JalandharProtestPunjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਲੰਧਰ ਕੇਂਟ ਰੇਲਵੇ ਸਟੇਸ਼ਨ ਸਮੇਤ 7 ਥਾਂਵਾਂ ‘ਤੇ ਅਣਮਿੱਥੇ ਸਮੇ ਲਈ ਧਰਨਾਂ ਜਾਰੀ

ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਸਹਾਇਤਾ ‘ਤੇ ਪਰਿਵਾਰ ਦੇ ਇੱਕ ਨੂੰ ਸਰਕਾਰੀ ਨੋਕਰੀ ‘ਤੇ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ,
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਅਗਵਾਈ ਵਿੱਚ ਜਲੰਧਰ ਕੇਂਟ ਰੇਲਵੇ ਸਟੇਸ਼ਨ ਉੱਤੇ ਧਰਨਾਂ ਲਗਾਤਾਰ ਦੂਸਰੇ ਦਿਨ ਵੀ ਜਾਰੀ ਰਿਹਾ। ਜਿਸ ਵਿੱਚ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ’ ਅਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ, ਜਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ, ਗੁਰਮੇਲ ਸਿੰਘ ਰੇੜਵਾਂ, ਜਗਮੋਹਨਦੀਪ ਸਿੰਘ ਨਡਾਲਾ, ਸਰਬਜੀਤ ਕੋਰ ਮਾਨ ਮੇਂਬਰ ਮਹਿਲਾ ਕਮਿਸ਼ਨ ਪੰਜਾਬ, ਨਿਰਮਲ ਸਿੰਘ ਢੰਡੋਵਾਲ ਪ੍ਰਧਾਨ ਸ਼ਹੀਦ ਸੰਦੀਪ ਕੁਮਾਰ ਜ਼ੋਨ, ਜ਼ਿਲ੍ਹਾ ਸਲਾਹਕਾਰ ਕੁਲਦੀਪ ਰਾਏ ਤਲਵੰਡੀ ਸੰਘੇੜਾ, ਜਰਨੇਲ ਸਿੰਘ ਰਾਮੇ, ਸੁੱਖਪ੍ਰੀਤ ਸਿੰਘ ਪੱਸਣਕਦੀਮ, ਸਤਨਾਮ ਸਿੰਘ ਰਾਈਵਾਲ, ਸ਼ੇਰ ਸਿੰਘ ਮਾਹੀਵਾਲ, ਰਣਜੀਤ ਸਿੰਘ ਬੱਲਨੋ, ਰਜਿੰਦਰ ਸਿੰਘ ਨੰਗਲ ਅੰਬੀਆਂ, ਅਤੇ ਹੋਰ ਵੀ ਕਿਸਾਨ ਆਗੂਆਂ ਨੇ ਮੰਚ ਨੂੰ ਸੰਬੋਧਨ ਕੀਤਾ।

ਆਗੂਆ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਚੋਣ ਮੇਨੀਫੇਸਟੋ ਦੋਰਾਨ ਕੀਤੇ ਵਾਇਦੇ ਪੂਰੇ ਕੀਤੇ ਜਾਣ, ਦਿਲੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੋਕਰੀ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਲਖੀਮ ਪੁਰ ਖੀਰੀ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਉਹਨਾਂ ਖੇਤੀ ਵਾਸਤੇ ਖਾਦਾਂ ਦੀ ਜਾਣ ਬੁੱਝ ਕੇ ਪੇਂਦਾ ਕੀਤੀ ਕਿੱਲਤ ਦੂਰ ਕਰਨ, 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲੈਣ, ਬਿਜਲੀ ਸੋਧ ਬਿੱਲ 2020 ਤੇ ਹਵਾ ਪ੍ਰਦੂਸ਼ਣ ਐਕਟ 2020 ਤੁਰੰਤ ਰੱਦ ਕਰਨ, ਡਾ. ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ, ਦੀ ਜ਼ੋਰਦਾਰ ਮੰਗ ਕੀਤੀ।ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆ ਮੰਨੀਆਂ ਹੋਈਆਂ ਮੰਗਾਂ ਨਾਂ ਪੁਰੀਆਂ ਕੀਤੀਆਂ ਗਈਆ ਤਾਂ ਜਥੇਬੰਦੀ ਅਗਲੇ ਵੱਡੇ ਅੇਕਸ਼ਨ ਦਾ ਏਲਾਨ ਕਰੇਗੀ। ਇਸ ਧਰਨੇ ਵਿੱਚ ਦੋਨਾਂ ਜਿਲਿਆਂ ਤੋਂ ਅਣਗਿਣਤ ਕਿਸਾਨ ਮਜ਼ਦੂਰ, ਬੱਚੇ ਅਤੇ ਬੀਬੀਆਂ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!