
*ਹਸਪਤਾਲ ‘ਚ ਰੱਖੇ ਬੌਂਸਰਾਂ ਨੇ ਮਰੀਜ਼ ਦੇ ਰਿਸ਼ਤੇਦਾਰਾਂ ਨਾਲ ਕੀਤੀ ਕੁੱਟਮਾਰ*
*ਹਸਪਤਾਲ ਸਟਾਫ ਨੂੰ ਲਿਜਾਂਦੀ ਪੁਲਿਸ ਗੱਡੀ ‘ਤੇ ਕੀਤਾ ਹਮਲਾ*
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਅੱਜ ਪੂਰੇ ਦੇਸ਼ ‘ਚ ਡਾਕਟਰ ਡੇਅ ਮਨਾਇਆ ਜਾ ਰਿਹਾ ਉਥੇ ਹੀ ਜਲੰਧਰ ਦੇ ਇਕ ਕੇਅਰਮੈਕਸ ਹਸਪਤਾਲ ‘ਚ ਵੀਰਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਪੂਰਥਲਾ ਦੀ ਇਕ ਔਰਤ ਦੀ ਮੌਤ ਹੋ ਗਈ ‘ਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਇਹ ਸਾਰਾ ਕੁਝ ਡਾਕਟਰਾਂ ਦੀ ਲਾਪਰਵਾਹੀ ਨਾਲ ਹੋਇਆ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਇਕ ਔਰਤ ਜਿਸ ਦਾ ਨਾਂ ਜਸਵਿੰਦਰ ਕੌਰ ਪਿੰਡ ਨੱਥੂਪੁਰ ਜ਼ਿਲ੍ਹਾ ਕਪੂਰਥਲਾ ਤੋਂ ਆਪਣੇ ਇਲਾਜ ਲਈ ਜ਼ਿਲ੍ਹਾ ਜਲੰਧਰ ਕੇਅਰਮੈਕਸ ਹਸਪਤਾਲ ‘ਚ ਆਈ ਸੀ। ਮ੍ਰਿਤਕ ਦੀ ਬੇਟੀ ਸ਼ਰਨ ਨੇ ਦੱਸਿਆ ਕਿ ਜਦੋਂ ਮੰਮੀ ਨੂੰ ਹਸਪਤਾਲ ‘ਚ ਚੈੱਕਅੱਪ ਕਰਾਉਣ ਲਈ ਲਿਆਏ ਤਾਂ ਉਨ੍ਹਾਂ ਨੂੰ ਕੋਈ ਅਜਿਹਾ ਗੰਭੀਰ ਸਮੱਸਿਆ ਨਹੀਂ ਸੀ ਕਿ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਜਾਵੇ।
ਪਰਿਵਾਰਕ ਮੈਂਬਰਾਂ ਨੇ ਡਾਕਟਰ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜਦੋਂ ਜਸਵਿੰਦਰ ਕੌਰ ਆਪਣਾ ਚੈੱਕਅੱਪ ਕਰਾਉਣ ਲਈ ਆਈ ਤਾਂ ਡਾਕਟਰਾਂ ਨੇ ਉਸ ਨੂੰ ਪਰਿਵਾਰਕ ਮੈਂਬਰਾਂ ਤੋਂ ਪੁੱਛੇ ਬਗੈਰ ਹੀ ਦਾਖ਼ਲ ਕਰ ਲਿਆ ਅਤੇ ਇਲਾਜ ਸ਼ੁਰੂ ਕਰ ਦਿੱਤਾ। ਸਵੇਰ ਤਕ ਉਹ ਬਿਲਕੁਲ ਠੀਕ ਠਾਕ ਸੀ ਜਦੋਂ ਉਸ ਨੂੰ ਇੰਜੋਗ੍ਰਾਫੀ ਕਰਾਉਣ ਲਈ ਕਮਰੇ ‘ਚ ਲੈ ਕੇ ਗਏ ਤਾਂ ਡੇਢ ਘੰਟੇ ਤੋਂ ਜ਼ਿਆਦਾ ਸਮੇਂ ਅੰਦਰ ਰੱਖਿਆ ਗਿਆ ਜਿਸ ਨਾਲ ਉਨ੍ਹਾਂ ਦੀ ਧੜਕਨ ਹੌਲੀ ਹੋ ਗਈ। ਉਸ ਨੂੰ ਇੱਕ ਟੀਕਾ ਲਗਾਇਆ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ
