AgricultureJalandharPunjab

ਕੀੜੇ ਮਾਰ ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਕੀਤੀ ਚੈਕਿੰਗ, ਇੱਕ ਦਾ ਲਾਈਸੈਂਸ ਕੀਤਾ ਕੈਂਸਲ

ਚੈਕਿੰਗ ਦੌਰਾਨ ਵੀਕੇ ਐਂਡ ਸਨਜ਼ ਅੱਡਾ ਕਠਾਰ ਆਦਮਪੁਰ ਦਾ ਪੋਸਟੀਸਾਇਡਜ਼ ਦਾ ਲਾਇਸੈਂਸ ਕੈਂਸਲ ਕੀਤਾ ਗਿਆ—ਡਾ. ਸੁਰਿੰਦਰ ਸਿੰਘ
ਜਲੰਧਰ ਗਲੋਬਲ ਆਜਤੱਕ
ਕੀੜੇ ਮਾਰ ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ, ਇੱਕ ਦਾ ਲਾਈਸੈਂਸ ਕੈਂਸਲ ਕੀਤਾ। ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ . ਸੁਰਿੰਦਰ ਸਿੰਘ ਵੱਲੋਂ ਆਪਣੀ ਮੌਜੂਦਗੀ ਵਿੱਚ ਅੱਜ ਕੀਤੀ ਅਚਨਚੇਤ ਚੈਕਿੰਗ ਦੌਰਾਨ ਵੀਕੇ ਐਂਡ ਸਨਜ਼ ਅੱਡਾ ਕਠਾਰ ਬਲਾਕ ਆਦਮਪੁਰ ਦਾ ਪੋਸਟੀਸਾਇਡਜ਼ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ ਹੈ। ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸਬੰਧਤ ਫਰਮ ਦੇ ਮਾਲਕ ਦੇ ਵਿਦੇਸ਼ ਜਾਣ ਕਰਕੇ ਅਤੇ ਮੌਕੇ ਤੇ ਹਾਜ਼ਿਰ ਇਸ ਫਰਮ ਦੇ ਨੁਮਾਇੰਦੇ ਦੀ ਬੇਨਤੀ ਤੇ ਇਸ ਫਰਮ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ। ਮੋਕੇ ਤੇ ਹਾਜ਼ਿਰ ਨੁਮਾਇੰਦੇ ਨੂੰ ਹਦਾਇਤ ਕੀਤੀ ਗਈ ਕਿ ਜੋ ਵੀ ਦਵਾਈਆਂ ਮੌਕੇ ਤੇ ਪਈਆਂ ਹਨ ਉਹਨਾ ਦੀ ਵੀਕਰੀ ਕਿਸਾਨ ਨੂੰ ਨਾ ਕੀਤੀ ਜਾਵੇ ਅਤੇ ਇਹ ਸਮੁੱਚਾ ਮਾਲ ਸਬੰਧਤ ਕੰਪਨੀਆਂ ਨੂੰ ਵਾਪਿਸ ਭੇਜ ਦਿੱਤਾ ਜਾਵੇ।

