Punjab

ਕੈਪਟਨ ਅਮਰਿੰਦਰ ਸਿੰਘ 2022 ਵਿੱਚ ਫਿਰ ਬਣਨਗੇ ਮੁੱਖ ਮੰਤਰੀ-ਓਐੱਸਡੀ ਸੰਦੀਪ ਸਿੰਘ ਸੰਨੀ ਬਰਾੜ

ਕੈਪਟਨ ਅਮਰਿੰਦਰ ਸਿੰਘ 2022 ਵਿੱਚ ਫਿਰ ਬਣਨਗੇ ਮੁੱਖ ਮੰਤਰੀ-ਓਐੱਸਡੀ ਸੰਦੀਪ ਸਿੰਘ ਸੰਨੀ ਬਰਾੜ
ਅਮਰਜੀਤ ਸਿੰਘ ਲਵਲਾ ਜਲੰਧਰ
       ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਓਐੱਸਡੀ ਸੰਦੀਪ ਸਿੰਘ ਸੰਨੀ ਬਰਾੜ ਨਾਲ ਪੰਜਾਬ ਦੇ ਕੋ ਚੇਅਰਮੈਨ ਮਲਵਿੰਦਰ ਸਿੰਘ ਲੱਕੀ ਨਾਲ ਅਹਿਮ ਮੁਲਾਕਾਤ ਹੋਈ, ਜਿਸ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਪ੍ਰਾਪਤ ਕਰਨ ਵਾਸਤੇ ਰਣਨੀਤੀ ਤੇ ਚਰਚਾ ਹੋਈ  ਸੰਦੀਪ ਸਿੰਘ ਸੰਨੀ ਬਰਾੜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੀ ਤਰੱਕੀ ਲਈ ਬਹੁਤ ਅਹਿਮ ਫ਼ੈਸਲੇ ਲਏ ਜੋ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਦਾ ਕਾਰਨ ਬਣਨਗੇ  ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਫ੍ਰੀ ਇੰਸ਼ੋਰੇਂਸ ਔਰਤਾਂ ਵਾਸਤੇ ਮੁਫ਼ਤ ਕਰਾਇਆ ਅਤੇ ਪੁਲੀਸ ਵਿੱਚ ਭਰਤੀ ਬੱਚਿਆਂ ਨੂੰ ਸਮਾਰਟ ਫੋਨ ਹੜ੍ਹਾਂ ਦੌਰਾਨ ਵੱਡੀ ਰਾਹਤ ਕਿਸਾਨਾਂ ਦੇ ਹੱਕ ਵਿੱਚ ਵੱਡੇ ਕਾਨੂੰਨ ਬਣਾ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਕੁਰਸੀ ਦੀ ਪ੍ਰਵਾਹ ਨਾ ਕਰਦੇ ਹੋਏ, ਵੱਡੇ ਫੈਸਲੇ ਲਏ, ਜੋ ਮੁੱਖ ਮੰਤਰੀ ਪੰਜਾਬ ਦੀ ਲੋਕਪ੍ਰਿਅਤਾ ਵਾਸਤੇ ਅਹਿਮ ਕਾਰਨ ਮੰਨੇ ਜਾਂਦੇ ਹਨ। ਕੋਰੋਨਾ ਕਾਲ ਦੌਰਾਨ ਪੰਜਾਬੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਅਤੇ ਸੁਚੱਜੇ ਢੰਗ ਨਾਲ ਬੀਮਾਰੀ ਨੂੰ ਠੱਲ੍ਹ ਪਾਉਣ ਵਿੱਚ ਅਹਿਮ ਯੋਗਦਾਨ ਨਿਭਾਇਆ, ਮੁੱਖ ਮੰਤਰੀ ਪੰਜਾਬ ਨੇ ਪ੍ਰਾਈਵੇਟ ਅਤੇ ਸਰਕਾਰੀ ਸੈਕਟਰ ਵਿੱਚ ਦੋ ਲੱਖ ਨੌਕਰੀਆਂ ਦੇ ਕੇ ਪੰਜਾਬੀ ਨੌਜੁਆਨਾਂ ਦੇ ਲੋਕਪ੍ਰਿਅ ਨੇਤਾ ਬਣੇ, ਇਸ ਮੌਕੇ ਤੇ ਸੰਦੀਪ ਸਿੰਘ ਸੰਨੀ ਬਰਾੜ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਵਰਕਰਾਂ ਦਾ ਪੂਰਾ ਸਨਮਾਨ ਹੋਏਗਾ, ‘ਤੇ ਬਣਦਾ ਹੱਕ ਮਿਲੇਗਾ, ਸੰਦੀਪ ਸਿੰਘ ਸੰਨੀ ਬਰਾੜ ਨੇ ਕਿਹਾ ਕਿ ਆਉਣ ਵਾਲੇ ਚੋਣਾਂ ਵਿਚ ਕਾਂਗਰਸ ਪਾਰਟੀ ਬਹੁਤ ਵੱਡਾ ਬਹੁਮਤ ਹਾਸਲ ਕਰੇਗੀ। ‘ਤੇ 2022 ਵਿੱਚ  ਫਿਰ ਕਾਂਗਰਸ ਦੀ ਸਰਕਾਰ ਬਣੇਗੀ, ਸੰਨੀ ਬਰਾਡ਼ ਨੇ ਕਿਹਾ ਕਿ ਬਗਾਵਤ ਕਰਨ ਵਾਲੇ ਨੇਤਾਵਾਂ ਤੇ ਜਲਦ ਸ਼ਿਕੰਜਾ ਕੱਸਿਆ ਜਾਵੇਗਾ। ਪਾਰਟੀ ਦੀ ਬਿਹਤਰੀ ਵਾਸਤੇ ਇਕਮੁੱਠ ਹੋਣ ਦੀ ਜ਼ਰੂਰਤ ਹੈ।
Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!