Punjab

ਕੋਰੋਨਾ ਪੀੜਿਤਾਂ ਦੀ ਮਦਦ ਲਈ ਪੰਜਾਬ ਯੂਥ ਕਾਂਗਰਸ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ 7717250708

ਘਰ ਵਿੱਚ ਕੁਆਇਰਨਟੀਨ ਕੋਰੋਨਾ ਪੀੜਿਤਾਂ ਦੇ ਘਰ ਤਕ ਪਹੁੰਚ ਕਰੇਗੀ ਪੰਜਾਬ ਯੂਥ ਕਾਂਗਰਸ
ਜਲੰਧਰ (ਅਮਰਜੀਤ ਸਿੰਘ ਲਵਲਾ)
ਕੋਰੋਨਾ ਮਹਾਂਮਾਰੀ ਦੇ ਦੌਰਾਨ ਪੀੜਤਾਂ ਦੀ ਸਹਾਇਤਾ ਲਈ ਪੰਜਾਬ ਯੂਥ ਕਾਂਗਰਸ ਨੇ ਐਤਵਾਰ ਨੂੰ ਕੋਰੋਨਾ ਹੈਲਪਲਾਈਨ ਨੰਬਰ 7717250708 ਜਾਰੀ ਕੀਤਾ।
‘ਤੇ ਇਸ ਦੇ ਨਾਲ ਪੰਜਾਬ ਯੂਥ ਕਾਂਗਰਸ ਦੇ ਅਧਿਕਾਰਿਕ ਫੇਸਬੁੱਕ ਪੇਜ਼ ‘ਤੇ ਟਵਿੱਟਰ ਹੈਂਡਲ *IYCPunjab* ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਯੂਥ ਕਾਂਗਰਸ ਨੇ ਕੋਰੋਨਾ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਤਾਂ ਜੋ ਕੋਰੋਨਾ ਮਰੀਜ਼ਾਂ ਨੂੰ ਪੇਸ਼ ਆ ਰਹੀ ਕਿਸੀ ਵੀ ਤਰ੍ਹਾਂ ਦੀਆਂ ਦਿੱਕਤਾਂ ਦਾ ਹੱਲ ਕੀਤਾ ਜਾ ਸਕੇ।
ਓਹਨਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਪਰਿਵਾਰ ਦੇ ਸਾਰੇ ਕੋਰੋਨਾ ਪੀੜਿਤ ਹਨ, ‘ਤੇ ਆਪਣੇ ਘਰ ਵਿੱਚ ਕੁਆਇਰਨਟੀਨ ਹਨ। ਜਾਂ ਫੇਰ ਪੀੜਿਤਾਂ ਨੂੰ ਕਿਸੀ ਅਫਸਰ ਦੇ ਨਾਲ ਤਾਲਮੇਲ ਦੀ ਕਮੀ ਪੇਸ਼ੀ ਆ ਰਹੀ ਹੈ। ਕਿਸੀ ਨੂੰ ਰਾਸ਼ਨ ਪਾਣੀ ਦੀ ਸਮੱਸਿਆ ਆ ਰਹੀ ਹੈ, ਤਾਂ ਉਹ ਸਾਡੇ ਨਾਲ ਸੰਪਰਕ ਕਰਨ, ਤਾਂ ਜੋ ਅਸੀਂ ਉਹਨਾਂ ਦੀ ਮੁਸ਼ਕਿਲ ਦਾ ਹੱਲ ਕਰ ਸਕੀਏ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਕੋਰੋਨਾ ਪੀੜਿਤ ਆਪਣੇ ਘਰ ਵਿੱਚ ਕੁਆਇਰਨਟੀਨ ਪੰਜਾਬ ਯੂਥ ਕਾਂਗਰਸ ਦੀ ਟੀਮ ਓਹਨਾਂ ਦੇ ਘਰ ਤਕ ਪਹੁੰਚ ਕਰੇਗੀ, ‘ਤੇ ਓਹਨਾਂ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ,
ਉਹਨਾਂ ਨੇ ਦੱਸਿਆ ਕਿ ਪੰਜਾਬ ਯੂਥ ਕਾਂਗਰਸ ਕੋਰੋਨਾ ਪੀੜਿਤਾਂ ਲਈ ਨਿਰੰਤਰ ਸੇਵਾ ਵਿੱਚ ਹਾਜ਼ਿਰ ਰਹੇਗੀ, ‘ਤੇ ਓਹਨਾਂ ਦੀ ਬੁਣਿਆਦੀ ਸਹੂਲਤਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਕੁਆਇਰਨਟੀਨ ਕੋਰੋਨਾ ਪੀੜਿਤਾਂ ਨੂੰ ਹਰ ਵੇਲੇ ਰੋਟੀ ਦਾ ਪ੍ਰਬੰਧ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਯੂਥ ਕਾਂਗਰਸ ਦਾ ਹਰ ਸਾਥੀ 24 ਘੰਟੇ ਪੀੜਤਾਂ ‘ਤੇ ਲੋੜਵੰਦਾਂ ਦੀ ਸੇਵਾ ਵਿੱਚ ਹਾਜ਼ਿਰ ਰਹੇਗਾ। ਪਿਛਲੇ ਸਾਲ ਵੀ ਕੋਰੋਨਾ ਮਹਾਂਮਾਰੀ ‘ਤੇ ਤਾਲਾਬੰਦੀ ਦੌਰਾਨ, ਪੰਜਾਬ ਯੂਥ ਕਾਂਗਰਸ ਨੇ ਕੰਟਰੋਲ ਰੂਮ ਸਥਾਪਤ ਕੀਤਾ ਸੀ, ਜਿਸ ਕਾਰਨ ਰਾਜ ਵਿੱਚ ਹਜ਼ਾਰਾਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤਾ ਗਈ ਸੀ। ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਯੂਥ ਕਾਂਗਰਸ ਪਹਿਲਾਂ ਨਾਲੋਂ ਵਧੇਰੇ ਪ੍ਰਭਾਵੀ ਅਤੇ ਬਿਹਤਰ ਤਾਲਮੇਲ ਬਣਾ ਕੇ ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਸੇਵਾ ਕਰੇਗੀ।ਇਸ ਮੌਕੇ ਤੇ ਅੰਗਦ ਦੱਤਾ, ਚਰਨਪ੍ਰੀਤ ਸਿੰਘ ਚੰਨੀ, ਖੁਸ਼ਕਿਸਮਤ ਸੰਧੂ,ਰੌਬਿਨ ਤਲਵਾਰ, ਹੈਰੀ,ਸਾਹਿਲ ਚੱਢਾ, ਸਾਹਿਲ ਸੇਠੀ, ‘ਤੇ ਹੋਰ ਹਾਜ਼ਰ ਸਨ

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!