Punjab

ਕੋਰੋਨਾ ਨਾਲ 6 ਮਹੀਨੇ ਦੇ ਬੱਚੇ ਸਮੇਤ 399 ਆਏ

ਕੋਰੋਨਾ ਨਾਲ 2 ਮਰੀਜ਼ਾਂ ਦੀ ਹੋਈ ਮੌਤ ਹੁਣ ਤੱਕ ਮੌਤਾਂ ਦਾ ਅੰਕੜਾ 1003 ਤੇ ਪੁੱਜਾ
ਜਲੰਧਰ ਅਮਰਜੀਤ ਸਿੰਘ ਲਵਲਾ
ਵੀਰਵਾਰ ਨੂੰ ਕੋਰੋਨਾ ਮਰੀਜ਼ਾਂ ਲਈ ਰਹਿਮ ਦਿਲ ਰਿਹਾ, ਅਤੇ ਮਹਾਂਮਾਰੀ ਨਾਲ ਕਰੀਬ ਪੰਦਰਾਂ ਦਿਨਾਂ ਬਾਅਦ ਮਰੀਜ਼ਾਂ ਦੀ ਮੌਤ ਹੋਣ ਦੀ ਗਿਣਤੀ 2 ਰਹੀ ਹਲਾਕੀ ਬੀਤੇ ਦਿਨਾਂ ਦੇ ਮੁਕਾਬਲੇ ਪੌਸ਼ਟਿਕ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਤੇ 399 ਮਰੀਜ਼ ਪਾਜ਼ੇਟਿਵ ਪਾਏ ਗਏ।
ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ 439 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਜਿਨ੍ਹਾਂ ਵਿੱਚੋਂ 399 ਮਰੀਜ਼ਾਂ ਜ਼ਿਲ੍ਹੇ ਨਾਲ ਸਬੰਧਤ ਹਨ, ‘ਤੇ 40 ਮਰੀਜ਼ ਬਾਹਰਲੇ ਇਲਾਕੇ ਤੋਂ ਹਨ ਕੋਰੋਨਾ ਨੇ ਸਭ ਤੋਂ ਵੱਧ ਪੌਸ਼ ਇਲਾਕਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚ ਅਰਬਨ ਅਸਟੇਟ ਤੇ ਮਾਡਲ ਟਾਊਨ ਦਾ ਏਰੀਆ ਸ਼ਾਮਿਲ ਹੈ। ਅਰਬਨ ਸਟੇਟ ਦੇ 20 ਲੋਕ ਤੇ ਮਾਡਲ ਟਾਊਨ ਦੇ 18 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 35426 ਤੇ ਮੌਤਾਂ ਦਾ ਆਂਕੜਾ 1003 ਹੋ ਗਿਆ।
ਅਰਬਨ ਸਟੇਟ ਤੋਂ 20 ਮਾਡਲ ਟਾਊਨ ਤੋਂ 18 ਮਿਲਟਰੀ ਹਸਪਤਾਲ ਤੇ 16 ਨਕੋਦਰ ਤੋਂ 14 ਤੇ ਰਾਮਾ ਮੰਡੀ ਤੋਂ 10-10 ਜੀਟੀਬੀ ਨਗਰ ਤੋਂ 81 ਬਸਤੀ ਨੌਂ ਰੇਰੂ ਤੇ ਸੂਰਿਆ ਇਨਕਲੇਵ ਤੋਂ 6-6 ਨਿਊ ਮਾਡਲ ਹਾਊਸ ਜਲੰਧਰ ਕੈਂਟ, ਆਦਰਸ਼ ਨਗਰ, ਜਲੰਧਰ ਹਾਈਟਸ, ਤੇ ਮਾਸਟਰ ਤਾਰਾ ਸਿੰਘ, ਨਗਰ ਤੋਂ 5-5 ਦਿਲਬਾਗ ਨਗਰ ਬਸਤੀ ਸ਼ੇਖ ਫਰੈਂਡਸ ਕਲੋਨੀ ਨਿਊ ਜਵਾਹਰ ਨਗਰ ਗੁਰੂ ਅਮਰਦਾਸ ਨਗਰ ਟਾਵਰ ਇਨਕਲੇਵ ਤੋਂ 4-4 ਫਲੋਰ, ਖੁਸਰੋਪੁਰ, ਗੁਰੂ ਗੋਬਿੰਦ ਸਿੰਘ ਐਵੇਨਿਊ, ਬਸਤੀ ਬਾਵਾ ਖੇਲ, ਟੈਗੋਰ ਨਗਰ, ਬਸਤੀ ਗੁਜ਼ਾਂ, ਕਰਮ ਬਖਸ਼, ਬਸਤੀ ਦਾਨਿਸ਼ਮੰਦਾਂ, ਤੇ ਬੱਸ ਸਟੈਂਡ, ਤੋਂ 3-3 ਮਰੀਜ਼ ਪਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਨੇ ਨੋਡਲ ਅਫਸਰ ਡਾ. ਟੀ ਪੀ ਸਿੰਘ ਨੇ ਦੱਸਿਆ ਕਿ ਅੱਜ 2 ਮਰੀਜ਼ਾਂ ਦੀ ਮੌਤ ਹੋਈ, ਪਰ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਮੌਤਾਂ ਘੱਟ ਹੋਣ ਨਾਲ ਮਰੀਜ਼ਾਂ ਅਤੇ ਸਿਹਤ ਵਿਭਾਗ ਨੇ ਰਾਹਤ ਮਹਿਸੂਸ ਕੀਤੀ, ਜ਼ਿਲ੍ਹੇ ‘ਚੌ 399 ਲੋਕਾਂ ਨੇ ਰਿਪੋਰਟ ਪਾਜ਼ੀਟਿਵ ਪਾਈ ਗਈ। ਤੇ ਲੋਕਾਂ ਨੇ ਕੁੱਲ ਮਰੀਜ਼ਾਂ ਦੀ ਗਿਣਤੀ 35426 ਪੁੱਜ ਗਈ।
ਜਦ ਕਿ ਮੌਤਾਂ ਦਾ ਅੰਕੜਾ 1003 ਹੋ ਗਿਆ।ਉਨ੍ਹਾਂ ਨੇ ਦੱਸਿਆ ਕਿ ਅੱਜ 4448 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਅਤੇ 4338 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੁਣ ਤਕ 832067 ਲੋਕਾਂ ਦੇ ਸੈਂਪਲ ਲਏ ਗਏ ਅਤੇ 752973 ਲੋਕਾਂ ਦੀ ਰਿਪੋਰਟ ਨੈਗੇਟਿਵ ਅਾਈ। ਅੱਜ 248 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਪਰਤੇ ਅਤੇ ਹੁਣ ਤਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 31257 ਤਕ ਪੁੱਜ ਗਈ ਅਤੇ 3166 ਕੇਸ ਐਕਟਿਵ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!