EntertainmentJalandharLatest NewsPromotionPunjab

ਖਹਿਰਾ ਐਂਟਰਟੇਨਰ ਵੱਲੋਂ “ਦਾ ਮਿਊਜਿਕ ਫੈਕਟਰੀ” ਕੀਤੀ ਲਾਂਚ

ਖਹਿਰਾ ਐਂਟਰਟੇਨਰ ਵੱਲੋਂ “ਦਾ ਮਿਊਜਿਕ ਫੈਕਟਰੀ” ਲਾਂਚ
ਜਲੰਧਰ (ਗਲੋਬਲ ਆਜਤੱਕ)
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੰਸਾਰ ਭਰ ਦੇ ਪ੍ਰਸਿੱਧ ਕਲਾਕਾਰਾਂ ਨੂੰ ਰਿਕਾਰਡ ਕਰਨ ਵਾਲੀ ਖਹਿਰਾ ਐਂਟਰਟੇਨਰ ਵਲੋਂ ਨਵੇਂ ਲੇਬਲ “ਦਾ ਮਿਊਜਿਕ ਫੈਕਟਰੀ” ਨੂੰ ਇਕ ਭਰਵੇਂ ਇਕੱਠ ਵਿਚ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਲਾਂਚ ਕੀਤਾ ਗਿਆ। ਇਸ ਮੌਕੇ ਪ੍ਰਮੋਟਰ/ਪ੍ਰੋਡਿਊਸਰ ਅਤੇ ਡਾਇਰੈਕਟਰ ਜਗਤੇਸ਼ਵਰ ਸਿੰਘ ਖਹਿਰਾ (ਯੂ.ਕੇ) ਨੇ ਪ੍ਰੈਸ ਨੂੰ ਸਬੰਧਨ ਕਰਦੇ ਹੋਏ ਕਿਹਾ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਸੰਗੀਤ ਦੇ ਖੇਤਰ ਵਿਚ ਬਹੁਤ ਸਾਰਾ ਕੰਮ ਕਰ ਰਹੇ ਹਾਂ ਅਤੇ ਬਹੁਤ ਸਾਰੇ ਪੁਰਾਣੇ ਅਤੇ ਨਵੇਂ ਕਲਾਕਾਰਾਂ ਨੂੰ ਆਪਣੀ ਕੰਪਨੀ ਰਾਹੀਂ ਸੰਗੀਤ ਦੇ ਖੇਤਰ ਵਿੱਚ ਅੱਗੇ ਵਧਣ ਲਈ ਮੌਕਾ ਦੇ ਰਹੇ ਹਾਂ। ਉਨ੍ਹਾਂ ਅੱਗੇ ਹੋਰ ਕਿਹਾ ਕਿ ਸਾਡੀ ਇਸ ਕੰਪਨੀ ਵਿਚ ਅਸੀਂ ਮਿਊਜਿਕ ਸਿੱਖਣ ਲਈ ਪੰਜਾਬ ਦੇ ਟੇਲੈਂਟ ਨੂੰ ਬਹੁਤ ਵਧੀਆ ਮੌਕੇ ਦੇ ਰਹੇ ਹਾਂ। ਜਿਸ ਵਿਚ ਸੰਗੀਤ ਦੀ ਅਕੈਡਮੀ ਵੀ ਜਲੰਧਰ ਵਿੱਚ ਬਹੁਤ ਵੱਡੇ ਪੱਧਰ ਤੇ ਲਾਂਚ ਕੀਤੀ ਜਾ ਰਹੀ ਹੈ। ਜਿਹੜੇ ਬੱਚੇ ਮੁੰਬਈ ਵਿੱਚ ਜਾ ਕੇ ਬਹੁਤ ਸਾਰਾ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਦੇ ਰਹੇ ਹਨ, ਹੁਣ ਅਸੀਂ ਉਨ੍ਹਾਂ ਲਈ ਜਲੰਧਰ ਵਿੱਚ ਹੀ ਸਾਰਾ ਇੰਤਜਾਮ ਕਰ ਰਹੇ ਹਾਂ, ਜਿਸ ਨਾਲ ਬੱਚੇ ਇੱਥੇ ਰਹਿ ਕੇ ਵੀ ਬਹੁਤ ਕੁਝ ਸਿੱਖ ਸਕਦੇ ਹਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਅੱਗੇ ਹੋਰ ਕਿਹਾ ਕਿ ਸੰਗੀਤ ਖੇਤਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਹਸਤੀਆਂ ਨੂੰ ਇੰਟਰਨੈਸ਼ਨਲ ਪੱਧਰ ਤੇ ਆਪਣੇ ਫ਼ਨ ਦਾ ਮੁਜਾਹਰਾ ਕਰਨ ਲਈ ਪ੍ਰੋਗਰਾਮ ਕੀਤੇ ਜਾਣਗੇ। ਜਗਤੇਸ਼ਵਰ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਬਹੁਤ ਸਾਰਾ ਟੇਲੈਂਟ ਹੈ ਅਤੇ ਜਿਹੜੇ ਵੀ ਆਪਣਾ ਹੁਨਰ ਦਿਖਾਉਣਾ ਚਾਹੁੰਦੇ ਹਨ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਇਸ ਵਿਸ਼ੇਸ਼ ਮੌਕੇ ‘ਤੇ ਸ਼ਿਵਚਰਨਜੀਤ ਸਿੰਘ ਖਹਿਰਾ, ਜਸਵਿੰਦਰ ਸਿੰਘ ਆਜਾਦ, ਉਸਤਾਦ ਭੁਪਿੰਦਰ ਸਿੰਘ ਜੀ, ਗਾਇਕ ਦਲਵਿੰਦਰ ਦਿਆਲਪੁਰੀ, ਗਾਇਕਾ ਗੁਰਸਿਮਰਨ ਕੌਰ, ਗਾਇਕ ਸਿਮਰਪ੍ਰੀਤ ਸਿੰਘ, ਮਨੂੰ ਛਾਬੜਾ, ਪਰਮਜੀਤ ਸਿੰਘ (ਆਸਟਰੇਲੀਆ) ਤੋਂ ਇਲਾਵਾ ਨਾਮੀ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਗਈ।

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!