
ਰੋਡ ਸੰਘਰਸ਼ ਕਮੇਟੀ ‘ਤੇ ਕਿਸਾਨ ਯੂਨੀਅਨ ਰਾਜੇਵਾਲ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ
ਜਲੰਧਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹੇ ‘ਚ ਨਵੀਆਂ ਬਣ ਰਹੀਆਂ ਸੜਕਾਂ ਜਿਵੇਂ ਰਿੰਗ ਰੋਡ, ਜੰਮੂ-ਕੱਟੜਾ, ਦਿੱਲੀ ਹਾਈਵੇ, ਸੁਲਤਾਨਪੁਰ ਲੋਧੀ, ਆਦਿ ‘ਚ ਆ ਰਹੀਆਂ ਜ਼ਮੀਨਾਂ ਦੇ ਪੀਡ਼ਤ ਕਿਸਾਨਾਂ ਨੇ ਮੰਗਲਵਾਰ ਨੂੰ ਰੋਡ ਸੰਘਰਸ਼ ਕਮੇਟੀ ‘ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ‘ਚ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕੇ। ਇਸ ਉਪਰੰਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੂੰ ਜ਼ਮੀਨਾਂ ਦੇ ਸਹੀ ਰੇਟ ਲੈਣ ਲਈ ‘ਤੇ ਉੱਪਰੋਂ ਸੜਕਾਂ ਵਿਚ ਹੋਰ ਆ ਰਹੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਸਾਡੀਆਂ ਸਮੱਸਿਆਵਾਂ ਹੱਲ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਉਨ੍ਹਾਂ ਚਿਰ ਸਰਕਾਰ ਨੂੰ ਇਹ ਸੜਕਾਂ ਬਣਾਉਣ ਨਹੀਂ ਦਿੱਤੀਆਂ ਜਾਣਗੀਆਂ। ਇਸ ਮੁਜ਼ਾਹਰੇ ‘ਚ ਰੋੜ੍ਹ ਸੰਘਰਸ਼ ਕਮੇਟੀ ਜਲੰਧਰ ਦੋਆਬਾ ਦੇ ਪ੍ਰਧਾਨ ਲਖਵਿੰਦਰ ਸਿੰਘ ਉਦੋਪੁਰ, ਮੁੱਖ ਸਕੱਤਰ ਭਗਵੰਤ ਸਿੰਘ ਕੰਗ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਮਨਦੀਪ ਸਿੰਘ ਸਮਰਾ, ਮੁੱਖ ਬੁਲਾਰੇ ਕਸ਼ਮੀਰ ਸਿੰਘ ਜੰਡਿਆਲਾ, ਯੂਥ ਵਿੰਗ ਪ੍ਰਧਾਨ ਅਮਰਜੋਤ ਸਿੰਘ, ਅਮਰਜੀਤ ਸਿੰਘ ਸ਼ੇਰਗਿੱਲ, ਅਬਿੰਦਰ ਸਿੰਘ ਸੰਸਾਰਪੁਰ, ਬਲਵਿੰਦਰ ਸਿੰਘ, ਸਾਹਿਬ ਪ੍ਰਧਾਨ ਬਲਕਾਰ ਸਿੰਘ ਧੰਨੋਵਾਲੀ, ਤਰਲੋਚਨ ਸਿੰਘ ਸੰਘਾ, ਜਸਵਿੰਦਰ ਸਿੰਘ ਉਰ, ਸਤਪਾਲ ਸਿੰਘ ਉਦੋਪੁਰ, ਗੁਰਪਾਲ ਸਿੰਘ ਸ਼ਾਹਪੁਰ, ਸੁਖਵਿੰਦਰ ਸਿੰਘ ਕਾਦੀਆਂ ਵਾਲ, ਜਸਵਿੰਦਰ ਸਿੰਘ ਜੰਡੂ ਸਿੰਘਾ, ਮੋਹਨ ਸਿੰਘ ਫੌਜੀ, ਤੇ ਹੋਰ ਕਿਸਾਨ ਹਾਜ਼ਰ ਸਨ।



