
ਕੋਵਿਡ 19 ਮਹਾਂਮਾਰੀ ਦੀ ਰੋਕਥਾਮ ਲਈ ਗੋਦਰੇਜ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੈਨੇਟਾਈਜ਼ਰ ਭੇਟ
ਕਣਕ ਦੇ ਖਰੀਦ ਸੀਜ਼ਨ ਦੌਰਾਨ ਮੰਡੀਆਂ ਵਿੱਚ ਮਹਾਂਮਾਰੀ ਦੀ ਰੋਕਥਾਮ ਲਈ ਦਿੱਤਾ ਸੈਨੇਟਾਈਜ਼ਰ
ਜਲੰਧਰ ਅਮਰਜੀਤ ਸਿੰਘ ਲਵਲਾ
ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ‘ਤੇ ਕਣਕ ਦੇ ਖਰੀਦ ਸੀਜ਼ਨ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕਰਨ ਦੇ ਮੰਤਵ ਨਾਲ ਗੋਦਰੇਜ ਕੰਪਨੀ ਵੱਲੋਂ ਅੱਜ ਸੈਨੇਟਾਈਜ਼ਰ ਦੇ ਪੈਕ ਡੀਐਫਐਸਸੀ ਨਰਿੰਦਰ ਸਿੰਘ ਦੇ ਸਪੁਰਦ ਕੀਤੇ ਗਏ।
ਵਧੇਰੇ ਜਾਣਕਾਰੀ ਦਿੰਦਿਆਂ ਡੀਐਫਐਸਸੀ ਨਰਿੰਦਰ ਸਿੰਘ ਨੇ ਦੱਸਿਆ ਕਿ ਗੋਦਰੇਜ ਕੰਪਨੀ ਲਿਮਿਟਡ ਦੇ ਡੀਜੀਐਮ ਅਨਿਲ ਕੌਲ, ਫੀਲਡ ਅਫ਼ਸਰ ਸੂਰਜ ਸੋਨੀ ‘ਤੇ ਡਿਸਟ੍ਰੀਬਿਊਟਰ ਕ੍ਰਿਸ਼ਨ ਬੱਲ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਕਣਕ ਦੇ ਖਰੀਦ ਸੀਜ਼ਨ ਦੌਰਾਨ ਮੰਡੀਆਂ ਵਿੱਚ ਵਰਤਣ ਲਈ ਸੈਨੀਟਾਈਜ਼ਰ ਦੇ ਪੈਕ ਭੇਟ ਕੀਤੇ ਗਏ।
ਉਨ੍ਹਾਂ ਇਸ ਨੇਕ ਕਾਰਜ ਲਈ ਕੰਪਨੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੋਦਰੇਜ ਵੱਲੋਂ ਕੀਤੀ ਇਹ ਸੇਵਾ ਮੰਡੀਆਂ ਵਿੱਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਸਮੇਤ ਮਜ਼ਦੂਰਾਂ, ਆੜ੍ਹਤੀਆਂ ਤੇ ਹੋਰਨਾਂ ਲਈ ਸੁਰੱਖਿਆ ਕਵਚ ਵਜੋਂ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੂਰੀ ਇਹਤਿਆਤ ਵਰਤਦਿਆਂ ਕਣਕ ਦੀ ਖਰੀਦ ਦੇ ਕਾਰਜ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ, ‘ਤੇ ਮੰਡੀਆਂ ਵਿੱਚ ਸੈਨੇਟਾਈਜ਼ਰ, ਮਾਸਕ, ਪਲਸ ਆਕਸੀਮੀਟਰ ਅਤੇ ਥਰਮਲ ਸਕੈਨਰ ਆਦਿ ਦੀ ਵਿਵਸਥਾ ਪਹਿਲਾਂ ਹੀ ਕੀਤੀ ਗਈ ਹੈ।



