Punjab

ਕੋਵਿਡ-19 ਦੀ ਦੂਜੀ ਲਹਿਰ ਦੇ ਮੱਦੇਨਜ਼ਰ ਆਨਲਾਈਨ ਮਨਾਇਆ ਜਾਵੇਗਾ ਯੋਗ ਦਿਵਸ–ਡਿਪਟੀ ਕਮਿਸ਼ਨਰ

ਤੰਦਰੁਸਤ ਰਹਿਣ ਲਈ ਯੋਗ ਨੂੰ ਰੋਜ਼ਮਰਾ ਦੇ ਜੀਵਨ ਵਿਚ ਅਪਨਾਉਣ ਦੀ ਲੋੜ
ਜਲੰਧਰ (ਗਲੋਬਲ ਅਾਜਤੱਕ, ਅਮਰਜੀਤ ਸਿੱਘ ਲਵਲਾ)
7 ਵਾਂ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ 2021 ਮਨਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਆਨਲਾਈਨ ਢੰਗ ਨਾਲ ਮਨਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਹਾਇਕ ਕਮਿਸ਼ਨਰ ਜਨਰਲ ਹਰਦੀਪ ਸਿੰਘ, ਜ਼ਿਲ੍ਹਾ ਆਯੁਰਵੈਦਿਕ ‘ਤੇ ਯੁਨਾਨੀ ਅਫ਼ਸਰ ਕਮ ਨੋਡਲ ਅਫ਼ਸਰ ਡਾ. ਜੋਗਿੰਦਰ ਪਾਲ, ਅਤੇ ਡਾ. ਚੇਤਨ ਮਹਿਤਾ ਨਾਲ ਮੀਟਿੰਗ ਦੌਰਾਨ ਇਸ ਵਾਰ ਦੇ ਥੀਮ`ਬੀ ਵਿਦ ਯੋਗਾ, ਬੀ ਐਟ ਹੋਮ ‘(Be with yoga , Be at Home) ਦੀ ਪਾਲਣਾ ਕਰਦਿਆਂ ਘਰ ਵਿੱਚ ਹੀ ਯੋਗ ਦਿਵਸ ਮਨਾਉਣ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਸਭ ਤੋਂ ਵੱਡਾ ਧੰਨ ਹੈ, “ਤੇ ਇਸ ਨੂੰ ਬਰਕਾਰ ਰੱਖਣ ਲਈ ਸਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਸਰੀਰਿਕ ਕਸਰਤ ਅਤੇ ਯੋਗ ਕਰਨਾ ਚਾਹੀਦਾ ਹੈ। ਯੋਗ ਸਾਨੂੰ ਮਾਨਸਿਕ ਤੌਰ ‘ਤੇ ਵੀ ਤੰਦਰੁਸਤ ਰੱਖਦਾ ਹੈ। ਉਨ੍ਹਾਂ ਸਾਰਿਆਂ ਨੂੰ ਤੰਦਰੁਸਤ ਰਹਿਣ ਲਈ ਯੋਗ ਨੂੰ ਰੋਜ਼ਮਰਾ ਦੇ ਜੀਵਨ ਵਿਚ ਅਪਨਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਯੋਗ ਦਿਵਸ ਦੇ ਨੋਡਲ ਅਫਸਰ ਡਾ. ਜੋਗਿੰਦਰ ਪਾਲ ਨੇ ਦੱਸਿਆ ਕਿ ਇਸ ਸਬੰਧੀ ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰ ਡਾਕਟਰ ਪੂਨਮ ਵਸ਼ਿਸ਼ਟ ਦੇ ਨਿਰਦੇਸ਼ ਅਨੁਸਾਰ ਵਿਭਾਗ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਨਲਾਈਨ ਟਰੇਨਿੰਗ ਅਤੇ ਅਭਿਆਸ ਦੇ ਸੈਸ਼ਨ ਆਯੁਰਵੈਦਿਕ ਮੈਡੀਕਲ ਅਫਸਰਾਂ ਵੱਲੋਂ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿਚ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਮੁਹਿੰਮ ਤਹਿਤ ਫੇਸਬੁੱਕ ਲਾਈਵ, ਜ਼ੂਮ ਮੀਟਿੰਗ ਆਦਿ ਰਾਹੀਂ ਸਕੂਲਾਂ ਦੇ ਬੱਚਿਆਂ, ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਦੇ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਯੋਗ ਦਿਵਸ ਵਿਚ ਭਾਗ ਲੈ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਯੋਗ ਦੀ ਸਿਖਲਾਈ ਲੈਣਾ ਚਾਹੁੰਦਾ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਡਾ. ਜੋਗਿੰਦਰ ਪਾਲ ਨੇ ਦੱਸਿਆ ਕਿ ਕੋਰੋਨਾ ਸੈਂਪਲਿੰਗ ਵਿੱਚ ਲੱਗੇ ਆਯੁਰਵੈਦਿਕ ਡਾਕਟਰ, ਜੋ ਕਿ ਯੋਗ ਮਾਸਟਰ ਟਰੇਨਰ ਹਨ, ਉਹ ਕਰੋਨਾ ਸੈਂਪਲਿੰਗ ਕਰਨ ਦੇ ਨਾਲ-ਨਾਲ ਯੋਗ ਦਿਵਸ ਦੇ ਮਹੱਤਵ ਨੂੰ ਵੇਖਦੇ ਹੋਏ ਲੋੜੀਂਦੀ ਆਨਲਾਈਨ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ।

Related Articles

Leave a Reply

Your email address will not be published. Required fields are marked *

Back to top button
error: Content is protected !!