ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਨਿਪਟਾਉਣ ਦੇ ਇਰਾਦੇ ਨਾਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ
ਚੰਡੀਗੜ੍ਹ (ਗਲੋਬਲ ਆਜਤੱਕ ਬਿਊਰੋ )
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਨਿਪਟਾਉਣ ਦੇ ਇਰਾਦੇ ਨਾਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਪੁੱਜੇ। ਡੇਢ ਘੰਟੇ ਤਕ ਚੱਲੀ ਬੈਠਕ ਤੋਂ ਬਾਅਦ ਕੈਪਟਨ ਨੇ ਜਿਸ ਤਰ੍ਹਾਂ ਬਾਹਰ ਆ ਕੇ ਮੀਡੀਆ ਨਾਲ ਜ਼ਿਆਦਾ ਗੱਲ ਨਹੀਂ ਕੀਤੀ, ਉਸ ਤੋਂ ਸਪੱਸ਼ਟ ਸੰਕੇਤ ਮਿਲ ਦੇ ਹਨ ਕੀ ਉਹ ਮੁਲਾਕਾਤ ਦੌਰਾਨ ਹੋਈ ਚਰਚਾ ਤੋਂ ਬਾਅਦ ਕਾਫ਼ੀ ਹੱਦ ਤਕ ਸੰਤੁਸ਼ਟ ਹਨ।
ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਆਰ ਪਾਰ ਦੀ ਲੜਾਈ ਦੇ ਰੌੰਅ ‘ਚ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪੁੱਜੇ ਸਨ ‘ਤੇ ਆਪਣਾ ਅਸਤੀਫਾ ਵੀ ਨਾਲ ਲੈ ਕੇ ਗਏ ਸਨ ਪਰ ਸੋਨੀਆ ਗਾਂਧੀ ਨਾਲ ਹੋਈ ਲੰਬੀ ਗੱਲਬਾਤ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਸੰਕੇਤ ਦਿੱਤੇ ਗਏ ਹਨ ਕਿ ਪੰਜਾਬ ‘ਚ ਅਗਲੀਆਂ ਵਿਧਾਨਸਭਾ ਚੋਣਾਂ ਤੱਕ ਪਾਰਟੀ ਉਨ੍ਹਾਂ ਨਾਲ ਹੀ ਖੜ੍ਹੀ ਨਜ਼ਰ ਆਵੇਗੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕੈਬਨਿਟ ‘ਚ ਬਦਲਾਅ ਕਰਨ ਦੇ ਵੀ ਇੱਛੁਕ ਹਨ।
ਉਹ ਮੰਤਰੀ ਮੰਡਲ ‘ਚ ਬਦਲਾਅ ਬਾਰੇ ਇਕ ਸੂਚੀ ਨਾਲ ਲੈ ਗਏ ਸਨ। ਇਸ ਸੂਚੀ ‘ਚ ਮਾਝਾ ਖੇਤਰ ਦੇ ਕੁਝ ਮੰਤਰੀਆਂ ਦੇ ਪਰ ਕੁਤਰਨ ਦੀ ਤਿਆਰੀ ਸੀ।
ਮਾਝੇ ਤੋਂ ਵੀ ਕਾਂਗਰਸ ਸਰਕਾਰ ਚ ਸਭ ਤੋਂ ਜ਼ਿਆਦਾ ਮੰਤਰੀ ਹਨ ਜਿਨ੍ਹਾਂ ‘ਚ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਓਪੀ ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ‘ਤੇ ਅਰੁਣਾ ਚੌਧਰੀ ਦੇ ਨਾਂ ਸ਼ਾਮਲ ਹਨ। ਇਹ ਪੰਜੇ ਮੰਤਰੀ ਸਿਰਫ ਦੋ ਜ਼ਿਲ੍ਹਿਆਂ ਅੰਮ੍ਰਿਤਸਰ ‘ਤੇ ਗੁਰਦਾਸਪੁਰ ਨਾਲ ਸਬੰਧ ਰੱਖਦੇ ਹਨ ‘ਤੇ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਰਹੇ ਹਨ ਪਰ ਹੁਣ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਵੀ ਮਾਝੇ ਦੇ ਕੋਟੇ ਤੋਂ ਹੀ ਮੰਤਰੀ ਬਣਾਇਆ ਗਿਆ ਸੀ, ਪਰ ਉਨ੍ਹਾਂ ਦੇ ਅਸਤੀਫਾ ਦੇਣ ਤੋਂ ਬਾਅਦ ਤੋਂ ਇਕ ਮੰਤਰੀ ਦਾ ਅਹੁਦਾ ਖਾਲੀ ਪਿਆ ਹੈ।
