HealthJalandharPunjab

ਕੈਂਸਰ ਤੋਂ ਬਚਾਅ ਲਈ 21 ਤੋਂ 65 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਨੂੰ ਹਰ ਤੀਜੇ ਸਾਲ “ਪੈਪ ਸਮੀਅਰ” ਟੈਸਟ ਕਰਵਾਉਣਾ ਚਾਹੀਦਾ ਹੈ—ਡਾ. ਵਰਿੰਦਰ ਕੌਰ ਥਿੰਦ

ਕੈਂਸਰ ਤੋਂ ਬਚਾਅ ਲਈ 21 ਤੋਂ 65 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਨੂੰ ਹਰ ਤੀਜੇ ਸਾਲ “ਪੈਪ ਸਮੀਅਰ” ਟੈਸਟ ਕਰਵਾਉਣਾ ਚਾਹੀਦਾ ਹੈ—ਡਾ. ਵਰਿੰਦਰ ਕੌਰ ਥਿੰਦ
ਜਲੰਧਰ ਗਲੋਬਲ ਆਜਤੱਕ
ਕੈਂਸਰ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਹੋ ਰਿਹਾ ਵਾਧਾ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਇਸ ਬਿਮਾਰੀ ਦੇ ਹੋਣ ਦਾ ਮੁੱਢਲੀ ਸਟੇਜ ‘ਤੇ ਹੀ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਸੰਭਵ ਹੈ। ਸਹਾਇਕ ਸਿਵਲ ਸਰਜਨ ਵਰਿੰਦਰ ਕੌਰ ਥਿੰਦ ਵੱਲੋਂ ਔਰਤਾਂ ਵਿੱਚ ਹੋਣ ਵਾਲੇ ਕੈਂਸਰ ਜਿਵੇਂ ਕਿ ਬੱਚੇਦਾਨੀ ਦੇ ਕੈਂਸਰ, ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਬ੍ਰੈਸਟ ਕੈਂਸਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੰਭੋਗ ਤੋਂ ਬਾਅਦ ਖੂਨ, ਗੁਪਤ ਅੰਗ ਵਿੱਚ ਪੀਕ ਰਿਸਣਾ ਅਤੇ ਮਾਹਵਾਰੀ ਦੌਰਾਨ ਵਿਚ-ਵਚਾਲੇ ਜਿਆਦਾ ਖੂਨ ਪੈਣਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੋ ਸਕਦਾ ਹੈ। ਔਰਤ ਦੀ ਛਾਤੀ ਵਿੱਚ ਗੰਢ, ਨਿੱਪਲਾਂ ਦਾ ਅੰਦਰ ਧੱਸਣਾ, ਨਿੱਪਲਾਂ ਵਿਚੋਂ ਖੂਨ ਜਾ ਮਵਾਦ ਵੱਗਣਾ ਛਾਤੀ ਦੇ ਕੈਂਸਰ ਦੇ ਲੱਛਣ ਹਨ, ਜਿਸਦੀ ਤੁਰੰਤ ਡਾਕਟਰੀ ਜਾਂਚ ਕਰਵਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦੀ ਜਲਦ ਪਛਾਣ ਵਾਸਤੇ 21 ਤੋਂ 65 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਨੂੰ ਹਰ ਤੀਜੇ ਸਾਲ “ਪੈਪ ਸਮੀਅਰ” ਟੈਸਟ ਕਰਵਾਉਣਾ ਚਾਹੀਦਾ ਹੈ।
ਡਾ. ਵਰਿੰਦਰ ਕੌਰ ਥਿੰਦ ਨੇ ਦੱਸਿਆ ਕਿ ਹਿਊਮਨ ਪੈਪੀਲੋਮਾ ਵਾਇਰਸ (ਐਚਪੀਵੀ) ਟੀਕਾਕਰਨ 9 ਸਾਲ ਦੇ ਬੱਚਿਆਂ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਦੇ ਵਿਅਕਤੀਆਂ ਦਾ ਕੀਤਾ ਜਾ ਸਕਦਾ ਹੈ। ਐਚਪੀਵੀ ਟੀਕਾਕਰਨ ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਤੋਂ ਬਚਾਅ ਵਿੱਚ ਲਾਹੇਵੰਦ ਸਾਬਤ ਹੋ ਰਿਹਾ ਹੈ। ਐਚਪੀਵੀ ਵੈਕਸੀਨ ਸਰੀਰ ਵਿੱਚ ਐਂਟੀਬਾਡੀਜ਼ ਪੈਦਾ ਕਰਦਾ ਹੈ, ਜੋ ਕਿ ਭਵਿੱਖ ਵਿੱਚ ਐਚਪੀਵੀ ਨਾਲ ਮੁਕਾਬਲਾ ਕਰਦੇ ਹਨ ਅਤੇ ਇਸਨੂੰ ਸੈੱਲਾਂ ਨੂੰ ਸੰਕਰਮਿਤ ਕਰਨ ਤੋਂ ਰੋਕਦੇ ਹਨ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਐਚਪੀਵੀ ਟੀਕਾਕਰਨ ਬੱਚੇਦਾਨੀ ਦੇ ਮੂੰਹ ਤੋਂ ਇਲਾਵਾ ਹੋਰ ਥਾਵਾਂ ‘ਤੇ ਐਚਪੀਵੀ ਕਾਰਨ ਹੋਣ ਵਾਲੇ ਕੈਂਸਰਾਂ ਦੇ ਵਿਕਾਸ ਦੇ ਜੋਖਮ ਨੂੰ ਘਟਾਉਂਦਾ ਹੈ। ਇਸ ਵੈਕਸੀਨ ਦੇ ਦੋ ਜਾਂ ਤਿੰਨ ਡੋਜ਼ 6 ਤੋਂ 12 ਮਹੀਨੇ ਦੇ ਵਕਫੇ ‘ਤੇ ਦਿੱਤੇ ਜਾਂਦੇ ਹਨ।

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!