਜਿੱਤ ਹੈ। ਉਹਨਾਂ ਦੱਸਿਆ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ 13 ਦਸੰਬਰ ਨੂੰ ਦਿੱਲੀ ਤੋਂ ਫ਼ਤਿਹ ਮਾਰਚ ਅਰੰਭ ਕਰੇਗੀ ਅਤੇ 14 ਦਸੰਬਰ ਨੂੰ ਇਸ ਵਿੱਚ ਲੁਧਿਆਣੇ ਤੋਂ ਮਾਲਵੇ ਦਾ ਜੱਥਾ, ਫਿਲੋਰ ਤੋਂ ਦੁਆਬੇ ਦਾ ਜੱਥਾ, ਜਲੰਧਰ ਤੋਂ ਹੁਸ਼ਿਆਰਪੁਰ, ਭੁਲੱਥ ਤੋਂ ਕਪੂਰਥਲਾ, ਬਿਆਸ ਅਤੇ ਜੰਡਿਆਲਾ ਗੁਰੂ ਤੋਂ ਗੁਰਦਾਸ ਪੁਰ, ਤਰਨਤਾਰਨ, ਅਤੇ ਅੰਮ੍ਰਿਤਸਰ ਦੇ ਵੱਡੇ ਜੱਥੇ ਫ਼ਤਿਹ ਮਾਰਚ ਵਿੱਚ ਸ਼ਾਮਿਲ ਹੋਣਗੇ। ਉਹਨਾਂ ਦੱਸਿਆ ਕਿ ਇਹ ਫ਼ਤਿਹ ਮਾਰਚ ਸ੍ਰੀ ਦਰਬਾਰ ਸਾਹਿਬ ਨੱਤਮਸਤਿਕ ਹੋ ਕੇ ਜਿਲਿਆਂ ਵਾਲਾ ਬਾਗ ਸ਼ਹੀਦਾਂ ਨੂੰ ਨਮਨ ਕਰਕੇ ਸੰਪੰਨ ਹੋਵੇਗਾ। ਸੂਬਾ ਖਜਾਨਚੀ ਨੇ ਦੱਸਿਆ ਕਿ ਜਿਹੜਾ ਜੱਥੇਬੰਦੀ ਵੱਲੋਂ 13 ਦਸੰਬਰ ਨੂੰ ਲਗਾਇਆ ਜਾਣ ਵਾਲਾ ਰੇਲ ਧਰਨਾਂ 20 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਉਹਨਾਂ ਜਥੇਬੰਦੀ ਵੱਲੋਂ ਅੰਦੋਲਨ ਵਿੱਚ ਸਹਿਯੋਗ ਦੇਣ ਵਾਸਤੇ ਹਰ ਵਰਗ ਦਾ ਧੰਨਵਾਦ ਕੀਤਾ।

 

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!