
ਕੋਵਰਡ 19 ਦੇ ਪ੍ਰੋਟੋਕੋਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਲਾਗੂ –ਗੁਰਪ੍ਰੀਤ ਸਿੰਘ ਭੁੱਲਰ
1252 ਗ੍ਰਿਫ਼ਤਾਰੀਆਂ ਦੇ ਨਾਲ ਹੀ ਤਿੱਨ ਸੌ ਬੱਨਵੇ ਕਰੋੜ ਰੁਪਏ ਜੁਰਮਾਨਾ ਕੀਤਾ
ਅਮਰਜੀਤ ਸਿੰਘ ਲਵਲਾ ਜਲੰਧਰ
ਪਿਛਲੇ ਸਾਲ ਮਹਾਵਾਰੀ ਦੌਰਾਨ ਸ਼ਹਿਰ ਚ ਕੋਵਿੰਦ ਸਬੰਧੀ ਢੁੱਕਵੇਂ ਵਿਵਹਾਰ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰ ਕੇ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਪੁਲੀਸਿੰਗ ਦੀ ਇੱਕ ਹੋਰ ਮਿਸਾਲ ਕਾਇਮ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੰਕਟ ਦੌਰਾਨ ਜਲੰਧਰ ਦੇ ਲੋਕਾਂ ਵੱਲੋਂ ਦਿੱਤੇ ਗਏ ਯੋਗਦਾਨ ਤੇ ਸਹਿਯੋਗ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਅਭਿਆਸ ਸੰਭਵ ਨਹੀਂ ਹੋ ਸਕਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਪ੍ਰੋਟੋਕਾਲ ਨੂੰ ਕਾਇਮ ਰੱਖਣ ਤੇ ਪੁਲੀਸ ਨੂੰ ਆਪਣਾ ਸਹਿਯੋਗ ਦੇਣਾ ਜਾਰੀ ਰੱਖਣ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਵੱਲੋਂ ਸੂਬਾ ਸਰਕਾਰ ਦੁਆਰਾ ਨਿਰਧਾਰਿਤ ਕੌਬੈਟ 19 ਪ੍ਰੋਟੋਕਾਲ ਦੀ ਉਲੰਘਣਾ ਕਰਨ ਦੇ ਮਾਮਲੇ ਚ ਤਕਰੀਬਨ 1790 ਮਾਮਲੇ ਦਰਜ ਕਰ ਕੇ 1252 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ 68061 ਅਪਰਾਧੀਆਂ ਨੂੰ 3.92 ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਪੁਲਸ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਸੈਂਪਲ ਲੈਣ ਲਈ ਟੀਮਾਂ ਪੁਲੀਸ ਨਾਕੇ ਲਗਾ ਕੇ ਕੋਵਿਡ 19 ਟੈਸਟ ਮੁਹਿੰਮ ਵਿੱਚ ਮਦਦ ਲਈ ਹੱਥ ਵਧਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਿਭਾਗ ਦੀ ਸਹਾਇਤਾ ਨਾਲ ਪੂਰੇ ਸ਼ਹਿਰ ਚ ਕੋਵਿੰਦ ਸਬੰਧੀ ਢੁੱਕਵੇਂ ਵਿਵਹਾਰ ਦੀ ਉਲੰਘਣਾ ਕਰਨ ਵਾਲਿਆਂ ਦੇ ਕੋਲੋਂ 30067 ਆਰ ਟੀ ਪੀਸੀਆਰ ਟੈਸਟ ਕੀਤੇ ਗਏ ਹਨ। ਇਸ ਤੋਂ ਇਲਾਵਾ ਸਿਟੀ ਪੁਲਸ ਦੇ ਜਵਾਨਾਂ ਵੱਲੋਂ ਟੀਕਾਕਰਨ ਦੇ ਕੋਵਿਡ 19 ਟੈਸਟ ਮੁਹਿੰਮ ਵਿਚ ਵੱਡੀ ਗਿਣਤੀ ਚ ਸਵੈ ਇੱਛਾ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਕੁੱਲ 1080 ਪੁਲੀਸ ਜਵਾਨਾਂ ਨੇ ਆਰਟੀ ਪੀਸੀਆਰ ਟੈਸਟ ਕਰਵਾਏ ਹਨ, ਅਤੇ ਲਗਪਗ 2731 ਨੇ ਕੋਵਿਡ19 ਟੀਕਾਕਰਨ ਦੀ ਪਹਿਲ ਅਤੇ 1273 ਨੂੰ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।
ਇਸ ਦੌਰਾਨ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀ ਤੇ ਸ਼ਿਕੰਜਾ ਕਸਦਿਆਂ ਕਮਿਸ਼ਨਰੇਟ ਪੁਲਸ ਵੱਲੋਂ ਪਿਛਲੇ ਸਾਲ ਦੌਰਾਨ ਨਸ਼ੇ ਦੇ ਕਾਰੋਬਾਰੀਆਂ ਤੇ ਤਸਕਰਾਂ ਖ਼ਿਲਾਫ਼ ਫ਼ੈਸਲਾਕੁੰਨ ਕਾਰਵਾਈ ਕੀਤੀ ਗਈ, ਪੁਲੀਸ ਕਮਿਸ਼ਨਰ ਨੇ ਦੱਸਿਆ, ਕਿ 22 ਮਾਰਚ 2020 ਤੋਂ 10 ਐਪ੍ਰਲ 2021 ਤਕ 14625 ਐਮਐਲ ਨਾਜਾਇਜ਼ ਸ਼ਰਾਬ 1,97,54,225
ਐਮਐਲ ਦੀ ਸ਼ਰਾਬ 1448 ਲਿਟਰ ਲਾਹਣ ‘ਤੇ 19 ਬਕਸੇ ਬੀਅਰ ਦੀ ਬਰਾਮਦੀ ਦੇ ਨਾਲ 721 ਵਿਅਕਤੀਆਂ ਦੀ ਗ੍ਰਿਫਤਾਰੀ ਸਮੇਤ 655 ਮਾਮਲੇ ਦਰਜ ਕੀਤੇ। ਇਸੇ ਤਰ੍ਹਾਂ ਪਿਛਲੇ ਸਾਲ ਆਪ੍ਰੇਸ਼ਨ ਰੈੱਡ ਰੋਜ਼ ਅਧੀਨ ਵੱਡੇ ਪੱਧਰ ਤੇ ਬਰਾਮਦਗੀ ਦੇ ਨਾਲ 547 ਮਾਮਲੇ ਅਤੇ 603 ਗ੍ਰਿਫ਼ਤਾਰੀਆਂ ਕੀਤੀਆਂ, ਗਈਆਂ ਪੁਲੀਸ ਕਮਿਸ਼ਨਰ ਨੇ ਨਵੇਂ ਜੋਸ਼ ਤੇ ਉਤਸ਼ਾਹ ਨਾਲ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਜਲੰਧਰ ਸ਼ਹਿਰ ਵਿਚ ਕੋਬਾਲਟ ਸਬੰਧੀ ਢੁੱਕਵੇਂ ਵਿਵਹਾਰ ਨੂੰ ਲਾਗੂ ਕਰਨ ਚ ਜਲੰਧਰ ਕਮਿਸ਼ਨਰੇਟ ਪੁਲੀਸ ਦੀ ਸਮੁੱਚੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।



