
ਕੋਰੋਨਾ ਨੇ ਫਡ਼ੀ ਰਫ਼ਤਾਰ 4ਦੀ ਹੋਈ ਮੌਤਾਂ 454 ਲੋਕ ਪੋਜ਼ੀਟਿਵ
ਕਰੋਨਾ ਤੋਂ ਬਚਾਓ ਲਈ ਸਖਤੀ ਨਾਲ ਕੀਤੀ ਜਾਵੇ ਹਦਾਇਤਾਂ ਦੀ ਪਾਲਣਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਮੰਗਲਵਾਰ ਨੂੰ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਰਿਹਾ, ਸਿੱਖਿਆ ਸੰਸਥਾਵਾਂ, ਸੁਰੱਖਿਅਾ ਬਲਾਂ, ਸਮੇਤ 454 ਲੋਕਾਂ ਕੋਰੋਨਾ ਦੀ ਚਪੇਟ ‘ਚ ਆ ਗਏ। ਕਰੋਨਾ ਦੀ ਵਜ੍ਹਾ ਨਾਲ 4 ਲੋਕਾਂ ਦੀ ਮੌਤ ਹੋ ਗਈ।
ਲੋਕਾਂ ‘ਚ ਜਾਗਰੂਕਤਾ ਦੀ ਕਮੀ ਦੇ ਕਾਰਨ ਕੋਰੋਨਾ ਦਾ ਖ਼ਤਰਾ ਟਲ ਨਹੀਂ ਰਿਹਾ। ਉੱਧਰ 283 ਮਰੀਜ਼ ਕੋਰੋਨਾ ਦੀ ਜੰਗ ਜਿੱਤਣ ‘ਚ ਕਾਮਯਾਬ ਰਹੇ ਜਿਸ ਕਾਰਨ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 33162 ਹੋ ਗਈ ਹੈ। ਕੋਰੋਨਾ ਨਾਲ 36 ਸਾਲਾ ਔਰਤ ਸਮੇਤ ਚਾਰ ਬਜ਼ੁਰਗਾਂ ਦੀ ਮੌਤ ਹੋ ਗਈ।
ਸਿਹਤ ਵਿਭਾਗ ਅਨੁਸਾਰ ਮੰਗਲਵਾਰ ਨੂੰ ਇੰਡਸਟਰੀ, ਬੀਐਸਐਫ, ਸੀਆਰਪੀਐਫ, ਨਿੱਜੀ ਯੂਨੀਵਰਸਿਟੀਆਂ, ਐੱਨਆਈਟੀ, ‘ਤੇ ਨਕੋਦਰ ਦੀ ਸ਼ੂਗਰ ਮਿੱਲ ਕੋਲ ਸਟਾਫ ਮੈਂਬਰ ਕੋਰੋਨਾ ਦੀ ਲਪੇਟ ‘ਚ ਆਏ। ਇਸ ਤੋਂ ਇਲਾਵਾ ਜਲੰਧਰ ਕੈਂਟ ਦੇ ਸ਼ਾਹਕੋਟ ‘ਤੇ ਆਲੇ ਦੁਆਲੇ ਦੇ 16-16 ਸੈਨਾ ਹਸਪਤਾਲ ਵਿੱਚ 13, ਰਾਮਾਮੰਡੀ, ਫਲੋਰ, ‘ਤੇ ਅਰਬਨ ਅਸਟੇਟ, ‘ਚ 11-11 ਆਦਮਪੁਰ ਤੋਂ 9 ਕਿਸ਼ਨਗੜ੍ਹ, ਤੋਂ 8 ਮਾਡਲ ਟਾਊਨ, ਤੋਂ 7 ਹਰਬੰਸ ਨਗਰ, ਕਰਤਾਰਪੁਰ, ‘ਤੇ ਗੜ੍ਹੇ, ਤੋਂ 6-6 ਸੇਠ ਹੁਕਮ ਚੰਦ ਕਲੋਨੀ, ਗੋਬਿੰਦਗਡ਼੍ਹ ਮੱਲਾ, ਜਲੰਧਰ ਹਾਈਟਸ, ਜੀਟੀਬੀ ਨਗਰ, ‘ਤੇ ਨੂਰਮਹਿਲ, ਤੋਂ 5-5 ਧੰਨੋਵਾਲੀ, ਸਰਾਭਾ ਨਗਰ, ਬੈਂਕ ਇਨਕਲੇਵ, ਬਸਤੀ ਸ਼ੇਖ, ਭੋਗਪੁਰ, ਸੂਰਿਆ ਇਨਕਲੇਵ, ਤੇ ਗੁਰੂ ਗੋਬਿੰਦ ਸਿੰਘ ਇਨਕਲੇਵ, ਤੋਂ 4-4 ਲੋਕ ਕਰੋਨਾ ਦੀ ਲਪੇਟ ‘ਚ ਆਏ ਹਨ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਕਹਿਰ ਨੂੰ ਘੱਟ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ।
