JalandharProtestPunjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀਸੀ ਦਫਤਰ ਜਲੰਧਰ ਅੱਗੇ ਲੱਗਾ ਧਰਨਾ ਦੂਸਰੇ ਦਿਨ ਵੀ ਜਾਰੀ

ਡੀਸੀ ਦਫਤਰ ਜਲੰਧਰ ਅੱਗੇ ਲੱਗਾ ਧਰਨਾ ਦੂਸਰੇ ਦਿਨ ਵੀ ਜਾਰੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਜਲੰਧਰ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਵੱਲੋਂ ਡੀਸੀ ਦਫਤਰ ਅੱਗੇ ਲੱਗਾ ਧਰਨਾਂ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ। ਜਿਕਰਯੋਗ ਹੈ ਕਿ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਚੰਡੀਗੜ੍ਹ ਵਿਖੇ ਸੂਬੇ ਦੇ ਆਗੂਆਂ ਨੂੰ ਮੀਟਿੰਗ ਵਾਸਤੇ ਬੁਲਾਇਆ ਗਿਆ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਸਕਾਰਾਤਮਕ ਹੁੰਗਾਰਾ ਨਹੀਂ ਮਿਲਿਆਂ ਸੋ ਜਥੇਬੰਦੀ ਕੱਲ ਸਵੇਰੇ ਮਿੱਤੀ 30/9/2021 ਨੂੰ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਗਲੇ ਅੇਕਸ਼ਨ ਦਾ ਅੇਲਾਨ ਕਰੇਗੀ।

