AgricultureJalandharPunjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ‘ਤੇ ਕਪੂਰਥਲਾ ਤੋਂ 15 ਅਕਤੂਬਰ ਨੂੰ ਦੂਸਹਿਰੇ ‘ਤੇ ਮੋਦੀ ਅਤੇ ਯੋਗੀ ਸਰਕਾਰ ਦੇ ਪੁਤਲੇ ਫੂਕਕੇ ਜਾਣਗੇ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਵੱਲੋਂ ਦਿੱਲੀ ਨੂੰ ਵੱਡੇ ਜੱਥੇ ਰਵਾਨਾਂ ਕਰੇਗੀ—ਸੂਬਾ ਪ੍ਰਧਾਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਜਿਲ੍ਹਾ ਜਲੰਧਰ ਅਤੇ ਕਪੂਰਥਲੇ ਤੋਂ 15 ਅਕਤੂਬਰ ਨੂੰ ਦਿੱਲੀ ਮੋਰਚੇ ਵਾਸਤੇ ਵੱਡੇ ਜੱਥੇ ਦੀਆਂ ਤਿਆਰੀਆ ਮੁਕੰਮਲ ਕਰ ਲਈਆਂ ਗਈਆਂ ਹਨ। ਜਿਸ ਵਿੱਚ ਜਲੰਧਰ ਤੋਂ ਜਿਲਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ‘ਤੇ ਜਿਲਾ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਅਤੇ ਬੀਬੀਆਂ ਦਾ ਜੱਥਾ ਰਵਾਨਾਂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਰਕਾਰ ਚਾਹੇ ਜਿਹੜੇ ਮਰਜ਼ੀ ਹੱਥਕੰਡੇ ਅਪਨਾ ਲਵੇ ਪਰ ਉਸ ਕੋਲ ਕਾਲੇ ਕਨੂੰਨਾਂ ਨੂੰ ਰੱਦ ਕਰਣ ਤੋ ਇਲਾਵਾ ਦੂਜਾ ਕੋਈ ਬਦਲ ਨਹੀ ਹੈ ਉਸ ਨੂੰ ਹਰ ਹਾਲਤ ਵਿੱਚ ਮਾਰੂ ਖੇਤੀ ਬਿੱਲ ਰੱਦ ਕਰਨੇ ਹੀ ਪੇਣਗੇ। ਉਹਨਾਂ ਕਿਹਾ ਕਿ ਸਰਕਾਰ ਦੀਆ ਮਾਰੂ ਨੀਤੀਆਂ ਕਰਕੇ ਅਤੇ ਜਿਹੜਾਂ ਯੂਪੀ ਵਿੱਚ ਨਿਹੱਥੇ ਕਿਸਾਨਾਂ ‘ਤੇ ਗੱਡੀਆਂ ਚਾੜ ਕੇ ਕਤਲ ਕੀਤਾ ਹੈ, ਇਹ ਲੋਕ-ਤੰਤਰ ਦਾ ਘਾਣ ਹੈ ਇਸ ਲਈ ਸਾਨੂੰ ਕਾਲਾ ਦੁਸਹਿਰਾ ਮਨਾਉਣ ਲਈ ਮਜ਼ਬੂਰ ਹੋਣਾਂ ਪਿਆ ਹੈ। ਇਸ ਲਈ ਅਸੀਂ ਉਸ ਦਿਨ ਮੋਦੀ ਅਤੇ ਯੋਗੀ ੫ਸਰਕਾਰ ਦੇ ਪੁਤਲੇ ਫੂਕ ਕੇ ਦਿੱਲੀ ਨੂੰ ਕੂਚ ਕਰਾਂਗੇ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜਾ ਤਾਂ ਪਰਾਲ਼ੀ ਦਾ ਢੁਕਵਾਂ ਪਰਬੰਦ ਕਰੇ ਨਹੀਂ ਤਾਂ ਪਰਾਲ਼ੀ ਸਾੜਨਾ ਸਾਡਾ ਸ਼ੋਕ ਨਹੀਂ ਮਜਬੂਰੀ ਹੈ ਅਤੇ ਸਾਨੂੰ ਮਜਬੂਰਨ ਪਰਾਲ਼ੀ ਨੂੰ ਅੱਗ ਲਗਾਉਣੀ ਪਵੇਗੀ ।ਉਹਨਾਂ ਕਿਹਾ ਕਿ ਸਰਕਾਰ ਭਾਵੇਂ ਜਿਹੜੇ ਮਰਜ਼ੀ ਹੱਥਕੰਡੇ ਅਪਨਾ ਲਵੇ ਪਰ ਸਾਡਾ ਸੰਘਰਸ਼ ਹੋਰ ਵੀ ਚੜਦੀ ਕਲਾ ਵਿੱਚ ਰਹੇਗਾ ਅਤੇ ਜਿੰਨਾਂ ਚਿਰ ਸਰਕਾਰ ਤਿੰਨੇ ਖੇਤੀ ਕਾਲੇ ਕਨੂੰਨ ਰੱਦ ਨਹੀਂ ਕਰਦੀ,ਅੇਮ ਅੇਸ ਪੀ ਦਾ ਵੱਖਰਾ ਕਨੂੰਨ ਨਹੀਂ ਬਣਾਉਂਦੀ , ਬਿਜਲੀ ਐਕਟ 2020 ਅਤੇ ਪਰਦੂਸ਼ਣ ਵਾਲਾ ਅੇਕਟ ਰੱਦ ਨਹੀਂ ਕਰਦੀ ਓਨੇ ਚਿਰ ਤੱਕ ਜੰਗ ਜਾਰੀ ਰੱਖਾਂਗੇ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!