
ਡਿਪਟੀ ਸੀਅੇਮ ਨਾਲ ਮੀਟਿੰਗ ‘ਚ ਵਿਸ਼ਵਾਸ ਦਵਾਉਣ ‘ਤੇ ਰੇਲ ਧਰਨਾ 20 ਦਿਨ ਵਾਸਤੇ ਮੁਲਤਵੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲ੍ਹਾ ਜਲੰਧਰ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਵੱਲੋਂ ਡੀਸੀ ਦਫਤਰ ਜਲੰਧਰ ਅੱਗੇ ਲੱਗਾ ਧਰਨਾਂ ਤੀਸਰੇ ਦਿੰਨ ਵਿੱਚ ਪੁੱਜਾ ਅਤੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨਾਲ ਚੰਡੀਗੜ੍ਹ ਵਿਖੇ ਸੂਬੇ ਦੇ ਆਗੂਆਂ ਨੂੰ ਮੀਟਿੰਗ ਦੋਰਾਨ ਮਸਲਿਆ ਦੇ ਹੱਲ ਕਰਨ ਦਾ ਵਿਸ਼ਵਾਸ ਦਬਾਉਣ ‘ਤੇ ਅਤੇ ਮੋਕੇ ‘ਤੇ ਅੇਸਡੀਅੇਮ ਅਧਿਕਾਰੀ ਦੁਆਰਾ ਡੀਸੀ ਸਾਹਬ ਵੱਲੋ ਵਿਸ਼ਵਾਸ਼ ਦਵਾਉਣ ‘ਤੇ ਜਲੰਧਰ ਡੀਸੀ ਦਫਤਰ ਅੱਗੇ ਲੱਗਾ ਧਰਨਾਂ 20 ਦਿਨ ਵਾਸਤੇ ਮੁਲਤਵੀ ਕੀਤਾ ਗਿਆ।
ਇਸ ਮੋਕੇ ‘ਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਦੱਸਿਆ ਕਿ ਮੀਟਿੰਗ ਦੋਰਾਨ ਉਪ ਮੁੱਖ ਮੰਤਰੀ ਨੇ 20 ਦਿਨਾਂ ਵਿੱਚ ਮਸਲਿਆਂ ਦਾ ਹੱਲ ਕਰਨ ਦਾ ਭਰੋਸਾ ਦਵਾਇਆ। ਅਤੇ ਡੀਸੀ ਜਲੰਧਰ ਵੱਲੋ 6-10-21 ਨੂੰ ਸਵੇਰੇ 9:15 ਵਜੇ ਮੀਟਿੰਗ ਫਿਕਸ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਮਿੱਥੇ ਸਮੇ ਵਿੱਚ ਮਸਲਿਆਂ ਦਾ ਹੱਲ ਨਹੀਂ ਕਰਦੀ ਤਾਂ ਜਥੇਬੰਦੀ ਵੱਡੇ ਅੇਕਸ਼ਨ ਦਾ ਐਲਾਨ ਕਰੇਗੀ। ਇਸ ਮੋਕੇ ‘ਤੇ ਹੋਰਨਾਂ ਤੋਂ ਇਲਾਵਾ ਜਰਨੇਲ ਸਿੰਘ ਰਾਮੇ, ਜਿਲ੍ਹਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਨਿਰਮਲ ਸਿੰਘ ਢੰਡੋਵਾਲ, ਪ੍ਰਧਾਨ ਸ਼ਹੀਦ ਸੰਦੀਪ ਕੁਮਾਰ ਤਲਵੰਡੀ ਸੰਘੇੜਾ ਜ਼ੋਨ, ਰਣਜੀਤ ਸਿੰਘ ਬੱਲਨੋ, ਸਰਬਜੀਤ ਸਿੰਘ ਪ੍ਰੇਸ ਸਕੱਤਰ, ਸੁਖਵੰਤ ਸਿੰਘ ਗੋਬਿੰਦ ਨਗਰ, ਮੇਜਰ ਜਾਫਰਵਾਲ, ਸੁਖਪਾਲ ਸਿੰਘ, ਡਾ. ਗੁਰਨੇਕ ਸਿੰਘ ਰੋਤਾ, ਜਗਦੀਸ਼ਪਾਲ ਸਿੰਘ ਚੱਕ ਬਾਹਮਣੀਆਂ, ਹਰਪ੍ਰੀਤ ਸਿੰਘ ਭੋਏਪੁਰ, ਮਹਿੰਦਰ ਕੋਟਲੀ, ਸਵਰਨ ਸਿੰਘ, ਕੁਲਦੀਪ ਸਿੰਘ ਕਿੱਲੀ, ਸ਼ੇਰ ਸਿੰਘ ਰਾਮੇ, ਭੁਪਿੰਦਰ ਸਿੰਘ, ਜੁਝਾਰ ਸਿੰਘ ਰੇੜਵਾਂ, ਸੁਖਜਿੰਦਰ ਸਿੰਘ ਹੇਰਾਂ, ਬਲਵਿੰਦਰ ਸਿੰਘ ਰਾਜੇਵਾਲ, ਰਜਿੰਦਰ ਸਿੰਘ ਨੰਗਲ ਅੰਬੀਆਂ, ਸੀਨੀਅਰ ਮੀਤ ਪ੍ਰਧਾਨ, ਸੁਖਰਾਜ ਸਿੰਘ, ਪਰਮਿੰਦਰ ਸਿੰਘ, ਗੁਰਬਚਨ ਸਿੰਘ, ਸ਼ਿੰਗਾਰਾਂ ਸਿੰਘ, ਹਰਪਾਲ ਸਿੰਘ ਨੰਗਲਅੰਬੀਆਂ, ਰਾਜਾ ਚੱਠਾ, ਰਸ਼ਪਾਲ ਸਿੰਘ ਗੋਗਾ, ਗੁਰਦੇਵ ਸਿੰਘ, ਚਤਰ ਸਿੰਘ, ਸ਼ਿੰਗਾਰਾਂ ਸਿੰਘ ਢੰਡੋਵਾਲ, ਦਰਸ਼ਣ ਸਿੰਘ ਵੇਹਰਾਂ, ਤਜਿੰਦਰ ਸਿੰਘ ਰਾਮਪੁਰ, ਗੁਰਵਿੰਦਰ ਸਿੰਘ ਗਿੰਦਾ ਕੋਟਲਾ, ਸੂਰਜ ਮੱਲ, ਮੱਖਣ ਸਿੰਘ ਨੱਲ, ਮੇਜਰ ਸਿੰਘ ਪੱਡਾ, ਕਿਸ਼ਨ ਦੇਵ ਮਿਆਣੀ, ਤਰਲੋਕ ਸਿੰਘ ਗੱਟੀ ਪੀਰ ਬਖ਼ਸ਼, ਕੁਲਦੀਪ ਸਿੰਘ ਜਾਣੀਆਂ, ਵੱਸਣ ਸਿੰਘ ਕੋਠਾ, ਜੋਗਿੰਦਰ ਸਿੰਘ ਮਡਾਲਾ ਛੰਨਾਂ, ਜੋਗਿੰਦਰ ਸਿੰਘ ਫਤੇਪੁਰ, ਨਿਰਮਲ ਸਿੰਘ ਪੂਨੀਆਂ, ਸਤਨਾਮ ਸਿੰਘ ਜਲਾਲਪੁਰ ਕਲਾਂ, ਸਤਨਾਮ ਸਿੰਘ ਰਾਈਵਾਲ, ਦਲਬੀਰ ਸਿੰਘ ਮੁੰਡੀ ਸ਼ੇਰੀਆਂ, ਅੰਗਰੇਜ਼ ਸਿੰਘ ਬਸਤੀ ਦਾਰੇਵਾਲ, ਬਲਵੀਰ ਸਿੰਘ ਕਾਕੜਕਲਾਂ, ਮੁਖ਼ਤਿਆਰ ਸਿੰਘ ਚੱਕਵਡਾਲਾ, ਮਲਕੀਤ ਸਿੰਘ ਨਵਾਂ ਪਿੰਡ ਦੋਨਾਂ, ਸੁਖਦੇਵ ਸਿੰਘ ਘੁੱਦੂ ਵਾਲ, ਕਰਨ ਪਿਪਲੀ, ਗੁਰਦੇਵ ਸਿੰਘ ਲਾਲੂਵਾਲ, ਸ਼ੇਰ ਸਿੰਘ ਮਡਾਲਾ, ਗੁਰਪਾਲ ਸਿੰਘ ਈਦਾ, ਜੱਗਾ ਢੱਡੇ, ਸਨੀ ਹੁੰਦਲ਼, ਗੁਰਦੀਪ ਬੱਲ, ਨਿਰਮਲ ਮੱਲੀ, ਅਮਰੀਕ ਮੱਲੀ, ਬੱਬੀ ਮੱਲੀ, ਅਵਤਾਰ ਸਿੰਘ, ਸੋਨੂੰ ਬਘਿਆੜ, ਸਾਬੀ ਖਾਨਪੁਰ, ਅਤੇ ਹੋਰ ਵੀ ਅਣਗਿਣਤ ਕਿਸਾਨ ਮਜ਼ਦੂਰ ਹਾਜ਼ਰ ਹੋਏ।



