Punjab

ਕੋਰੋਨਾ ਮਹਾਂਮਾਰੀ ਦੇ ਦੂਜੇ ਦੌਰ ‘ਚ ਜਾਗਰੂਕ ਕਰਨ ਲਈ ਸੜਕ ਤੇ ਬਣਾਈ ਕਲਾਕ੍ਰਿਤੀ

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾ ਰਹੇ
ਜਲੰਧਰ (ਅਮਰਜੀਤ ਸਿੰਘ ਲਵਲਾ)
ਕੋਵਿਡ 19 ਕੋਰੋਨਾ ਮਹਾਂਮਾਰੀ ਦੇ ਦੂਜੇ ਦੌਰ ‘ਚ ਦੇਸ਼ ਭਿਆਨਕ ਹਲਾਤਾਂ ਤੋਂ ਗੁਜ਼ਰ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇੱਥੇ ਇਕ ਅਜਿਹਾ ਹੀ ਨਿਵੇਕਲਾ ਉਪਰਾਲਾ ਜਲੰਧਰ ਦੀਆਂ ਸੜਕਾਂ ਤੇ ਦੇਖਣ ਨੂੰ ਮਿਲਿਆ। ਸਤੀ ਮਾਤਾ ਵੈੱਲਫੇਅਰ ਸੋਸਾਇਟੀ ਵੱਲੋਂ ਸੋਢਲ ਚੌਂਕ ਤੋਂ ਕਾਲੀ ਮਾਤਾ ਮੰਦਰ ਰੋਡ ਵੱਲ ਜਾਂਦੇ, ਇੱਕ ਆਕ੍ਰਿਤੀ ਸੜਕ ਤੇ ਉਕੇਰੀ ਗਈ। ਜਿਸ ‘ਚ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਮਾਸਕ ਪਹਿਨਣ ਲਈ ਜਾਵੇਗੀ। ਜਾਗਰੂਕ ਕਰਦੀ ਤਸਵੀਰ ਬਣਾਈ ਗਈ ਸਵੇਰੇ 5 ਵਜੇ ਤੋਂ ਕਰੀਬ 3 ਘੰਟੇ ਵਿੱਚ ਸੋਮ ਕੁਮਾਰ, ਮਨੋਜ ਕੁਮਾਰ, ਵਿਪਨ ਸੇਠੀ, ਮੋਨੂ ਸੈਣੀ, ਭੂਸ਼ਨ, ‘ਤੇ ਜਤਿੰਦਰ ਕੁਮਾਰ, ਵੱਲੋਂ ਬਣਾਈ ਗਈ, ਇਸ ਤਸਵੀਰ ਲਈ ਸੜਕ ਤੇ ਕੀਤੀ ਗਈ ਮਿਹਨਤ ਨਿਵੇਕਲਾ ਰੰਗ ਲਿਆਈ ਇਸ ਨਿਵੇਕਲੇ ਉਪਰਾਲੇ ਬਾਰੇ ਜਦੋਂ ਸੋਸਾਇਟੀ ਮੈਂਬਰਾਂ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਇਸ ਤਸਵੀਰ ਨੂੰ ਬਣਾਉਣ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਵੱਲੋਂ ਵਰਤੀ ਜਾਣ ਵਾਲੀ ਢਿੱਲ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਜਿੱਥੇ ਪੂਰਾ ਸੂਬਾ ਮਿੰਨੀ ਲਾਕਡਾਊਨ ‘ਚ ਗੁਜ਼ਰ ਰਿਹਾ, ਉੱਥੇ ਹੀ ਲੋਕ ਕਿਸੇ ਨਾ ਕਿਸੇ ਤਰੀਕੇ ਸੜਕਾਂ ‘ਤੇ ਜ਼ਰੂਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕਈ ਤਰੀਕਿਆਂ ਨਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਫਿਰ ਵੀ ਲੋਕ ਢਿੱਲ ਵਰਤਦੇ ਹਨ। ਉਨ੍ਹਾਂ ਦਾ ਕਹਿਣਾ ਹੈ। ਕਿ ਇਹ ਤਸਵੀਰ ਉਮੀਦ ਨਾਲ ਬਣਾਈ ਗਈ ਹੈ। ਲੋਕ ਜਦ ਵੀ ਇਸ ਸਡ਼ਕ ਤੋਂ ਗੁਜ਼ਰਨਗੇ ਤਾਂ ਹੋ ਸਕਦਾ ਹੈ। ਇਸ ਨੂੰ ਦੇਖ ਕੇ ਲੋਕਾਂ ਦਾ ਮਨ ‘ਚ ਜਾਗਰੂਕਤਾ ਆ ਜਾਵੇ, ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਸਾਥ ਦਿੱਤਾ ਜਾਏ, ਤਾਂ ਉਹ ਜਲੰਧਰ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਵੀ ਇਸ ਤਰ੍ਹਾਂ ਦੀਆਂ ਜਾਗਰੂਕ ਕਰਨ ਵਾਲੀਆਂ ਕਲਾਕ੍ਰਿਤੀਆਂ ਉਕੇਰਨਾ ਚਾਹੁੰਦੇ ਹਨ। ਜਿਸ ਨਾਲ ਸ਼ਹਿਰ ਨੂੰ ਸੋਹਣੀ ਦਿਖ ਦੇਣ ‘ਚ ਵੀ ਮਦਦ ਮਿਲੇਗੀ, ਆਲੇ ਦੁਆਲੇ ਦੇ ਲੋਕ ਨੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ। ਇਸ ਮੌਕੇ ਤੇ ਮੁਹੱਲੇ ਦੇ ‘ਤੇ ਹੋਰ ਕਈ ਆਗੂ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!