JalandharPunjab

ਕੌਡੀਆਂ ਦੇ ਭਾਅ ਨਹੀਂ ਹੜੱਪਣ ਦੇਣਗੇ ਜ਼ਮੀਨ’

ਭਾਕਿ‌ਯੂ ਤੇ ਰੋੜ ਸੰਘਰਸ਼ ਕਮੇਟੀ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ
ਜਲੰਧਰ (ਅਮਰਜੀਤ ਸਿੰਘ ਲਵਲਾ)
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ‘ਤੇ ਰੋਡ ਸੰਘਰਸ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗ਼ਿਆ, ਸਰਕਾਰ ਵੱਲੋਂ ਕੱਢੇ ਜਾ ਰਹੇ ਦਿੱਲੀ ਕਟੜਾ ਐਕਸਪ੍ਰੈਸ ਹਾਈਵੇਅ ਤੇ ਜਲੰਧਰ ਤੋਂ ਫਗਵਾੜਾ ਰੋਡ ਤੇ ਬਣ ਰਹੇ ਰਿੰਗ ਰੋਡ ਚ ਐਕਵਾਇਰ ਕੀਤੀ ਗਈ ਕਿਸਾਨਾਂ ਦੀ ਉਪਜਾਊ ਜ਼ਮੀਨ ਹੈ ਦੀ ਬਾਜ਼ਾਰੀ ਕੀਮਤ ਦੇਣ ਦੀ ਮੰਗ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਦੇ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਨੇ ਦੱਸਿਆ ਕਿ ਦੋਵਾਂ ਸੜਕਾਂ ਦੀ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਜ਼ਮੀਨ ਦਾ ਕਿਸਾਨਾਂ ਨੂੰ ਪੂਰਾ ਰੇਟ ਨਹੀਂ ਮਿਲ ਰਿਹਾ। ਆਪਣੇ ਅਫ਼ਸਰਾਂ ਰਾਹੀਂ ਉਕਤ ਜ਼ਮੀਨ ਦਾ ਬਹੁਤ ਘੱਟ ਰੇਟ ਦੱਸ ਕੇ ਸੁਕਾਰ ਹੜਪਣਾ ਚਾਹੁੰਦੀ ਹੈ। ਕਿਸਾਨਾਂ ਨੂੰ ਮੌਜੂਦਾ ਬਾਜ਼ਾਰੀ ਕੀਮਤ ਨਾਲੋਂ ਉਸ ਦਾ ਚਾਰ ਗੁਣਾ ਵੱਧ ਭਾਅ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੋਵਾਂ ਸੜਕਾਂ ‘ਚ ਆਉਣ ਵਾਲੇ ਮਕਾਨਾਂ ਮੋਟਰਾਂ ‘ਤੇ ਬੋਰਾਂ ਨਾਲ ਪਾਈਪ ਲਾਈਨਾਂ ਦਰੱਖਤਾਂ ਵਸਤਾਂ ‘ਤੇ ਹੋਰ ਸਾਮਾਨ ਉਜਾੜਾ ਭੱਤਾ ਵੀ ਦਿੱਤਾ ਜਾਵੇ।

ਉਨ੍ਹਾਂ ਮੰਗ ਕੀਤੀ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਸਰਕਾਰ ਨਾਲ ਜੋ ਪਹਿਲਾਂ ਰੇਟ ਤੈਅ ਕੀਤੇ ਗਏ ਹਨ, ਉਹ ਰੱਦ ਕਰਕੇ ਦੁਬਾਰਾ ਬਾਜ਼ਾਰੀ ਕੀਮਤ ਤੋਂ ਚਾਰ ਗੁਣਾ ਵੱਧ ਪਾ ਦਿੱਤਾ ਜਾਵੇ। ਜੇ ਕਿਸੇ ਵੀ ਕਿਸਾਨ ਦੀ ਜ਼ਮੀਨ ਸੜਕ ਦੇ ਦੋਵਾਂ ਪਾਸੇ ਆ ਜਾਵੇ ਤਾਂ ਉਨ੍ਹਾਂ ਲਈ ਪੁਖਤਾ ਪ੍ਰਬੰਧ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਜਸਵੰਤ ਸਿੰਘ ਸਿੰਘਪੁਰ ਦੋਨਾਂ ਨੇ ਕਿਹਾ ਕਿ ਜੇ ਸਰਕਾਰ ਇੱਕ ਹਫ਼ਤੇ ਦੇ ਅੰਦਰ ਇਹ ਨਹੀਂ ਹੱਲ ਕਰਦੀ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਰੋੜ੍ਹ ਸੰਘਰਸ਼ ਕਮੇਟੀ ਪੀਏਪੀ ਰੋਡ ਮੁਕੰਮਲ ਤੌਰ ਤੇ ਬੰਦ ਕਰ ਦੇਵੇਗੀ। ਪ੍ਰਧਾਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੰਗ ਪੱਤਰ ਲੈਣ ਉਪਰੰਤ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਗੱਲ ਸਰਕਾਰ ਤਕ ਪਹੁੰਚਾਈ ਜਾਏਗੀ ਮੰਗਲਵਾਰ ਕਿਸਾਨਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਹੈ। ਇਸ ਮੌਕੇ ਸੁਖਬੀਰ ਸਿੰਘ ਥਿੰਦ, ਜ਼ਿਲ੍ਹਾ ਕਨਵੀਨਰ ਜਗਜੀਤ ਸਿੰਘ ਲੇਲਿਆਂ, ਮੇਜਰ ਸਿੰਘ ਗਿੱਲ, ਜਨਰਲ ਸਕੱਤਰ ਗੁਰਪਿੰਦਰ ਸਿੰਘ ਰਾਣਾ, ਜ਼ਿਲ੍ਹਾ ਪ੍ਰੈੱਸ ਸਕੱਤਰ ਹਲਕਾ ਪੰਜਾਬ ਪ੍ਰਧਾਨ ਜਲੰਧਰ ਕੈਂਟ ਪਰਮਿੰਦਰ ਸਿੰਘ ਭਿੰਦਾ, ਹਰਕਮਲ ਸਿੰਘ ਮੁੱਧ, ਹਲਕਾ ਪ੍ਰਧਾਨ ਨਕੋਦਰ, ਮਨਮੋਹਨ ਸਿੰਘ, ਪ੍ਰਧਾਨ ਹਲਕਾ ਕਰਤਾਰਪੁਰ, ਤਲਵਿੰਦਰ ਪਾਲ ਸਿੰਘ, ਰਘਵੀਰ ਸਿੰਘ ਗਿੱਲ, ਹਰਬੰਸ ਸਿੰਘ ਮੰਡ, ਪਰਗਟ ਸਿੰਘ, ਸੁਖਚੈਨ ਸਿੰਘ ਭੰਗੂ, ਬਲਾਕ ਪ੍ਰਧਾਨ ਨਕੋਦਰ ਹਰਭਜਨ ਸਿੰਘ ਮੰਡ, ਮਨਜੀਤ ਸਿੰਘ ਵਿਰਕ, ਸਰਕਲ ਪ੍ਰਧਾਨ ਮੰਡਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸੁਖਵਿੰਦਰ ਸਿੰਘ ਗੋਨਾ ਚੱਕ, ਜ਼ਿਲ੍ਹਾ ਮੀਤ ਪ੍ਰਧਾਨ ਜੁਝਾਰ ਸਿੰਘ ਤੇ ਹੋਰ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!