Punjab

ਕੋਵਿਡ 19 ਦੇ ਮਰੀਜ਼ਾਂ ਲਈ ਬਣਾਏ ਗਏ ਮੁਫ਼ਤ ਸੇਵਾ ਕੇਂਦਰ ਵਿੱਚ ਖਾਲਸਾ ਐਡ ‘ਤੇ ਹੋਰ ਦਾਨੀ ਸੱਜਣਾ ਨੇ ਪਾਇਆ ਯੋਗਦਾਨ

ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਦੀ ਦੇਖ ਰੇਖ ਵਿੱਚ ਚੱਲ ਰਹੇ ਚਨਪ੍ਰੀਤ ਮੈਮੋਰੀਅਲ ਚੇਰੇਟੀਬਲ ਹਸਪਤਾਲ (ਰਜਿ)
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਹਸਪਤਾਲ ਦੇ ਚੇਅਰਮੈਨ ਸ. ਕਮਲਜੀਤ ਸਿੰਘ ਭਾਟੀਆ ਨੇ ਦਸਿਆ ਕਿ ਹਸਪਤਾਲ ਵਿੱਚ ਕਰੋਣਾ ਦੇ ਮਰੀਜ਼ਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ‘ਤੇ ਉਨ੍ਹਾਂ ਨੂੰ ਹਰ ਸਹੂਲਤ ਦੇਣ ਲਈ ਹਰ ਛੋਟੀ ਵੱਡੀ ਜ਼ਰੁਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ, ਅੱਜ ਖਾਲਸਾ ਐਡ ਦੇ ਮਾਨਯੋਗ ਸ. ਗੁਰਜੀਤ ਸਿੰਘ, ਅਤੇ ਸ. ਜਸਵਿੰਦਰ ਸਿੰਘ ਸਭਰਵਾਲ, ਨੇ ਹਸਪਤਾਲ ਨੂੰ ਤਕਰੀਬਨ 75 ਹਜ਼ਾਰ ਦੀ ਲਾਗਤ ਦੀ ਆਕਸੀਜਨ ਤਿਆਰ ਕਰਨ ਵਾਲੀ ਮਸ਼ੀਨ ਸੇਵਾ ਵਿੱਚ ਦੇ ਕੇ ਗਏ, ਅਤੇ ਖਾਲਸਾ ਐਡ ਦੇ ਸੇਵਾਦਾਰ ਵੀਰਾਂ ਨੇ ਕਿਹਾ ਕਿ ਹਸਪਤਾਲ ਨੂੰ ਹੋਰ ਸੇਵਾ ਵੀ ਦਿੰਦੇ ਰਹਾਂਗੇ। ਉਸ ਦੇ ਨਾਲ ਹੀ ਡਾਕਟਰ ਪਵਨ ਅਰੋੜਾ, ਨੇ ਚਨਪ੍ਰੀਤ ਚੇਰੇਟੀਬਲ ਹਸਪਤਾਲ ਨੂੰ 10 ਓਕਸੀਮੀਟਰ ਸੇਵਾ ਵਿੱਚ ਦਿੱਤੇ।

ਇਸ ਮੌਕੇ ਤੇ ਚਨਪ੍ਰੀਤ ਹਸਪਤਾਲ ਦੇ ਸੀਈਓ ਅਪ੍ਰੀਤਪਾਲ ਸਿੰਘ ਭਾਟੀਆ, ਗੁਰਜੀਤ ਸਿੰਘ ਪੋਪਲੀ, ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਜਸਬੀਰ ਸਿੰਘ, ਫਤਹਿ ਸਿੰਘ, ਇਸਤਪ੍ਰੀਤ ਸਿੰਘ, ਡਾ. ਰਿਚਾ ਚਤਰਥ, ਡਾ. ਰਵਿੰਦਰ ਕੌਰ, ਮਨਜੀਤ ਸਿੰਘ, ਪੰਕਜ ਮਿੱਢਾ, ਅਤੇ ਹੋਰ ਪਤਵੰਤੇ ਸੱਜਨਾ ਨੇ ਹਾਜ਼ਰੀ ਲਗਵਾਈ। ਚਨਪ੍ਰੀਤ ਹਸਪਤਾਲ ਦੇ ਚੇਅਰਮੈਨ ਕਮਲਜੀਤ ਸਿੰਘ ਭਾਟੀਆ ਨੇ ਖਾਲਸਾ ਐਡ ਦੇ ਇਸ ਉਪਰਾਲੇ ਦੀ ਸ਼ਲਾਂਗਾ ਕਰਦੇ ਹੋਏ, ਸਭ ਦਾਨੀ ਵੀਰਾਂ ਦਾ ਧੰਨਵਾਦ ਕੀਤਾ।ਚਨਪ੍ਰੀਤ ਹਸਪਤਾਲ ਲੰਬੇ ਸਮੇਂ ਤੋਂ ਇਲਾਕਾ ਨਿਵਾਸੀਆਂ ਦੀ ਮੁਫ਼ਤ ਸੇਵਾ ਕਰ ਰਿਹਾ ਹੈ,’ਤੇ ਕਰਦਾ ਰਹੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!