
ਪਿੰਡ ਮੱਲੀਆਂ ਪੀਐੱਸਪੀਸੀਐਲ ਦੇ ਐਸਡੀਓ ਦਫਤਰ ਮੋਹਰੇ ਦਿੱਤਾ ਧਰਨਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ‘ਤੇ ਜਿਲ੍ਹਾ ਜਨਰਲ ਸਕੱਤਰ ਗੁਰਮੇਲ ਸਿੰਘ ਰੇੜਵਾਂ ਅਤੇ ਜ਼ੋਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪ੍ਰਧਾਨ ਰਣਜੀਤ ਸਿੰਘ ਬੱਲ ਨੋ ਦੀ ਅਗਵਾਈ ਵਿੱਚ ਪਿੰਡ ਮੱਲੀਆਂ ਪੀਐੱਸਪੀਸੀਐਲ ਦੇ ਐਸਡੀਓ ਦਫਤਰ ਮੋਹਰੇ ਦਿੱਤਾ ਧਰਨਾ। ਬੇਸ਼ੱਕ ਭਾਰੀ ਬਰਸਾਤ ਹੋ ਰਹੀ ਸੀ ਪਰ ਕਿਸਾਨ ਆਗੁਆ ਅਤੇ ਕਮੇਟੀ ਮੇਂਬਰਾਂ ਦੇ ਹੋਸਲੇ ਬੁਲੰਦ ਸਨ ‘ਤੇ ਲਗਾਤਾਰ ਮੀਂਹ ਵਿੱਚ ਵੀ ਧਰਨਾਂ ਪਰਦਰਸ਼ਨ ਜਾਰੀ ਰਿਹਾ। ਇਸ ਮੋਕੇ ‘ਤੇ ਵੱਖ-ਵੱਖ ਬੁਲਾਰਿਆਂ ਨੇ ਮੰਚ ਨੂੰ ਸੰਬੋਧਨ ਕੀਤਾ ਅਤੇ ਉਹਨਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬਿਜਲੀ ਦੇ ਨਾਜਾਇਜ਼ ਕੱਟ ਨਾਂ ਬੰਦ ਕੀਤੇ ਗਏ ਅਤੇ ਖੇਤੀ ਸੇਕਟਰ ਨੂੰ ਘੱਟੋ ਘੱਟ 8 ਘੰਟੇ ਨਿਰੰਤਰ ਬਿਜਲੀ ਨਾਂ ਦਿੱਤੀ ਗਈ ਤਾਂ ਸਾਡੀ ਜਥੇਬੰਦੀ ਸੰਘਰਸ਼ ਨੂੰ ਹੋਰ ਪ੍ਰਚੰਡ ਕਰੇਗੀ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਅਧਿਕਾਰੀ ਸੜੇ ਹੋਏ ਟ੍ਰਾਂਸਫ਼ਾਰਮਰ 24 ਘੰਟਿਆਂ ਵਿੱਚ ਬਦਲਣ ਨੂੰ ਜਕੀਨੀ ਬਣਾਉਣ, ਚੋਰੀ ਹੋਏ ਟ੍ਰਾਂਸਫ਼ਾਰਮਰ ਦੀ ਰਿਪੋਰਟ ਐਸਡੀਓ ਖ਼ੁਦ ਪੁਲਿਸ ਨੂੰ ਲਿਖਵਾ ਕੇ ਨਵਾਂ ਟ੍ਰਾਂਸਫ਼ਾਰਮਰ ਜਲਦੀ ਤੋਂ ਜਲਦੀ ਮੁਹੱਈਆ ਕਰਾਵੇ। ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਬਿਜਲੀ ਬੋਰਡ ਵਿੱਚ ਖਾਲ਼ੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ ਅਤੇ ਬਿਜਲੀ ਬੋਰਡ ਦੇ ਪੁਰਾਣੇ ਸਰੂਪ ਨੂੰ ਬਹਾਲ ਕੀਤਾ ਜਾਵੇ।ਸਮਾਨ ਲੇਜਾਣ ਲਿਆਉਣ ਵਾਸਤੇ ਮਹਿਕਮਾ ਆਪਣੇ ਸਾਧਨ ਰੱਖੇ ਅਤੇ ਸ਼ਿਕਾਇਤਾਂ ਦਾ ਹੱਲ ਤੁਰੰਤ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕੇਂਦਰ ‘ਤੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਬਿਜਲੀ ਸਬਸਿਡੀ ਬੰਦ ਕਰਕੇ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਲਾਉਣ ਦਾ ਸਖ਼ਤ ਵਿਰੋਧ ਕੀਤਾ ਹੈ ‘ਤੇ ਪੰਜਾਬ ਵਿੱਚ ਕਿਸੇ ਕੀਮਤ ਉੱਤੇ ਬੰਬੀਆਂ ਦੇ ਬਿੱਲ ਨਹੀਂ ਲੱਗਣ ਦਿੱਤੇ ਜਾਣਗੇ। ਬਾਅਦ ਵਿੱਚ ਪੀਐੱਸਪੀਸੀਐਲ ਦੇ ਐਸਡੀਓ ਦੇ ਵਿਸ਼ਵਾਸ ਦਵਾਉਣ ‘ਤੇ ਧਰਨਾਂ ਚੁੱਕਿਆਂ ਗਿਆ। ਇਸ ਮੋਕੇ ‘ਤੇ ਹਾਜਰ ਜਰਨੇਲ ਸਿੰਘ ਰਾਮੇ, ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਸੁਖਦੇਵ ਸਿੰਘ ਮੱਲੀ, ਗੁਰਪਾਲ ਸਿੰਘ ਈਦਾਂ, ਨਿਰਮਲ ਸਿੰਘ ਮੱਲੀ, ਰਣਜੀਤ ਸਿੰਘ ਮੱਲੀ, ਸੁਖਵਿੰਦਰ ਸਿੰਘ ਬੱਲ, ਜਗਜੀਤ ਸਿੰਘ ਬੱਲ, ਅਵਤਾਰ ਸਿੰਘ ਖਾਨਪੁਰ ਢੱਡਾ, ਮਾਣਾਂ ਖਾਨਪੁਰ ਢੱਡਾ, ਅਤੇ ਹੋਰ ਵੀ ਲਾਗਲੇ ਪਿੰਡਾਂ ਦੇ ਅਣਗਿਣਤ ਕਿਸਾਨ ਮਜ਼ਦੂਰ ਹਾਜ਼ਰ ਸਨ।



