JalandharProtestPunjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹਰਿਆਣਾ ‘ਚ ਕਰਨਾਲ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕਰਨ ‘ਤੇ ਖੱਟਰ ਸਰਕਾਰ ਦਾ ਵਿਰੋਧ

ਜਲੰਧਰ ਜ਼ਿਲ੍ਹੇ ‘ਚ ਸ਼ਾਹਕੋਟ, ਲੋਹੀਆਂ, ‘ਤੇ ਨਕੋਦਰ ਵਿਖੇ ਲਗਾਇਆ ਧਰਨਾਂ ‘ਤੇ ਫੂਕਿਆ ਖੱਟੜ ‘ਤੇ ਮੋਦੀ ਦਾ ਪੁਤਲਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜਲੰਧਰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਕਰਨਾਲ ਵਿਖੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਦਾ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਹਰਿਆਣਾ ਪੁਲਿਸ ਵੱਲੋਂ ਜ਼ਬਰਦਸਤ ਲਾਠੀਚਾਰਜ ਕਰਨ ਦੇ ਵਿਰੋਧ ਵਿੱਚ ਜਿਲਾ ਜਲੰਧਰ ਦੇ ਜ਼ੋਨ ਸ਼ਾਹਕੋਟ ਅਤੇ ਸ਼ਹੀਦ ਸੰਦੀਪ ਕੁਮਾਰ ਤਲਵੰਡੀ ਸੰਘੇੜਾ ਜ਼ੋਨ, ਲੋਹੀਆਂ ਜੋਨ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜ਼ੋਨ ਵੱਲੋਂ ਵੱਖ-ਵੱਖ ਥਾਂਵਾਂ ‘ਤੇ ਧਰਨਾਂ ਪਰਦਰਸ਼ਨ ਕਰਨ ਉਪਰੰਤ ਮੋਦੀ ਅਤੇ ਖੱਟੜ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ ਸਰਕਾਰ ਖ਼ਿਲਾਫ਼ ਨਾਹਰੇਬਾਜ਼ੀ ਕੀਤੀ ਗਈ।

ਕਿਸਾਨ ਆਗੂਆਂ ਨੇ ਇਸ ਜ਼ਾਲਮਾਨਾ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਦੋਸ਼ੀ ਪੁਲੀਸ ਅਧਿਕਾਰੀਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਗ੍ਰਿਫ਼ਤਾਰ ਕੀਤੇ ਹੋਏ ਕਿਸਾਨ ਰਿਹਾਅ ਕੀਤੇ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ 9 ਮਹੀਨੇ ਤੋਂ ਚੱਲ ਰਹੇ ਅੰਦੋਲਨ ਨੂੰ ਖਿਡਾਉਣ ਲਈ ਹੁਣ ਤੱਕ ਬਹੁਤ ਸਾਜ਼ਿਸ਼ਾਂ ‘ਤੇ ਹੱਥ ਕੰਡੇ ਅਪਣਾਏ ਗਏ ਹਨ ‘ਤੇ ਅੰਦੋਲਨ ਨੂੰ ਬਦਨਾਮ ਕਰਨ ਦੇ ਘਟੀਆ ਤਰੀਕੇ ਵਰਤੇ ਹਨ। ਉਹਨਾਂ ਕਿਹਾ ਕਿ ਮੋਦੀ ‘ਤੇ ਖੱਟਰ ਸਰਕਾਰ ਨੇ ਲੋਕ-ਤੰਤਰ ਦਾ ਘਾਣ ਕੀਤਾ ਹੈ, ‘ਤੇ ਲੋਕ ਰਾਜ ਦਾ ਗਲਾ ਘੁੱਟਕੇ ਕਿਸਾਨਾਂ ਦੀ ਗੱਲ ਸੁਣਨ ਤੋਂ ਭੱਜ ਰਹੀ ਹੈ। ਕਿਸਾਨ ਆਗੂਆਂ ਨੇ ਅੰਦੋਲਨ ਨੂੰ ਤੇਜ਼ ਕਰਨ ਦਾ ਐਲਾਨ ਕਰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ‘ਤੇ 23 ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ। ਇਸ ਮੋਕੇ ‘ਤੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਢੰਡੋਵਾਲ, ਜਰਨੇਲ ਸਿੰਘ ਰਾਮੇ, ਸ਼ੇਰ ਸਿੰਘ ਰਾਮੇ, ਗੁਰਮੁਖ ਸਿੰਘ ਕੋਟਲਾ, ਜ਼ਿਲ੍ਹਾ ਸੰਗਠਨ ਸਕੱਤਰ ਸਵਰਨ ਸਿੰਘ ਸਾਦਿਕ ਪੁਰ, ਜ਼ਿਲ੍ਹਾ ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਪ੍ਰੇਸ ਸਕੱਤਰ ਸਰਬਜੀਤ ਸਿੰਘ ਢੰਡੋਵਾਲ, ਜਿਲ੍ਹਾ ਖਜਾਨਚੀ ਜਗਦੀਸ਼ ਪਾਲ ਸਿੰਘ, ਪਰਮਜੀਤ ਸਿੰਘ ਹੋਲੇਡ, ਲਵਪ੍ਰੀਤ ਸਿੰਘ ਕੋਟਲੀ ਗਾਜਰਾਂ, ਮੇਜਰ ਸਿੰਘ ਜਾਫਰਵਾਲ, ਜਸਵੀਰ ਸਿੰਘ ਸ਼ੀਰੂ, ਜਸਵੰਤ ਸਿੰਘ ਜੱਸਾ, ਬਲਵਿੰਦਰ ਸਿੰਘ ਰਾਜੇਵਾਲ, ਲਖਵੀਰ ਸਿੰਘ ਮੀਏਵਾਲ, ਕੁਲਵੰਤ ਸਿੰਘ ਕੁਹਾੜਾਂ, ਬੀਬੀ ਪਰਮਜੀਤ ਕੋਰ, ਬੀਬੀ ਬਲਵਿੰਦਰ ਕੋਰ ਰੇੜਵਾਂ, ਸੁਖਵੰਤ ਸਿੰਘ ਮਲਸੀਆਂ, ਲਖਵੀਰ ਸਿੰਘ ਕੋਟਲੀ, ਕੁਲਦੀਪ ਰਾਏ ਤਲਵੰਡੀ ਸੰਘੇੜਾ, ਜਗਤਾਰ ਸਿੰਘ ਚੱਕ ਵਡਾਲਾ, ਬਲਵਿੰਦਰ ਸਿੰਘ ਗੱਟਾ ਮੁੰਡੀ ਕਾਸੂ, ਜੁਗਿੰਦਰ ਸਿੰਘ ਮਡਾਲਾ ਛੰਨਾ, ਪਰਮਜੀਤ ਸਿੰਘ ਸਰਦਾਰਆਲਾ, ਦਲਬੀਰ ਸਿੰਘ ਕੰਗ ਕਲਾ, ਬਲਵੀਰ ਸਿੰਘ ਕਾਕੜਕਲਾਂ, ਤਰਲੋਕ ਸਿੰਘ ਗੱਟੀ ਪੀਰ ਬਖ਼ਸ਼, ਵੱਸਣ ਸਿੰਘ ਕੋਠਾ, ਜਸਵਿੰਦਰ ਸਿੰਘ ਜਾਣੀਆਂ, ਅਮਰਜੀਤ ਸਿੰਘ ਪੂਨੀਆਂ, ਮਨਪ੍ਰੀਤ ਸਿੰਘ ਗਿੱਦੜਪਿੰਡੀ, ਬਲਵਿੰਦਰ ਸਿੰਘ ਦਾਰੇਵਾਲ, ਦਾਰਾ ਸਿੰਘ ਰਾਈਵਾਲ, ਰਣਜੀਤ ਸੁੰਘ ਬੱਲਨੋ, ਗੁਰਪਾਲ ਸਿੰਘ ਈਦਾ, ਜਗਪ੍ਰੀਤ ਸਿੰਘ ਢੱਡਾ, ‘ਤੇ ਹੋਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!