
ਬਲਜੀਤ ਸਿੰਘ ਖੀਵਾ ਨੇ ਰਿਬਨ ਕੱਟ ਕੇ ਕੀਤਾ ਉਦਾਘਟਨ
ਕੋਟਕਪੂਰਾ, 3 ਅਕਤੂਬਰ (ਪੁਨੀਤ ਗਰੋਵਰ)
ਅੱਜ ਸਥਾਨਕ ਮੋਗਾ ਰੋਡ ’ਤੇ ਸਥਿੱਤ ਮੰਡੀ ਗੇਟ ਸਾਹਮਣੇ 7ਵੀਂ ਬਰਾਂਚ ਬੋਲਟੋਨ ਪੀਜਾ ਦਾ ਉਦਘਾਟਨ ਉੱਘੇ ਸਮਾਜਸੇਵੀ ਸ੍ਰ ਬਲਜੀਤ ਸਿੰਘ ਖੀਵਾ ਨੇ ਕੀਤਾ। ਉਦਾਘਟਨੀ ਸਮਾਰੋਹ ਸਮੇਂ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਅੱਜ ਫਾਸਟ ਫੂਡ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਦਿਆਂ ਸਾਫ ਸੁਥਰਾ ਅਤੇ ਤੰਦਰੁਸਤ ਭੋਜਨ ਖਾਣਾ ਚਾਹੀਦਾ ਹੈ, ਜੋ ਕਿ ਇਸ ਬੋਲਟੋਨ ਪੀਜਾ ਅਤੇ ਬਰਗਰ ’ਤੇ ਉਪਬਲਧ ਹੋਵੇਗਾ। ਇਸ ਸਮੇਂ ਬੋਲਟੋਨ ਦੇ ਮਾਲਕਾਂ ਜਸਵਿੰਦਰ ਸਿੰਘ ਅਤੇ ਹਰਜਿੰਦਰ ਨੇ ਦੱਸਿਆ ਕਿ ਅੱਜ ਕੋਟਕਪੂਰਾ ਵਿੱਚ 7ਵੀਂ ਬਰਾਂਚ ਖੋਲਦਿਆਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਦਿਆਂ ਹਰ ਤਰਾਂ ਦਾ ਪੀਜਾ, ਬਰਗਰ, ਕੋਨ ਪੀਜਾ, ਸਕੇਅਰ ਪੀਜਾ, ਪੋ੍ਰਟੀਨ ਸਲਾਦ, ਸੈਂਡਵਿਚ ਅਤੇ ਜਿੰਮ ਡਾਈਟ ਦਾ ਪ੍ਰਬੰਧ ਕੀਤਾ ਹੈ। ਇਸ ਮੋਕੇ ਇੰਦਰਜੀਤ ਸਿੰਘ ਅਤੇ ਵੀਰਪਾਲ ਸਿੰਘ ਨੇ ਦੱਸਿਆ ਕਿ ਆਮ ਇਹ ਧਾਰਨਾ ਹੁੰਦੀ ਹੈ ਕਿ ਅੰਦਰ ਕੀ ਅਤੇ ਸਾਡਾ ਫੂਡ ਕਿਵੇਂ ਤਿਆਰ ਹੁੰਦਾ ਹੈ, ਉਸ ਮਕਸਦ ਨੂੰ ਪੂਰਾ ਕਰਨ ਲਈ ਬੋਲਟੋਲ ਪੀਜਾ ਦੀ ਰਸੋਈ ਸਿੱਧੀ ਸਾਫ ਸ਼ੀਸ਼ੇ ਵਿੱਚ ਨਾਲ ਦੀ ਨਾਲ ਦੇਖਣ ਨੂੰ ਮਿਲੇਗੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਮੈਦੇ ਤੋਂ ਬਣੇ ਪੀਜਾ-ਬਰਗਰ ਤੋਂ ਲੋਕ ਡਰਦੇ ਹਨ ਕਿ ਬੋਲਟੋਲ ਪੀਜਾ ਆਟੇ ਦੇ ਪੀਜੇ ਅਤੇ ਬਰਗਰ ਦੀ ਨਵੀਂ ਤਕਨੀਕ ਨੂੰ ਲੈ ਕੇ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਭਗਤਾ ਭਾਈਕਾ, ਪਟਿਆਲਾ, ਸ਼੍ਰੀ ਮੁਕਤਸਰ ਸਾਹਿਬ ਆਦਿ ਵਿਖੇ ਲੋਕਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੋਕੇ ਹੋਰਨਾ ਤੋਂ ਇਲਾਵਾ ਗੁਰਮੀਤ ਸਿੰਘ ਜੰਡਵਾਲਾ, ਗੁਰਪ੍ਰੀਤ ਸਿੰਘ ਲੱਖੇਵਾਲੀ, ਐਸਐਚਓ ਸਰਵਜੀਤ ਸਿੰਘ ਬਰਾੜ, ਹਰਤਾਜ ਸਿੰਘ, ਅਮਨਦੀਪ ਸਿੰਘ ਘੋਲੀਆ, ਅਮਰਦੀਪ ਸਿੰਘ ਦੀਪਾ, ਹਰਪ੍ਰੀਤ ਸਿੰਘ ਖਾਲਸਾ, ਹਨੀ ਸਿੰਘ ਬਰਾੜ, ਅੰਕੁਸ਼ ਬਜਾਜ, ਅਮਰੀਕ ਸਿੰਘ ਆਦਿ ਵੀ ਹਾਜਰ ਸਨ!