ਪਰਿਵਾਰ ਦਾ ਕਹਿਣਾ ਹੈ ਕਿ ਜਸਵਿੰਦਰ ਕੌਰ ਕੁਝ ਸਮੇਂ ਪਹਿਲਾਂ ਬਿਲਕੁਲ ਠੀਕ ਠਾਕ ਸੀ ‘ਤੇ ਗੱਲਬਾਤ ਕਰ ਰਹੀ ਸੀ। ਉਸ ਨੂੰ ਅਜਿਹੀ ਕੋਈ ਬਿਮਾਰੀ ਨਹੀਂ ਸੀ ਕਿ ਉਸ ਦੀ ਮੌਤ ਹੋ ਜਾਵੇ ਮੌਤ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਹੈ। ਇਸ ਦੌਰਾਨ ਜਦੋਂ ਉਨ੍ਹਾਂ ਨੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਪੁੱਛਣਾ ਚਾਹਿਆ ਤਾਂ ਡਾਕਟਰ ਨੇ ਮੌਕੇ ‘ਤੇ ਬਾਊਂਸਰਾਂ ਨੂੰ ਸੱਦ ਕੇ ਪਰਿਵਾਰਕ ਮੈਂਬਰਾਂ ਨਾਲ ਧੱਕਾ ਮੁੱਕੀ ਕੀਤੀ। ਧੱਕਾ ਮੁੱਕੀ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਵੀ ਗੁੱਸਾ ਆ ਗਿਆ ਉਨ੍ਹਾਂ ਨੇ ਵੀ ਕਪੂਰਥਲੇ ਤੋਂ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਸੱਦ ਲਿਆ। ਕੁਝ ਸਮੇਂ ਦੌਰਾਨ ਹਸਪਤਾਲ ਦੇ ਬਾਹਰ ਗੱਡੀਆਂ ਖੜ੍ਹੀਆਂ ਕਰਕੇ ਸੜਕ ਦੇ ਦੋਵੇਂ ਪਾਸਿਆਂ ‘ਤੇ ਜਾਮ ਲਾ ਦਿੱਤਾ ਗਿਆ ‘ਤੇ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਹਸਪਤਾਲ ਨੂੰ ਸੀਲ ਕਰ ਦਿੱਤਾ ਜਾਵੇ ਤਾਂ ਕਿ ਕਿਸੇ ਹੋਰ ਮਰੀਜ਼ ਦੀ ਜਾਨ ਨਾ ਜਾ ਸਕੇ।
🔸 *ਮਰੀਜ਼ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ ਪਰਿਵਾਰਕ ਮੈਂਬਰਾਂ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ–ਡਾ. ਰਮਨ ਚਾਵਲਾ*
ਹਸਪਤਾਲ ਦੇ ਐਮ ਡੀ ਡਾ ਰਮਨ ਚਾਵਲਾ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮਰੀਜ਼ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਸੀ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਸੀ। ਇਸ ਤੋਂ ਬਾਅਦ ਸਮੇਂ-ਸਮੇਂ ‘ਤੇ ਪਰਿਵਾਰਕ ਮੈਂਬਰਾਂ ਨੂੰ ਮਰੀਜ਼ ਦੀ ਹਾਲਤ ਬਾਰੇ ਸੂਚਿਤ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦੀ ਟੀਮ ਵੱਲੋਂ ਇਲਾਜ ਦੌਰਾਨ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਗਈ। ਉਨ੍ਹਾਂ ਨੇ ਕਿਹਾ ਕਿ ਮਰੀਜ਼ ਦਾ ਦਿਲ ਪਹਿਲਾਂ ਹੀ ਕਾਫੀ ਕਮਜ਼ੋਰ ਸੀ ‘ਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦੇ ਕਿਸੇ ਵੀ ਸਟਾਫ ਮੈਂਬਰ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਧਮਕਾਇਆ ‘ਤੇ ਨਾ ਹੀ ਬਾਊਂਸਰਾਂ ਤੋਂ ਕੁੱਟਮਾਰ ਕਰਵਾਈ।