ਲੋਕਾਂ ਨੂੰ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਜ਼ਿਲ੍ਹੇ ਵਿੱਚ ਪਹਿਲੀ ਵਾਰ 5938 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਤੇ ਗੈਰ ਸਰਕਾਰੀ ਲੈਬਾਂ ਵਿੱਚ ਭੇਜੇ ਗਏ ਹਨ। ਉੱਥੇ ਲੈਬਾਂ ਚੋਂ ਆਈ ਰਿਪੋਰਟ ਵਿੱਚ 454 ਪੌਸ਼ਟਿਕ ,ਤੇ 4231 ਲੋਕ ਨੈਗਟਿਵ ਪਾਏ ਗਏ ਜ਼ਿਲ੍ਹੇ ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1024 ਤਕ ਪੁੱਜ ਗਈ ਹੈ।
*ਤੇਜ਼ੀ ਨਾਲ ਵਧਣ ਲੱਗਾ ਗੰਭੀਰ ਮਰੀਜ਼ਾਂ ਦਾ ਗ੍ਰਾਫ*
ਜ਼ਿਲ੍ਹੇ ਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਗੰਭੀਰ ਮਰੀਜ਼ਾਂ ਦਾ ਗ੍ਰਾਫ ਵੀ ਤੇਜ਼ੀ ਨਾਲ ਵਧਣ ਲੱਗਾ ਗਿਆ ਹੈ। ਉੱਥੇ ਨਿੱਜੀ ਹਸਪਤਾਲਾਂ ਦੇ ਸਹਿਯੋਗ ਨਾਲ ਲੈਵਲ 2 ਦੇ 23 ਤੇ ਲੇਬਲ 3 ਦੇ ਮਰੀਜ਼ਾਂ ਦੀ ਗਿਣਤੀ 432 ਹੋ ਗਈ ਹੈ। ਲੈਵਲ 3 ਦੇ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
*ਪ੍ਰਸ਼ਾਸਨ ਕੋਲ ਨਹੀਂ ਪਿੰਡ ਤੇ ਵਾਰਡ ਪੱਧਰ ਤੇ ਵੈਕਸੀਨ ਲਗਾਉਣ ਵਾਲਿਆਂ ਦੀ ਜਾਣਕਾਰੀ*
ਦੇਸ਼ ਭਰ ਚ ਕੋਰੋਨਾ ਨੂੰ ਹਰਾਉਣ ਲਈ ਕੋਰੋਨਾ ਵੈਕਸੀਨ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਪੁਰਜ਼ੋਰ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਕੋਲ ਵੈਕਸੀਨ ਲਗਾਉਣ ਲਈ ਜ਼ਿਲ੍ਹਾ ਤੇ ਪਿੰਡ ਪੱਧਰ ਤੇ ਜਾਗਰੂਕਤਾ ਮੁਹਿੰਮ ਜ਼ੋਰ ਤੇ ਚਲਾਈ ਜਾ ਰਹੀ ਹੈ। ਜ਼ਿਲ੍ਹੇ ਵਿੱਚ ਤਿੰਨ ਲੱਖ ਦੇ ਕਰੀਬ ਲੋਕ ਵੈਕਸੀਨ ਲਗਵਾ ਚੁੱਕੇ ਹਨ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਵਾਰਡ ਅਤੇ ਪਿੰਡ ਪੱਧਰ ਤੇ ਪ੍ਰੇਰਨਾ ਵੈਕਸੀਨ ਲਗਾਉਣ ਵਾਲਿਆਂ ਦੀ ਕੋਈ ਜਾਣਕਾਰੀ ਹੀ ਨਹੀਂ ਹੈ ਜਾਂਚ ਦੇ ਸੈਂਪਲ ਲੈਣ, ਕੋਰੋਨਾ ਵੈਕਸੀਨ ਲਗਾਉਣ ਲਈ ਜ਼ਿਲ੍ਹਾ ਭਾਵੇਂ ਸੂਬਾ ‘ਚ ਪਹਿਲੇ ਨੰਬਰ ਤੇ ਰਹਿ ਚੁੱਕਾ ਹੈ। ਪਰ ਵੈਕਸੀਨ ਲਗਾਉਣ ਲਈ ਵਾਰਡਾਂ ਅਤੇ ਪਿੰਡਾਂ ਦੀ ਗ੍ਰੇਡਿੰਗ ਨਹੀਂ ਹੋ ਸਕੀ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਦਾ ਕਹਿਣਾ ਹੈ। ਕੀ ਟੀਕਾਕਰਨ ਲਈ ਜ਼ਿਲ੍ਹਾ ਪੱਧਰ ‘ਤੇ ਪਟਰੋਲ ਬਣਾਇਆ ਗਿਆ ਹੈ। ਪੈਟਰੋਲ ਵਿੱਚ ਹਰ ਸੈਂਟਰ ਆਪਣੀ ਰਿਪੋਰਟ ਦਰਜ ਕਰਦਾ ਹੈ। ਹਾਲਾਂਕਿ ਵਾਰੜ ‘ਤੇ ਪਿੰਡ ਪੱਧਰ ‘ਤੇ ਟੀਕਾਕਰਨ ਦੀ ਸਥਿਤੀ ਜਾਣਨ ਲਈ ਰਿਪੋਰਟਾਂ ਤਿਆਰ ਕਰਨ ਦਾ ਬਦਲ ਨਹੀਂ ਹੈ।



