JalandharPunjab

ਕੁੱਲ 56 ਵਿਦਿਆਰਥੀਆਂ ਵਿਚੋਂ 35 ਸੁਰੱਖਿਅਤ ਵਾਪਸ ਪਰਤੇ, 18 ਯੂਰਪੀਅਨ ਦੇਸ਼ਾਂ ’ਚ ਪਹੁੰਚੇ—ਘਨਸ਼ਿਆਮ ਥੋਰੀ

*ਕਿਹਾ, ਹੁਣ ਕੇਵਲ ਜਲੰਧਰ ਨਾਲ ਸਬੰਧਿਤ ਤਿੰਨ ਵਿਦਿਆਰਥੀ ਯੂਕਰੇਨ ਵਿੱਚ ਫਸੇ, ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਕਰ ਰਿਹਾ ਹਰ ਯਤਨ*
*ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਜਲੰਧਰ ਨਾਲ ਸਬੰਧਿਤ ਵਿਦਿਆਰਥੀਆਂ ਜੋ ਕਿ ਜੰਗ ਪ੍ਰਭਾਵਿਤ ਦੇਸ਼ ਯੂਕਰੇਨ ਵਿੱਚ ਫਸੇ ਹੋਏ ਸਨ ਦੇ ਮਾਪਿਆਂ ਲਈ ਵੱਡੀ ਰਾਹਤ ਵਾਲੀ ਰਾਹਤ ਵਾਲੀ ਗੱਲ ਹੈ ਕਿ 35 ਵਿਦਿਆਰਥੀ ਸੁਰੱਖਿਅਤ ਭਾਰਤ ਵਾਪਿਸ ਪਰਤ ਆਏ ਹਨ ਜਦਕਿ 18 ਵਿਦਿਆਰਥੀ ਸਫਲ਼ਤਾ ਪੂਰਵਕ ਯੂਰਪੀਅਨ ਦੇਸ਼ਾਂ ਵਿੱਚ ਪਹੁੰਚ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅੱਠ ਵਿਦਿਆਰਥੀ ਪੋਲੈਂਡ ਅਤੇ ਤਿੰਨ ਵਿਦਿਆਰਥੀ ਰੋਮਾਨੀਆਂ, ਇਕ ਪੁਰਤਗਾਲ ਅਤੇ ਦੋ-ਦੋ ਵਿਦਿਆਰਥੀ ਹੰਗਰੀ, ਅਲਬਾਨੀਆਂ ਅਤੇ ਜਰਮਨੀ ਪਹੁੰਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਕੇਵਲ 3 ਵਿਦਿਆਰਥੀ ਹੀ ਯੂਕਰੇਨ ਵਿੱਚ ਫਸੇ ਹੋਏ ਹਨ, ਜਿਨਾਂ ਨੂੰ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਪਹੁੰਚ ਨੂੰ ਯਕੀਨੀ ਬਣਾਉਂਦਿਆਂ ਪ੍ਰਸ਼ਾਸਨ ਵਲੋਂ ਸੁਰੱਖਿਅਤ ਵਾਪਿਸ ਭਾਰਤ ਲਿਆਉਣ ਲਈ ਸੰਜੀਦਾ ਯਤਨ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਇਸ ਸਬੰਧੀ ਤੁਰੰਤ ਕਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਸਬੰਧੀ ਤੁਰੰਤ ਜਾਣਕਾਰੀ ਇਕੱਤਰ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਕੰਟਰੋਲ ਰੂਮ ਵਿਖੇ ਇਕੱਤਰ ਕੀਤੀ ਗਈ ਜਾਣਕਾਰੀ ਨੂੰ ਸਬੰਧਿਤ ਅਥਾਰਟੀਜ਼ ਨਾਲ ਸਾਂਝਾ ਕਰਦਿਆਂ ਫਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਦੇ ਯਤਨ ਕੀਤੇ ਗਏ।
ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਕੁਝ ਦਿਨ ਪਹਿਲਾਂ ਵਿਦਿਆਰਥੀ ਆਪਣੇ ਘਰ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ ਵਿਦਿਆਰਥੀਆਂ ਨੂੰ ਪਰਿਵਾਰਾਂ ਨਾਲ ਮਿਲਾ ਦਿੱਤਾ ਜਾਵੇਗਾ।

*ਜਾਣਕਾਰੀ ਮੁਹੱਈਆ ਕਰਵਾਉਣ ਲਈ ਹੈਲਪਲਾਈ ਨੰਬਰ ਜਾਰੀ*
ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਪਰਿਵਾਰਕ ਮੇਂਬਰ ਅਜੇ ਜੰਗ ਪ੍ਰਭਾਵਿਤ ਦੇਸ਼ ਯੂਕਰੇਨ ਵਿੱਚ ਫਸੇ ਹੋਏ ਹਨ ਸਬੰਧੀ ਜਾਣਕਾਰੀ  ਜ਼ਿਲ੍ਹਾ ਪੱਧਰ ’ਤੇ 24 ਘੰਟੇ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਟੈਲੀਫੋਨ ਨੰਬਰ 0181-2224417 ਅਤੇ 1100 ’ਤੇ ਮੁਹੱਈਆ ਕਰਵਾਉਣ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!