ਕੈਪਟਨ ਜਿਸ ਸਮੇਂ ਸੋਨੀਆ ਗਾਂਧੀ ਨਾਲ ਬੈਠਕ ਕਰਨ ਉਨ੍ਹਾਂ ਦੀ ਰਿਹਾਇਸ਼ ‘ਤੇ ਜਾ ਰਹੇ ਸਨ ਤਾਂ ਕੈਪਟਨ ਦੇ ਨਾਲ ਗਏ ਦਿੱਲੀ ਗਏ ਅੰਮ੍ਰਿਤਸਰ ਤੋਂ ਦਲਿਤ ਨੇਤਾ ‘ਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਕੇਤ ਦਿੱਤੇ ਕਿ ਕੈਪਟਨ ਕੈਬਨਿਟ ਵਿਚ ਵੱਡਾ ਬਦਲਾਅ ਹੋ ਸਕਦਾ ਹੈ।
ਉਨ੍ਹਾਂ ਪਾਰਟੀ ਦੇ ਸੰਗਠਨ ‘ਚ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਬੈਠਕ ਪਿੱਛੋਂ ਮੀਡੀਆ ਨਾਲ ਗੱਲਬਾਤ ‘ਚ ਇਸ ਬਾਰੇ ਕੁਝ ਨਹੀਂ ਕਿਹਾ। ਕੈਪਟਨ ਨੇ ਸਿਰਫ ਇਹੀ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਜੋ ਵੀ ਫੈਸਲਾ ਕਰਨਗੇ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।
🔸*ਕੈਪਟਨ ਸਿੱਧੂ ਨੂੰ ਪ੍ਰਧਾਨ ਨਹੀਂ ਬਣਾਉਣਾ ਚਾਹੁੰਦੇ*
ਕੈਪਟਨ ਵੱਲੋਂ ਕਾਂਗਰਸ ‘ਤੇ ਹਿੰਦੂ ਨੇਤਾਵਾਂ ਨੇ ਆਪਣੇ ਨਾਲ ਲੈ ਕੇ ਜਾਣ ਦੇ ਸਬੰਧ ‘ਚ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਗੱਲ ਵੱਲ ਇਸ਼ਾਰਾ ਹੈ ਮੁੱਖ ਮੰਤਰੀ ਕਿਸੇ ਵੀ ਸੂਰਤ ‘ਚ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਨ ਨਹੀਂ ਦੇਖਣਾ ਚਾਹੁੰਦੇ। ਦਰਅਸਲ ਦੋ ਮੁੱਖ ਉਦੇਸ਼ ਮੁੱਖ ਮੰਤਰੀ ‘ਤੇ ਪਾਰਟੀ ਦੇ ਸੂਬਾ ਪ੍ਰਧਾਨ ਦੇ ਅਹੁਦੇ ‘ਤੇ ਜੱਟ ਸਿੱਖ ਨੇਤਾਵਾਂ ਨੂੰ ਲਗਾਏ ਜਾਣ ਨਾਲ ਕਾਂਗਰਸ ਨੂੰ ਹਿੰਦੂ ਵਰਗ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਪਾਰਟੀ ‘ਚ ਇਹ ਚਰਚਾ ਵੀ ਹੈ ਕਿ ਜੇ ਕਾਂਗਰਸ ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾਉਂਦੀ ਹੈ ਤਾਂ ਉਨ੍ਹਾਂ ਦੀ ਜਗ੍ਹਾ ਵਿਜੇ ਇੰਦਰਾ ਸਿੰਗਲਾ ਜਾਂ ਕਿਸੇ ਹੋਰ ਸੀਨੀਅਰ ਹਿੰਦੂ ਨੇਤਾ ਨੂੰ ਇਸ ਅਹੁਦੇ ਦਿੱਤੇ ਜਾ ਸਕਦਾ ਹੈ। ਵਿਜੇਇੰਦਰ ਸਿੰਗਲਾ ਨੂੰ ਸੂਬਾ ਪ੍ਰਧਾਨ ਬਣਾਏ ਜਾਣ ‘ਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੰਤਰੀ ਮੰਡਲ ‘ਚ ਜਗ੍ਹਾ ਦਿੱਤੀ ਜਾ ਸਕਦੀ ਹੈ।