🔸 *ਕਿਸੇ ਵੀ ਧਿਰ ਨੇ ਸ਼ਿਕਾਇਤ ਨਹੀਂ ਕੀਤੀ–ਥਾਣਾ ਇੰਚਾਰਜ*
ਕੇਅਰਮੈਕਸ ਹਸਪਤਾਲ ਨੂੰ ਲੈ ਕੇ ਥਾਣਾ ਡਿਵੀਜ਼ਨ ਨੰਬਰ 4 ਦੇ ਇੰਚਾਰਜ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ ਹੈ। ਹਸਪਤਾਲ ਪ੍ਰਬੰਧਕਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰ ਲਾਸ਼ ਲੈ ਕੇ ਘਰ ਵਾਪਸ ਚਲੇ ਗਏ। ਮਾਮਲੇ ਨੂੰ ਲੈ ਕੇ ਕਿਸੇ ਵੀ ਧਿਰ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਹੈ।
🔸 *ਐਂਜੀਓਗ੍ਰਾਫੀ ਕਰਾਉਣ ਦੀ ਦਿੱਤੀ ਸਲਾਹ–ਡਾ.ਹੇਮੰਤ*
ਕਈ ਹਸਪਤਾਲ ਦੇ ਡਾ ਹੇਮੰਤ ਪੁਰੀ ਨੇ ਦੱਸਿਆ ਕਿ ਜਸਵਿੰਦਰ ਕੌਰ ਕਾਫੀ ਦੇਰ ਤੋਂ ਉਨ੍ਹਾਂ ਕੋਲ ਇਲਾਜ ਲਈ ਆ ਰਹੀ ਸੀ। ਕਰੀਬ ਇਕ ਮਹੀਨੇ ਪਹਿਲਾਂ ਛਾਤੀ ‘ਚ ਭਾਰੀਪਣ, ਸਾਹ ਫੁੱਲਣ, ‘ਤੇ ਬਾਂਹ ‘ਚ ਦਰਦ ਦੀ ਸ਼ਿਕਾਇਤ ਦਿੱਤੀ ਸੀ। ਇਸ ਤੋਂ ਉਨ੍ਹਾਂ ਐਂਜੋਗ੍ਰਾਫੀ ਦੀ ਸਲਾਹ ਦਿੱਤੀ ਸੀ। ਉਦੋਂ ਕੁਝ ਕਾਰਨਾਂ ਕਰਕੇ ਨਹੀਂ ਕਰਵਾ ਸਕੇ। ਬੁੱਧਵਾਰ ਨੂੰ ਦੁਬਾਰਾ ਆਉਣ ਤੇ ਉਨ੍ਹਾਂ ਨੇ ਇੰਜੋਗ੍ਰਾਫੀ ਕਰਾਉਣ ਦੀ ਸਲਾਹ ਦਿੱਤੀ ਸੀ।
🔸 *ਆਈਐਮਏ ਦੇ ਨੈਸ਼ਨਲ ਉਪ ਪ੍ਰਧਾਨ ਡਾ. ਨਵਜੋਤ ਸਿੰਘ ਦਹੀਆ ਨੇ ਮਾਮਲੇ ਨੂੰ ਸੁਲਝਾਇਆ*
ਕੇਅਰਮੈਕਸ ਹਸਪਤਾਲ ਦੇ ਹੰਗਾਮੇ ਦੌਰਾਨ ਆਈਐਮਏ ਦੇ ਨੈਸ਼ਨਲ ਉਪ ਪ੍ਰਧਾਨ ਡਾ. ਨਵਜੋਤ ਸਿੰਘ ਦਹੀਆ, ਸਥਾਨਕ ਇਕਾਈ ਦੇ ਪ੍ਰਧਾਨ ਡਾ. ਅਮਰਜੀਤ ਸਿੰਘ, ‘ਤੇ ਟੀਮ ਦੇ ਮੈਂਬਰ ਵੀ ਮੌਕੇ ‘ਤੇ ਪੁੱਜੇ। ਉਥੇ ਉਨ੍ਹਾਂ ਨੇ ਪੁਲਿਸ ‘ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਕੇ ਮਾਮਲਾ ਸੁਲਝਾਉਣ ਦਾ ਯਤਨ ਕੀਤਾ ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡਾ. ਨਵਜੋਤ ਸਿੰਘ ਦਹੀਆ ਨਾਲ ਵੀ ਬਦਸਲੂਕੀ ਕੀਤੀ। ਡਾ. ਨਵਜੋਤ ਸਿੰਘ ਦਹੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਰ ਰਾਤ ਕਰੀਬ 10 ਵਜੇ ਮਾਮਲਾ ਸੁਲਝਾਇਆ ਅਤੇ ਪਰਿਵਾਰਕ ਮੈਂਬਰ ਲਾਸ਼ ਲੈ ਕੇ ਆਪਣੇ ਘਰ ਚਲੇ ਗਏ।