ਡਾ. ਸਿੰਘ ਵੱਲੋਂ ਇਸ ਮੌਕੇ ਤੇ ਇਲਾਕੇ ਦੇ ਵਿਕਰੇਤਾ ਅਗਰਵਾਲ ਸੀਡ ਸਟੋਰ ਦੀ ਚੈਕਿੰਗ ਵੀ ਕੀਤੀ ਅਤੇ ਦੱਸਿਆ ਕਿ ਇਸ ਡੀਲਰ ਨੂੰ ਅਣ ਅਧਿਕਾਰਿਤ ਬੀਜਾਂ ਦੀ ਵਿਕਰੀ ਕਰਨ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਡਾ. ਸਿੰਘ ਨੇ ਜ਼ਿਲਾ ਜਲੰਧਰ ਦੇ ਸਮੂਹ ਖਾਦ ਬੀਜ ਅਤੇ ਦਵਾਈ ਵਿਕਰੇਤਾਵਾਂ ਨੂੰ ਕਿਹਾ ਹੈ ਕਿ ਉਹ ਆਪਣੇ ਲਾਇਸੈਂਸ ਵਿੱਚ ਅਧਿਕਾਰਿਤ ਖੇਤੀ ਵਸਤਾਂ ਦੇ ਬਿੱਲ ਜਾਰੀ ਕਰਦੇ ਹੋਏ ਹੀ ਕਿਸਾਨਾ ਨੂੰ ਵਿਕਰੀ ਕਰਨ। ਉਹਨਾ ਕਿਹਾ ਕਿ ਰੋਜ਼ਾਨਾ ਸਟੋਰ ਸਟਾਕ ਬੋਰਡ ਮੇਨਟੈਨ ਕੀਤਾ ਜਾਵੇ ਅਤੇ ਕਿਸੇ ਵੀ ਕਿਸਾਨ ਨੂੰ ਜਬਰਦਸਤੀ ਕਿਸੇ ਵਸਤੂ ਦੀ ਵਿਕਰੀ ਨਾ ਕੀਤੀ ਜਾਵੋ। ਡਾ. ਸਿੰਘ ਨੇ ਜ਼ਿਲਾ ਜਲੰਧਰ ਵਿੱਚ ਖੇਤੀਬਾੜੀ ਵਿਭਾਗ ਅਧੀਨ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਅਜਿਹੇ ਡੀਲਰ ਜੋ ਕਿ ਕੁਆਲਿਟੀ ਕੰਟਰੋਲ ਐਕਟ ਦੀ ਉਲਘੰਨਾ ਕਰਦੇ ਹਨ ਬਾਰੇ ਇਸ ਦਫਤਰ ਨੂੰ ਤੁਰੰਤ ਸੂਚਿਤ ਕਰਨ ਤਾਂ ਜੋ ਕਿ ਉਹਨਾ ਦਾ ਲਾਇਸੈਂਸ ਰੱਦ ਕੀਤਾ ਜਾਵੇ। ਉਹਨਾ ਕਿਸਾਨਾ ਨੂੰ ਵੀ ਜਾਗਰੂਕ ਕਰਦੇ ਹੋਏ ਕਿਹਾ ਹੈ ਕਿ ਉਹ ਸਿਰਫ ਅਧਿਕਾਰਿਤ ਵਿਕਰੇਤਾਵਾਂ ਪਾਸੋ ਹੀ ਖੇਤੀ ਵਸਤਾਂ ਦੀ ਖ੍ਰੀਦ, ਬਿੱਲ ਪ੍ਰਾਪਤ ਕਰਦੇ ਹੋਏ ਕਰਨ। ਇਸ ਦੌਰੇ ਦੌਰਾਨ ਡਾ. ਸਿੰਘ ਵੱਲੋਂ ਇਲਾਕੇ ਵਿੱਚ ਝੋਨੇ ਦੀ ਸਿੱਧੀ ਬੀਜਾਈ ਦਾ ਜਾਇਜਾ ਵੀ ਲਿਆ ਗਿਆ ਅਤੇ ਪਿੰਡ ਮੰਡੇਰ ਵਿਖੇ ਕਿਸਾਨ ਗੁਰਨਾਮ ਸਿੰਘ ਅਤੇ ਗਿਆਨ ਸਿੰਘ ਵੱਲੋਂ 2 ਏਕੜ ਰਕਬੇ ਅਧੀਨ ਕੀਤੀ ਗਈ ਝੋਨੇ ਦੀ ਸਿੱਧੀ ਬੀਜਾਈ ਦਾ ਖੇਤ ਦੇਖਿਆ। ਕਿਸਾਨ ਨੇ ਜਾਣਕਾਰੀ ਦਿੱਤੀ ਕਿ ਉਸ ਵੱਲੋਂ 9 ਕਿਲੋ ਬੀਜ ਪ੍ਰਤੀ ਏਕੜ ਡਰਿੱਲ ਰਾਂਹੀ ਕੇਰਿਆ ਗਿਆ ਹੈ ਅਤੇ ਫਸਲ ਦਾ ਜੰਮ ਬਹੁਤ ਹੀ ਵਧਿਆ ਹੈ ਕਿਸਾਨ ਵੱਲੋਂ ਸ਼ਾਮ ਵੇਲੇ ਬੀਜਾਈ ਕਰਨ ਉਪਰੰਤ ਉਸੇ ਵੇਲੇ ਸਟੈਂਪ ਦਵਾਈ ਦਾ ਸਪਰੇ ਕੀਤਾ ਗਿਆ ਹੈ। ਡਾ. ਸਿੰਘ ਨੇ ਮੋਕੇ ਤੇ ਕਿਸਾਨਾ ਨੂੰ ਝੋਨੇ ਦੀ ਸਿੱਧੀ ਬੀਜਾਈ ਲਈ ਆਪਣੀ ਰਜਿਸਟਰੇਸ਼ਨ ਕਰਵਾਉਣ ਲਈ ਵੀ ਕਿਹਾ ਅਤੇ ਦੱਸਿਆ ਕਿ ਮਿਤੀ 30 ਜੂਨ ਤੱਕ ਕਿਸਾਨ ਨਿਰਧਾਰਿਤ ਪੋਰਟਲ ਤੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ ਅਤੇ ਉਪਰੰਤ ਵਿਭਾਗ ਦੇ ਨੁਮਾਇੰਦੇ ਵੱਲੋਂ ਵੈਰੀਫਿਕੇਸ਼ਨ ਕਰਨ ਉਪਰੰਤ ਸਰਕਾਰ ਦੀ ਸਕੀਮ ਅਨੁਸਾਰ 1500 ਰੁਪਏ ਪ੍ਰਤੀ ਏਕੜ ਦੀ ਦਰ ਤੋ ਬਣਦੀ ਰਾਸ਼ੀ ਕਿਸਾਨ ਦੇ ਬੈਂਕ ਖਾਤੇ ਵਿੱਚ ਜਮਾਂ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!