
ਮੇਅਰ ਸੁਖਦੀਪ ਸਿੰਘ ਤੇਜਾ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਜੋਤੀ ਨੂੰ ਪ੍ਰਜ੍ਵਲਿਤ ਕਰਕੇ ਕਰ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ
ਬਟਾਲਾ/ਜਲੰਧਰ (ਗਲੋਬਲ ਆਜਤੱਕ ਬਿਊਰੋ/ਅਮਰਜੀਤ ਸਿੰਘ ਲਵਲਾ)
ਸ਼ਿਵ ਆਡੀਟੋਰੀਅਮ ਬਟਾਲਾ ਵਿਖੇ ਐੱਨਜੀਓ ਬੇਟੀ ਬਚਾਓ ਸ੍ਰਿਸ਼ਟੀ ਸਜਾਓ ਫਾਊਨਡੇਸ਼ਨ ਪੰਜਾਬ ਵਲੋਂ ਕੋਰੋਨਾ ਮਹਾਮਾਰੀ ਦੋਰਾਨ ਸਮਾਜ ਦੀ ਭਲਾਈ ਵੱਧ ਚੜ੍ਹ ਕੇ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਨੂੰ ‘ਤੇ ਸ਼ਖਸੀਅਤਾਂ ਨੂੰ ਉਨ੍ਹਾਂ ਦੀਆਂ ਕਰੋਨਾ ਮਹਾਮਾਰੀ ਦੋਰਾਨ ਬੇਹਤਰੀਨ ਸੇਵਾਵਾਂ ਦੇ ਚਲਦਿਆਂ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿਚ ਬਟਾਲਾ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਤੇਜਾ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਜੋਤੀ ਨੂੰ ਪ੍ਰਜ੍ਵਲਿਤ ਕਰਕੇ ਕਰ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਜਿੱਥੇ ਇਸ ਪ੍ਰੋਗਰਾਮ ਵਿੱਚ ਬਟਾਲਾ ਸ਼ਹਿਰ ਦੀਆਂ ਅਲੱਗ-ਅਲੱਗ ਸਮਾਜਿਕ ਸੰਸਥਾਵਾਂ ਜਿਵੇਂ ਖ਼ਾਲਸਾ ਏਡ, ਸਹਾਰਾ ਕਲੱਬ, ਰੋਟਰੀ ਕਲੱਬ, ਬਟਾਲਾ ਸ਼ਹਿਰ ਦੇ ਸਮੁੱਚੀ ਪ੍ਰੈਸ ਕਲੱਬ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਅਲੱਗ ਅਲੱਗ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੇਅਰ ਸੁਖਦੀਪ ਤੇਜਾ ਦੇ ਨਾਲ ਇੰਪਰੂਵਮੈਂਟ ਟਰੱਸਟ ਬਟਾਲਾ ਚੇਅਰਮੈਨ ਕਸਤੂਰੀ ਲਾਲ ਸੇਠ, ਗੌਤਮ ਸੇਠ ਗੁੱਡੂ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਕੌਂਸਲਰ ਹਰਨੇਕ ਨੇਕੀ, ਕੌਂਸਲਰ ਗੁਰਪ੍ਰੀਤ ਸ਼ਾਨਾਂ, ਕੌਂਸਲਰ ਕਸਤੂਰੀ ਲਾਲ ਕਾਲਾ, ਕੌਂਸਲਰ ਚੰਦਰਮੋਹਨ ਵਿਜ਼, ਕੌਂਸਲਰ ਦਵਿੰਦਰ ਸਿੰਘ, ਪਰਗਟ ਸਿੰਘ, ਭਲਵਾਨ ਪੱਪੂ ਕੰਡੀਲਾ, ਰਮੇਸ ਵਰਮਾ, ਰਮੇਸ ਬੂਰਾ, ਮਾਸਟਰ ਸੰਜੀਵ, ਹਰਪਾਲ ਖਾਲਸਾ ਹੈਪੀ ਮਹਾਜਨ, ਰਾਜਾ ਗੁਰਬਖਸ਼ ਸਿੰਘ, ਸੁਖਜਿੰਦਰ ਸਿੰਘ ਸੁੱਖ, ਵਿਨੋਦ ਕੁਮਾਰ, ਦੀਪੂ ਬੰਟੀ, ਤਰਗੋਤਰਾ, ਪੀਏ ਗੁਰਮੁੱਖ ਸਿੰਘ, ‘ਤੇ ਪ੍ਰੋਗਰਾਮ ਦੇ ਆਯੋਜਕਾਂ ਸਮੇਤ ਬਟਾਲਾ ਸ਼ਹਿਰ ਦੇ ਪਤਵੰਤੇ ਸੱਜਣ ਹਾਜਰ ਸਨ।



