
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਨੇ ਸ਼ਾਹਕੋਟ ਪੁਲਿਸ ਸਟੇਸ਼ਨ ਸਾਹਮਣੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਨੇ ਸ਼ਾਹਕੋਟ ਪੁਲਿਸ ਸਟੇਸ਼ਨ ਸਾਹਮਣੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
ਸ਼ਾਹਕੋਟ/ਜਲੰਧਰ (ਗਲੋਬਲ ਆਜਤੱਕ ਬਿਊਰੋ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਵੱਲੋਂ ਕਮੇਟੀ ਦੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਦੀ ਅਗਵਾਈ ਵਿੱਚ ਸ਼ਾਹਕੋਟ ਪੁਲਿਸ ਸਟੇਸ਼ਨ ਸਾਹਮਣੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸਰਕਾਰ ਵਿਰੁੱਧ ਜੰਮ ਕੇ ਨਾਹਰੇਬਾਜ਼ੀ ਕੀਤੀ ਇਸ ਮੋਕੇ ਤੇ ਸੂਬਾ ਖਜਾਨਚੀ ਗੁਰਲਾਲ ਸਿੰਘ, ਪੰਡੋਰੀ ਰਣ ਸਿੰਘ ਨੇ ਕਿਹਾ ਕਿ ਬੀਜੇਪੀ ਸਰਕਾਰ ਗੁੰਡਾ ਗਰਦੀ ਤੇ ਉੱਤਰੀ ਹੋਈ ਹੈ ਅਤੇ ਹਰ ਪਾਸੇ ਕਿਸਾਨਾਂ ਮਜਦੂਰਾਂ ਨਾਲ ਧੱਕਾ ਕਰ ਰਹੀ ਹੈ। ਭਾਵੇਂ ਉਹ ਹਰਿਆਣੇ ਦਾ ਲਾਠੀ-ਚਾਰਜ ਹੋਵੇ ਭਾਵੇਂ ਉਹ ਲਖੀਮਪੁਰ ਖੀਰੀ ਯੁਪੀ ਦੀ ਦਿਲ ਦਹਿਲਾਉਣ ਵਾਲੀ ਘਟਨਾ ਹਰ ਪਾਸੇ ਸਰਕਾਰ ਨੇ ਲੋਕ-ਤੰਤਰ ਦਾ ਗਲਾ ਘੁੱਟਿਆ ਹੈ ਪਰ ਸਰਕਾਰ ਜਿਹੜੇ ਮਰਜ਼ੀ ਹੱਥਕੰਡੇ ਅਪਨਾ ਲਵੇ ਉਸ ਨੂੰ ਹਰ ਹਾਲਤ ਵਿੱਚ ਮਾਰੂ ਖੇਤੀ ਬਿੱਲ ਰੱਦ ਕਰਨੇ ਹੀ ਪੇਣਗੇ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜਾ ਤਾਂ ਪਰਾਲ਼ੀ ਦਾ ਢੁਕਵਾਂ ਪਰਬੰਦ ਕਰੇ ਨਹੀਂ ਤਾਂ ਸਾਨੂੰ ਮਜਬੂਰਨ ਪਰਾਲ਼ੀ ਨੂੰ ਅੱਗ ਲਗਾਉਣੀ ਪਵੇਗੀ। ਉਹਨਾਂ ਕਿਹਾ ਕਿ ਜਿੰਨਾਂ ਚਿਰ ਸਰਕਾਰ ਤਿੰਨੇ ਖੇਤੀ ਕਾਲੇ ਕਨੂੰਨ ਰੱਦ ਨਹੀਂ ਕਰਦੀ, ਅੇਮਅੇਸਪੀ ਦਾ ਵੱਖਰਾ ਕਨੂੰਨ ਨਹੀਂ ਬਣਾਉਂਦੀ, ਬਿਜਲੀ ਐਕਟ 2020 ‘ਤੇ ਪਰਦੂਸ਼ਣ ਵਾਲਾ ਅੇਕਟ ਰੱਦ ਨਹੀਂ ਕਰਦੀ ਓਨੇ ਚਿਰ ਸਾਡਾ ਸਿੰਘੂ ਬਾਡਰ ਤੇ ਮੋਰਚਾ ਚੜਦੀ ਕਲਾ ਵਿੱਚ ਚੱਲਦਾ ਰਹੇਗਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ, ਪ੍ਰਧਾਨ ਸਤਨਾਮ ਸਿੰਘ ਰਾਈਵਾਲ, ਜਿਲਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਪ੍ਰੇਸ ਸਕੱਤਰ ਸਰਬਜੀਤ ਸਿੰਘ ਢੰਡੋਵਾਲ, ਪਰਮਜੀਤ ਸਿੰਘ ਮਾਨ, ਗੁਰਮੁਖ ਸਿੰਘ ਕੋਟਲਾ, ਲਖਵੀਰ ਸਿੰਘ ਸਿੰਧੜ, ਨਿਰਮਲ ਸਿੰਘ, ਭਜਨ ਸਿੰਘ ਰਾਜੇਵਾਲ, ਗੁਰਜਿੰਦਰ ਸਿੰਘ ਬਾਹਮਣੀਆਂ, ਗੁਰਨਾਮ ਸਿੰਘ ਕੋਟਲਾ, ਸ਼ੀਰੂ ਚੱਠਾ, ਸੋਨੂੰ ਚੱਠਾ, ਰਸ਼ਪਾਲ ਸਿੰਘ ਕੰਨੀਆਂ, ਗੁਰਬਚਨ ਸਿੰਘ ਨੰਗਲਅੰਬੀਆਂ, ਬੂਟਾ ਸਿੰਘ ਥੰਮੁਵਾਲ, ਬਲਵਿੰਦਰ ਸਿੰਘ ਕਾਲਾ ਢੰਡੋਵਾਲ, ਸੁੱਖਾ ਸਿੰਘ ਨੱਲ, ਜਸਵਿੰਦਰ ਸਿੰਘ, ਮਲਕੀਤ ਸਿੰਘ ਜਾਣੀਆਂ, ਦਲਵੀਰ ਸਿੰਘ ਮੁੰਡੀ ਸ਼ੇਰੀਆਂ, ਅਤੇ ਹੋਰ ਵੀ ਕਿਸਾਨ ਮਜ਼ਦੂਰ ਹਾਜ਼ਰ ਸਨ।



