Punjab

ਕੈਪਟਨ ਅਮਰਿੰਦਰ ਨੇ ਖੋਲ੍ਹੇ ਦਰਵਾਜ਼ੇ ਆਗੂਆਂ ਲਈ

ਇੱਕ ਮੰਤਰੀ ਤੇ ਵਿਧਾਇਕਾਂ ਨਾਲ ਕੀਤੀ ਮੀਟਿੰਗ

ਸੰਸਦ ਮੈਂਬਰ ਬਿੱਟੂ ਤੇ ਲਾਲ ਸਿੰਘ ਨੇ ਵੀ ਕੀਤੀ ਮੁਲਾਕਾਤ
ਚੰਡੀਗਡ਼੍ਹ (ਗਲੋਬਲ ਆਜਤੱਕ, ਬਿਊਰੋ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕ ‘ਤੇ ਕਾਂਗਰਸੀ ਆਗੂਆਂ ਨੂੰ ਨਾ ਮਿਲਣ ਦੇ ਲੱਗ ਰਹੇ ਦੋਸ਼ਾਂ ਨੂੰ ਧੋਣ ਲੱਗੇ ਹਨ। ਦਿੱਲੀ ਦਰਬਾਰ ‘ਚ ਮੰਤਰੀਆਂ ਵਿਧਾਇਕਾਂ ‘ਤੇ ਆਗੂਆਂ ਵੱਲੋਂ ਉਠਾਈ ਗਈ ਆਵਾਜ਼ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅਕਸ ਸੁਧਾਰ ਲਈ ਵਿਧਾਇਕਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਮੰਗਲਵਾਰ ਸ਼ਾਮ ਨੂੰ ਮੁੱਖ ਮੰਤਰੀ ਨੇ ਅੱਧਾ ਦਰਜਨ ਦੇ ਕਰੀਬ ਵਿਧਾਇਕਾਂ ਇਕ ਮੰਤਰੀ ਸਾਂਸਦ ਮੈਂਬਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨਾਲ ਇਕੱਲਿਆਂ- ਇਕੱਲਿਆਂ ਮੀਟਿੰਗ ਕੀਤੀ।
ਮੁੱਖ ਮੰਤਰੀ ਨੇ ਇਕੱਲੇ ਇਕੱਲੇ ਆਗੂ ਨਾਲ ਦਸ ਤੋਂ ਪੰਦਰਾਂ ਮਿੰਟ ਗੱਲ ਕਰਕੇ ਉਨ੍ਹਾਂ ਦੀ ਨਜ਼ਰ ਢਾਹੁਣ ਦਾ ਯਤਨ ਕੀਤਾ ਹੈ। ਭਾਵੇਂ ਆਗੂਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਆਪਣੇ ਹਲਕੇ ਨਾਲ ਸਬੰਧਿਤ ਜ਼ਰੂਰੀ ਕੰਮਾਂ ਲਈ ਮਿਲਣ ਦੀ ਗੱਲ ਕਹੀ ਹੈ ਪਰ ਸੂਤਰ ਦੱਸਦੇ ਹਨ ਕਿ ਪੰਜਾਬ ਵਿੱਚ ਬਦਲ ਰਹੇ ਸਿਆਸੀ ਸਮੀਕਰਨਾਂ ਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਨਾਲ ਮਿਲਣੀ ਸ਼ੁਰੂ ਕੀਤੀ ਹੈ।
ਸੂਤਰ ਦੱਸਦੇ ਹਨ ਕਿ ਕੈਬਨਿਟ ਮੰਤਰੀ ਓਪੀ ਸੋਨੀ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਵਿਧਾਇਕ ਰਮਨਜੀਤ ਸਿੰਘ ਸਿੱਕੀ, ਨਵਤੇਜ ਸਿੰਘ ਚੀਮਾ, ਅਮਿਤ ਵਿੱਜ, ਸੁਸ਼ੀਲ ਕੁਮਾਰ ਰਿੰਕੂ, ਰਣਦੀਪ ਸਿੰਘ ਨਾਭਾ, ਸੁਰਿੰਦਰ ਡਾਵਰ, ‘ਤੇ ਹੋਰਾਂ ਵੱਲੋਂ ਮੰਗਲਵਾਰ ਸ਼ਾਮ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰੇ ਆਗੂ ਮੁੱਖ ਮੰਤਰੀ ਦੇ ਸਿਸਵਾਂ ਸਥਿਤ ਫਾਰਮ ਹਾਊਸ ‘ਤੇ ਵੱਖ-ਵੱਖ ਸਮੇਂ ਪੁੱਜੇ ਅਤੇ ਇੱਕ ਕਮਰੇ ਵਿੱਚ ਇਕੱਠੇ ਬੈਠੇ ਹੀ ਬੈਠੇ ਵੀ ਰਹੇ ਪਰ ਇਨ੍ਹਾਂ ਆਗੂਆਂ ਨੂੰ ਮੁੱਖ ਮੰਤਰੀ ਵੱਲੋਂ ਇਕੱਲਿਆਂ- ਇਕੱਲਿਆਂ ਬੁਲਾਇਆ ਗਿਆ ‘ਤੇ ਦਸ ਤੋਂ ਪੰਦਰਾਂ ਮਿੰਟ ਤੱਕ ਗੱਲ ਸੁਣੀ। ਕਾਂਗਰਸੀ ਵਿਧਾਇਕਾਂ ਦਾ ਅਕਸਰ ਇਹ ਰੋਸ ਰਿਹਾ ਹੈ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਦੇ ਨਹੀਂ ਅਤੇ ਅਫ਼ਸਰਸ਼ਾਹੀ ਆਪਣੀ ਮਨ ਮਰਜ਼ੀ ਕਰਦੇ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਪੰਜ ਦਰਜਨ ਦੇ ਕਰੀਬ ਵਿਧਾਇਕਾਂ ਨੇ ਇਹ ਸ਼ਿਕਾਇਤ ਕਾਂਗਰਸ ਹਾਈ ਕਮਾਨ ਵੱਲੋਂ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ ਕੋਲ ਕੀਤੀ ਸੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!