Punjab

ਕੋਵਿਡ 19 ਤੋਂ ਪ੍ਰਭਾਵਿਤ ਹੋ ਕੇ ਇੰਡੀਅਨ ਆਇਲ ਦੇ ਪੈਟਰੋਲ ਪੰਪਾਂ ‘ਤੇ ਹੁਣ ‘ਨੌੰ ਮਾਸਕ,’ਨੌੰ ਫਿਊਲ’

ਕੋਵਿਡ 19 ਤੋਂ ਪ੍ਰਭਾਵਿਤ ਹੋ ਕੇ ਇੰਡੀਅਨ ਆਇਲ ਦੇ ਪੈਟਰੋਲ ਪੰਪਾਂ ‘ਤੇ ਹੁਣ ‘ਨੌੰ ਮਾਸਕ,’ਨੌੰ ਫਿਊਲ’
ਜਲੰਧਰ (ਇੰਦਰਜੀਤ ਸਿੰਘ ਲਵਲਾ)
ਕੋਵਿਡ 19 ਤੋਂ ਬਚਾਅ ਲਈ ਇੰਡੀਅਨ ਨਾਲ ਨੇ ਹੁਣ ਆਪਣੇ ਸਾਰੇ ਪੈਟਰੋਲ ਪੰਪਾਂ ਤੇ ਗਾਹਕਾਂ ਲਈ ‘ਨੌੰ ਮਾਸਕ ਨੌੱ ਫਿਊਲ, ਪਾਲਿਸੀ ਲਾਗੂ ਕਰ ਦਿੱਤੀ ਹੈ। ਇੰਡੀਅਨ ਆਇਲ ਦੇ ਪੈਟਰੋਲ ਪੰਪਾਂ ‘ਤੇ ਆਉਣ ਵਾਲੇ ਗਾਹਕਾਂ ਨੂੰ ਮਾਸਕ ਪਾਉਣਾ ਪਵੇਗਾ, ‘ਤੇ ਸਿਰਫ਼ ਉਨ੍ਹਾਂ ਗਾਹਕਾਂ ਨੂੰ ਪੈਟਰੋਲ ਡੀਜ਼ਲ ਦਿੱਤਾ ਜਾਵੇਗਾ, ਜਿਨ੍ਹਾਂ ਨੇ ਮਾਸਕ ਪਾਇਆ ਹੋਵੇਗਾ, ਇਸ ਤੋਂ ਇਲਾਵਾ ਜਿਨ੍ਹਾਂ ਗਾਹਕਾਂ ਨੇ ਮਾਸਕ ਨਹੀਂ ਪਹਿਨਿਆ ਹੋਵੇਗਾ।
ਉਨ੍ਹਾਂ ਨੂੰ ਮਾਸਕ ਪਹਿਨਣ ਲਈ ਪ੍ਰੇਰਿਤ ਕੀਤਾ ਜਾਵੇਗਾ, ‘ਤੇ ਮਾਸਕ ਲਗਾਉਣ ਤੋਂ ਬਾਅਦ ਹੀ ਤੇਲ ਦੀ ਸਪਲਾਈ ਕੀਤੀ ਜਾਵੇਗੀ। ਇੰਡੀਅਨ ਨਾਲ ਜਲੰਧਰ ਦੇ ਡੀਜੀਐਮ ਰਿਟੇਲ ਸੇਲਜ਼ ਅਤੁਲ ਗੁਪਤਾ ਨੇ ਇੰਡੀਅਨ ਆਇਲ ਦੇ ਪੈਟਰੋਲ ਪੰਪਾਂ ਤੇ ਨੌੰ ਮਾਸਕ ਨੂੰ ਫਿਊਲ ਪਾਲਿਸੀ ਲਾਗੂ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐਤਵਾਰ ਤੋਂ ਹੀ ਇਸ ਨੂੰ ਲਾਗੂ ਕੀਤਾ ਗਿਆ ਹੈ। ਤੇ ਸੋਮਵਾਰ ਨੂੰ ਤਾਂ 100 ਫ਼ੀਸਦੀ ਸਖ਼ਤੀ ਨਾਲ ਇਸ ਨੂੰ ਅਮਲ ਚ ਲਿਆਂਦਾ ਜਾਵੇਗਾ। ਕੋਵਿਡ 19 ਤੋਂ ਬਚਾਉਣ ਲਈ ਹੀ ਇੰਡੀਅਨ ਆਇਲ ਵੱਲੋਂ ਜਾਰੀ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਕ ਹੁਣ ਪੈਟਰੋਲ ਪੰਪਾਂ ਤੇ ਸਥਿਤ ਪਖਾਨਿਆਂ ਦੀ ਵਰਤੋਂ ਵੀ ਨਹੀਂ ਕਰ ਸਕਣਗੇ।
ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਮੁਹੱਈਆ ਨਹੀਂ ਹੋਵੇਗੀ। ਕਿਉਂਕਿ ਪੈਟਰੋਲ ਪੰਪ ਤੇ ਲਗਾਏ ਗਏ ਵਾਟਰ ਕੂਲਰ ਵੀ ਬੰਦ ਕਰ ਦਿੱਤੇ ਗਏ ਹਨ। ਡੀਜੀਐਮ ਅਤੁਲ ਗੁਪਤਾ ਨੇ ਕਿਹਾ ਕਿ ਇਸ ਤੋਂ ਇਲਾਵਾ ਗਾਹਕਾਂ ਨੂੰ ਨਗਦ ਰਾਸ਼ੀ ਭੁਗਤਾਨ ਦੀ ਬਜਾਏ ਡਿਜੀਟਲ ਪੇਮੈਂਟ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਇੰਡੀਅਨਜ਼ ਵੈਕਸੀਨੇਸ਼ਨ ਵੀ ਜੰਗੀ ਪੱਧਰ ਤੇ ਕਰਵਾਈ ਜਾ ਰਹੀ ਹੈ। ਬੀਤੇ ਕੁਝ ਦਿਨਾਂ ਚ 300 ਤੋਂ ਵੱਧ ਲੋਕਾਂ ਨੂੰ ਟੀਕਾ ਲੱਗਾ ਆ ਜਾ ਚੁੱਕਾ ਹੈ, ‘ਤੇ ਆਉਣ ਵਾਲੇ ਦਿਨਾਂ ਚ ਇੰਡੀਅਨ ਆਇਲ ਦੇ ਲਗਭਗ 1000 ਅਧਿਕਾਰੀਆਂ ਨੂੰ ਤੇ ਮੁਲਾਜ਼ਮਾਂ ਨੂੰ ਵੈਕਸੀਨੇਸ਼ਨ ਕਰਵਾ ਚੁੱਕੇ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!