ਇਸ ਧਰਨੇ ਵਿੱਚ ਆਗੂਆ ਨੇ ਆਪਣੇ ਜੋਸ਼ੀਲੇ ਭਾਸ਼ਣ ਦੋਰਾਨ ਸਰਕਾਰ ਤੋਂ ਮੰਗ ਕੀਤੀ ਕਿ ਦਿਲੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੂ ਦੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੋਕਰੀ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਉਹਨਾਂ ਖੇਤੀ ਵਾਸਤੇ ਯੂਰੀਆ ਅਤੇ ਡਾਇਆ ਖਾਦ ਦੀ ਕਿੱਲਤ ਦੂਰ ਕਰਨ, ਤਿੰਨੇ ਖੇਤੀ ਕਾਨੂੰਨ ਰੱਦ ਕਰਨ, 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲੈਣ, ਬਿਜਲੀ ਸੋਧ ਬਿੱਲ 2020 ਤੇ ਹਵਾ ਪ੍ਰਦੂਸ਼ਣ ਐਕਟ 2020 ਤੁਰੰਤ ਰੱਦ ਕਰਨ, ਦੀ ਜ਼ੋਰਦਾਰ ਮੰਗ ਕੀਤੀ। ਉਹਨਾਂ ਖੇਤੀ ਸੰਦਾਂ ਤੇ ਸਬਸਿਡੀ 80% ਤੋਂ ਘਟਾ ਕੇ 40% ਕਰਨ ਦੀ ਨਿਖੇਧੀ ਕੀਤੀ। ਆਗੂਆਂ ਨੇ ਕੇਦਰ ਅਤੇ ਰਾਜ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆ ਮੰਨੀਆਂ ਹੋਈਆਂ ਮੰਗਾਂ ਨਾਂ ਪੁਰੀਆਂ ਕੀਤੀਆਂ ਗਈਆ ਤਾਂ ਜਥੇਬੰਦੀ ਅਗਲੇ ਵੱਡੇ ਅੇਕਸ਼ਨ ਦਾ ਏਲਾਨ ਕਰੇਗੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ
ਜਰਨੇਲ ਸਿੰਘ ਰਾਮੇ, ਜਿਲ੍ਹਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਨਿਰਮਲ ਸਿੰਘ ਢੰਡੋਵਾਲ ਪ੍ਰਧਾਨ ਸ਼ਹੀਦ ਸੰਦੀਪ ਕੁਮਾਰ ਤਲਵੰਡੀ ਸੰਘੇੜਾ ਜ਼ੋਨ, ਰਣਜੀਤ ਸਿੰਘ ਬੱਲਨੋ, ਸਰਬਜੀਤ ਸਿੰਘ ਪ੍ਰੇਸ ਸਕੱਤਰ, ਸੁਖਵੰਤ ਸਿੰਘ ਗੋਬਿੰਦ ਨਗਰ, ਮੇਜਰ ਜਾਫਰਵਾਲ, ਜਗਦੀਸ਼ਪਾਲ ਸਿੰਘ ਚੱਕ ਬਾਹਮਣੀਆਂ, ਹਰਪ੍ਰੀਤ ਸਿੰਘ ਭੋਏਪੁਰ, ਮਹਿੰਦਰ ਕੋਟਲੀ, ਸਵਰਨ ਸਿੰਘ, ਕੁਲਦੀਪ ਸਿੰਘ ਕਿੱਲੀ, ਸ਼ੇਰ ਸਿੰਘ ਰਾਮੇ, ਭੁਪਿੰਦਰ ਸਿੰਘ, ਜੁਝਾਰ ਸਿੰਘ ਰੇੜਵਾਂ, ਸੁਖਜਿੰਦਰ ਸਿੰਘ ਹੇਰਾਂ, ਬਲਵਿੰਦਰ ਸਿੰਘ ਰਾਜੇਵਾਲ, ਰਜਿੰਦਰ ਸਿੰਘ ਨੰਗਲ ਅੰਬੀਆਂ, ਸੀਨੀਅਰ ਮੀਤ ਪ੍ਰਧਾਨ, ਸੁਖਰਾਜ ਸਿੰਘ, ਪਰਮਿੰਦਰ ਸਿੰਘ, ਸ਼ਿੰਗਾਰਾਂ ਸਿੰਘ ਨੰਗਲਅੰਬੀਆਂ, ਰਾਜਾ ਚੱਠਾ, ਰਸ਼ਪਾਲ ਸਿੰਘ ਗੋਗਾ, ਗੁਰਬਚਨ ਸਿੰਘ ਕੰਨੀਆਂ, ਗੁਰਦੇਵ ਸਿੰਘ, ਚਤਰ ਸਿੰਘ, ਸ਼ਿੰਗਾਰਾਂ ਸਿੰਘ ਢੰਡੋਵਾਲ, ਦਰਸ਼ਣ ਸਿੰਘ ਵੇਹਰਾਂ, ਤਜਿੰਦਰ ਸਿੰਘ ਰਾਮਪੁਰ, ਗੁਰਵਿੰਦਰ ਸਿੰਘ ਗਿੰਦਾ ਕੋਟਲਾ ਸੂਰਜ ਮੱਲ ਮੱਖਣ ਸਿੰਘ ਨੱਲ, ਮੇਜਰ ਸਿੰਘ ਪੱਡਾ, ਕਿਸ਼ਨ ਦੇਵ ਮਿਆਣੀ, ਤਰਲੋਕ ਸਿੰਘ ਗੱਟੀ ਪੀਰ ਬਖ਼ਸ਼, ਕੁਲਦੀਪ ਸਿੰਘ ਜਾਣੀਆਂ, ਵੱਸਣ ਸਿੰਘ ਕੋਠਾ, ਜੋਗਿੰਦਰ ਸਿੰਘ ਮਡਾਲਾ ਛੰਨਾਂ, ਜੋਗਿੰਦਰ ਸਿੰਘ ਫਤੇਪੁਰ, ਨਿਰਮਲ ਸਿੰਘ ਪੂਨੀਆਂ, ਸਤਨਾਮ ਸਿੰਘ ਜਲਾਲਪੁਰ ਕਲਾਂ, ਸਤਨਾਮ ਸਿੰਘ ਰਾਈਵਾਲ, ਦਲਬੀਰ ਸਿੰਘ ਮੁੰਡੀ ਸ਼ੇਰੀਆਂ, ਅੰਗਰੇਜ਼ ਸਿੰਘ ਬਸਤੀ ਦਾਰੇਵਾਲ, ਬਲਵੀਰ ਸਿੰਘ ਕਾਕੜਕਲਾਂ, ਮੁਖ਼ਤਿਆਰ ਸਿੰਘ ਚੱਕਵਡਾਲਾ, ਮਲਕੀਤ ਸਿੰਘ ਨਵਾਂ ਪਿੰਡ ਦੋਨਾਂ, ਸੁਖਦੇਵ ਸਿੰਘ ਘੁੱਦੂ ਵਾਲ, ਕਰਨ ਪਿਪਲੀ, ਗੁਰਦੇਵ ਸਿੰਘ ਲਾਲੂਵਾਲ, ਸ਼ੇਰ ਸਿੰਘ ਮਡਾਲਾ, ਗੁਰਪਾਲ ਸਿੰਘ ਈਦਾ, ਜੱਗਾ ਢੱਡੇ, ਸਨੀ ਹੁੰਦਲ਼, ਗੁਰਦੀਪ ਬੱਲ, ਨਿਰਮਲ ਮੱਲੀ, ਅਮਰੀਕ ਮੱਲੀ, ਬੱਬੀ ਮੱਲੀ, ਅਵਤਾਰ ਸਿੰਘ, ਸੋਨੂੰ ਬਘਿਆੜ, ਸਾਬੀ ਖਾਨਪੁਰ, ਅਤੇ ਪਿੰਡ ਕੋਟਲੀ ਗਾਜਰਾਂ ਅਤੇ ਰੇੜਵਾਂ ਤੋਂ ਬੀਬੀਆਂ ਦੇ ਜੱਥੇ ਅਤੇ ਹੋਰ ਵੀ ਅਣਗਿਣਤ ਕਿਸਾਨ ਮਜ਼ਦੂਰ ਹਾਜ਼ਰ ਹੋਏ।

Related Articles

Leave a Reply

Your email address will not be published. Required fields are marked *

Back to top button
error: Content is protected !!